ਗੋਰਮਿੰਟ ਫਿਜ਼ੀਕਲ ਐਜੂਕੇਸ਼ਨ ਅਧਿਆਪਕ ਯੂਨੀਅਨ ਬਠਿੰਡਾ ਵਲੋਂ ਸੇਵਾਮੁਕਤ ਸਰੀਰਕ ਸਿੱਖਿਆ ਅਧਿਆਪਕਾਂ ਦਾ ਸਨਮਾਨ

 ਗੋਰਮਿੰਟ ਫਿਜ਼ੀਕਲ ਐਜੂਕੇਸ਼ਨ ਅਧਿਆਪਕ ਯੂਨੀਅਨ ਬਠਿੰਡਾ ਵਲੋਂ ਸੇਵਾਮੁਕਤ ਸਰੀਰਕ ਸਿੱਖਿਆ ਅਧਿਆਪਕਾਂ ਦਾ ਸਨਮਾਨ


ਚੀਫ ਬਿਊਰੋ ਪੰਜਾਬ ਇੰਡੀਆ ਨਿਊਜ਼ 

ਬਠਿੰਡਾ, 11 ਨਵੰਬਰ ਗੌਰਮਿੰਟ ਫਿਜ਼ੀਕਲ ਐਜੂਕੇਸ਼ਨ ਟੀਚਰ ਐਸੋਸੀਏਸ਼ਨ ਪੰਜਾਬ ਇਕਾਈ ਬਠਿੰਡਾ ਵਲੋਂ ਪਿਛਲੇ ਇਕ ਸਾਲ ਦੌਰਾਨ ਸੇਵਾਮੁਕਤ ਹੋਏ 5 ਸਰੀਰਕ ਸਿੱਖਿਆ ਅਧਿਆਪਕਾਂ ਦਾ ਸਿੱਖਿਆ ਵਿਭਾਗ ਪੰਜਾਬ ਵਿਚ ਸ਼ਾਨਦਾਰ ਸੇਵਾਵਾਂ ਵਜੋਂ ਸਪੋਰਟਸ ਸਕੂਲ ਘੁੱਦਾ ਵਿਖੇ ਚੱਲ ਰਹੀ ਜ਼ਿਲ੍ਹਾ ਅਥਲੈਟਿਕਸ ਮੀਟ ਵਿਚ ਸਨਮਾਨ ਕੀਤਾ ਗਿਆ। ਜਥੇਬੰਦੀ ਦੇ ਸੂਬਾ ਪ੍ਰਧਾਨ ਜਗਦੀਸ਼ ਕੁਮਾਰ ਜੱਗੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਇਕ ਸਾਲ ਦੌਰਾਨ ਸੇਵਾਮੁਕਤ ਹੋਏ ਸਰੀਰਕ ਸਿੱਖਿਆ ਅਧਿਆਪਕ ਸੁਖਦੇਵ ਸਿੰਘ ਪੀ.ਟੀ.ਆਈ ਦੇ ਸਰਕਾਰੀ ਹਾਈ ਸਕੂਲ ਗਾਟਵਾਲੀ, ਪੁਸ਼ਪਿੰਦਰ ਸਿੰਘ ਪੀ.ਟੀ.ਆਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਗਤਾ (ਲੜਕੇ), ਸ਼੍ਰੀਮਤੀ ਬਿੰਦਰ ਕੌਰ ਪੀ.ਟੀ.ਆਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਖੁਰਦ, ਸ਼੍ਰੀਮਤੀ ਬਿੰਦਰਪਾਲ ਕੌਰ ਪੀ.ਟੀ.ਆਈ. ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੋਆਣਾ, ਰਘਬੀਰ ਸਿੰਘ ਭੀਖੀ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਹਿਰੀ ਦੇਵੀ ਨਗਰ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸੇਵਾ ਮੁਕਤ ਹੋਣ ਵਾਲੇ ਅਧਿਆਪਕਾਂ ਨੂੰ ਇਕ ਸਨਮਾਨ ਚਿੰਨ੍ਹ, ਲੋਈ ਅਤੇ ਬੁੱਕੇ ਦੇ ਕੇ ਸਨਮਾਨਿਤ ਕੀਤਾ ਗਿਆ। 

   ਇਸ ਮੌਕੇ ਬਠਿੰਡਾ ਸਰੀਰਕ ਸਿੱਖਿਆ ਅਧਿਆਪਕ ਲੈਕਚਰਾਰ ਸੁਖਜਿੰਦਰਪਾਲ ਸਿੰਘ, ਲੈਕਚਰਾਰ ਹਰਮੰਦਰ ਸਿੰਘ, ਲੈਕਚਰਾਰ ਵਰਿੰਦਰ ਸਿੰਘ, ਲੈਕਚਰਾਰ ਰਵਨੀਤ ਸਿੰਘ, ਲੈਕਚਰਾਰ ਵਿਨੋਦ ਕੁਮਾਰ, ਲੈਕਚਰਾਰ ਸੁਖਦੇਵ ਸਿੰਘ, ਲੈਕਚਰਾਰ ਭਿੰਦਰਪਾਲ ਕੌਰ, ਗੁਰਲਾਲ ਸਿੰਘ ਡੀ.ਪੀ.ਈ, ਅੰਗਰੇਜ਼ ਸਿੰਘ ਡੀ.ਪੀ.ਈ, ਪਵਿੱਤਰ ਸਿੰਘ ਡੀ.ਪੀ.ਈ, ਰਹਿੰਦਰ ਸਿੰਘ ਡੀ.ਪੀ.ਈ, ਜਗਮੋਹਣ ਸਿੰਘ ਡੀ.ਪੀ.ਈ, ਨਿਰਮਲ ਸਿੰਘ ਡੀ.ਪੀ.ਈ, ਅਨਮੋਲ ਕੁਮਾਰ ਡੀ.ਪੀ.ਈ, ਰਣਧੀਰ ਸਿੰਘ ਪੀ.ਟੀ.ਆਈ, ਗੁਰਜੀਤ ਸਿੰਘ ਝੱਬਰ, ਭੁਪਿੰਦਰ ਸਿੰਘ ਪੀ.ਟੀ.ਆਈ, ਹਰਭਗਵਾਨ ਦਾਸ ਪੀ.ਟੀ.ਆਈ, ਰਾਜਪ੍ਰੀਤ ਕੌਰ ਪੀ.ਟੀ.ਆਈ, ਰਾਜਿੰਦਰ ਕੁਮਾਰ ਪੀ.ਟੀ.ਆਈ, ਮੁੱਖ ਅਧਿਆਪਕਾ ਸ੍ਰੀਮਤੀ ਗੁਰਪ੍ਰੀਤ ਕੌਰ ਵਿਸ਼ੇਸ਼ ਤੌਰ ਹਾਜ਼ਰ ਰਹੇ।

Post a Comment

0 Comments