ਗੁਰੁ ਅੰਗਦ ਦੇਵ ਵੈਟਨਰੀ ਤੇ ਐਨੀਮਲ ਸਾਇੰਸ਼ਜ ਯੂਨੀਵਰਸਿਟੀ ਲੁਧਿਆਣਾ ਵਲੋਂ ਪੰਜ ਦਿਨਾਂ ਦਾ ਸ਼ਹਿਦ ਮੱਖੀ ਪਾਲਣ ਦਾ ਸਿਖਲਾਈ ਕੈਮ੍ਪ ਲਗਾਇਆ ਗਿਆ-ਪ੍ਰਹਿਲਾਦ ਸਿੰਘ ਤੰਵਰ,

 ਗੁਰੁ ਅੰਗਦ ਦੇਵ ਵੈਟਨਰੀ ਤੇ ਐਨੀਮਲ ਸਾਇੰਸ਼ਜ ਯੂਨੀਵਰਸਿਟੀ ਲੁਧਿਆਣਾ ਵਲੋਂ ਪੰਜ ਦਿਨਾਂ ਦਾ ਸ਼ਹਿਦ ਮੱਖੀ ਪਾਲਣ ਦਾ ਸਿਖਲਾਈ ਕੈਮ੍ਪ ਲਗਾਇਆ ਗਿਆ-ਪ੍ਰਹਿਲਾਦ ਸਿੰਘ ਤੰਵਰ,

 


ਬਰਨਾਲਾ,4,ਨਵੰਬਰ (ਕਰਨਪ੍ਰੀਤ ਕਰਨ 

- ਕ੍ਰਿਸ਼ੀ ਵਿਗਿਆਨ ਕੇਂਦਰ ਹੰਡਿਆਇਆ ਬਰਨਾਲਾ ਗੁਰੁ ਅੰਗਦ ਦੇਵ ਵੈਟਨਰੀ ਤੇ ਐਨੀਮਲ ਸਾਇੰਸ਼ਜ ਯੂਨੀਵਰਸਿਟੀ ਲੁਧਿਆਣਾ ਵਲੋਂ ਪੰਜ ਦਿਨਾਂ ਦਾ ਸ਼ਹਿਦ ਮੱਖੀ ਪਾਲਣ ਦਾ ਸਿਖਲਾਈ ਕੋਰਸ ਡਾ. ਪ੍ਰਹਿਲਾਦ ਸਿੰਘ ਤੰਵਰ, ਐਸੋਸੀਏਟ ਡਾਇਰੇਕਟਰ ਦੀ ਅਗਵਾਈ ਹੇਠ ਲਗਾਇਆ ਗਿਆ। ਡਾ. ਤੰਵਰ ਨੇ ਸ਼ਹਿਦ ਮੱਖੀ ਪਾਲਣ ਕੋਰਸ ਦੀ ਸਿਖਲਾਈ ਲੈਣ ਲਈ ਆਏ ਕਿਸਾਨਾਂ ਦਾ ਸਵਾਗਤ ਕੀਤਾ ਤੇ ਸ਼ਹਿਦ ਮੱਖੀ ਪਾਲਣ ਦੇ ਕਿਤੇ 'ਚ ਰੋਜਗਾਰ ਦੀਆਂ ਸੰਭਾਵਨਾਂ ਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਗਤੀਵਿਧੀਆਂ ਬਾਰੇ ਦੱਸਿਆ। ਡਾ. ਤੰਵਰ ਨੇ ਸ਼ਹਿਦ ਮੱਖੀ ਪਾਲਣ ਦੀ ਟੇ੍ਨਿੰਗ ਲੈਣ ਆਏ ਕਿਸਨਾਂ ਨੂੰ ਸਹਿਦ ਦੀ ਪੈਕਿੰਗ ਕਰਕੇ ਵੇਚਣ ਦੀ ਸਲਾਹ ਦਿਤੀ, ਜਿਸ ਨਾਲ ਕਿਸਾਨਾਂ ਦੀ ਆਮਦਨ 'ਚ ਵਾਧਾ ਹੋ ਸਕਦਾ ਹੈ। ਇਸ ਟੇ੍ਨਿੰਗ ਦੌਰਾਨ ਡਾ. ਸੰਦੀਪ ਕੁਮਾਰ (ਵਿਸ਼ਾ ਮਾਹਿਰ -ਪੌਦ ਸੁਰੱਖਿਆ) ਨੇ ਸ਼ਹਿਦ ਮੱਖੀ ਦੀਆਂ ਪ੍ਰਜਾਤੀਆਂ, ਮੋਸਮੀ ਸਾਂਭ-ਸੰਭਾਲ, ਰਾਣੀ ਮੱਖੀ ਦਾ ਜੀਵਣ ਚੱਕਰ, ਮੱਖੀਆਂ ਦੀ ਖੁਰਾਕ ਤੇ ਸ਼ਹਿਦ ਕੱਢਣ ਬਾਰੇ ਦੱਸਿਆ।ਇਸ ਦੇ ਨਾਲ ਹੀ ਸ਼ਹਿਦ ਮੱਖੀਆਂ 'ਚ ਪੈਣ ਵਾਲੇ ਕੀੜੇ ਤੇ ਬੀਮਾਰੀਆਂ ਦੀ ਰੋਕਥਾਮ ਬਾਰੇ ਜਾਣਕਾਰੀ ਦਿਤੀ। ਡਾ. ਹਰਜੋਤ ਸਿੰਘ ਸੋਹੀ,(ਵਿਸ਼ਾ ਮਾਹਿਰ- ਬਾਗਬਾਨੀ) ਨੇ ਪੰਜਾਬ ਵੱਖ-ਵੱਖ ਮੋਸਮਾਂ 'ਚ ਮਿਲਣ ਵਾਲੇ ਫੁੱਲ-ਫਲਾਕੇ ਬਾਰੇ ਜਾਣਕਾਰੀ ਦਿਤੀ। ਨਰਪਿੰਦਰਜੀਤ ਕੋਰ ਬਾਗਬਾਨੀ ਵਿਕਾਸ ਅਫਸਰ ਬਰਨਾਲਾ ਨੇ ਦੱਸਿਆ ਕਿ ਕਿਸਾਨ 50 ਸ਼ਹਿਦ ਮੱਖੀ ਦੇ ਡੱਬਿਆ ਤੇ ਸਬਸਿਡੀ ਲੈ ਸਕਦਾ ਹੈ ਤੇ ਬਾਗਬਾਨੀ ਵਿਭਾਗ ਦਵਾਰਾ ਦਿੱਤੀਆਂ ਜਾਣ ਵਾਲੀਆਂ ਸਕੀਮਾਂ ਬਾਰੇ ਦੱਸਿਆ ।ਇਸ ਕਿੱਤਾ ਮੁੱਖੀ ਟਰੇਨਿੰਗ 'ਚ ਤਿਂਨ ਜ਼ਿਲਿਆਂ ਤੋ 15 ਕਿਸਾਨਾਂ, ਕਿਸਾਨ ਮਹਿਲਾਵਾਂ ਤੇ ਬੇਰੋਜ਼ਗਾਰ ਨੌਜਵਾਨਾਂ ਨੇ ਭਾਗ ਲਿਆ।

Post a Comment

0 Comments