ਨਵ ਨਿਯੁਕਤ ਇੰਸਟਰਕਟਰ ਸਿਖਿਆਰਥੀਆਂ ਨੂੰ ਹੁਨਰਮੰਦ ਬਣਾਉਣ ਵਿਚ ਵੱਡਮੁੱਲਾ ਯੋਗਦਾਨ ਪਾਉਣਗੇ-ਚੇਅਰਮੈਨ ਅੱਕਾਂਵਾਲੀ

 ਨਵ ਨਿਯੁਕਤ ਇੰਸਟਰਕਟਰ ਸਿਖਿਆਰਥੀਆਂ ਨੂੰ ਹੁਨਰਮੰਦ ਬਣਾਉਣ ਵਿਚ ਵੱਡਮੁੱਲਾ ਯੋਗਦਾਨ ਪਾਉਣਗੇ-ਚੇਅਰਮੈਨ ਅੱਕਾਂਵਾਲੀ

*ਸਰਕਾਰੀ ਆਈ.ਟੀ.ਆਈ. ਮਾਨਸਾ ਵਿਖੇ ਨਵ-ਨਿਯੁਕਤ ਇੰਸਟਰਕਟਰਾਂ ਨੂੰ ਨਿਯੁਕਤੀ ਪੱਤਰ ਸੌਂਪੇ


ਮਾਨਸਾ, 02 ਨਵੰਬਰ: ਗੁਰਜੰਟ ਸਿੰਘ ਸ਼ੀਂਹ 

ਸਰਕਾਰੀ ਆਈ.ਟੀ.ਆਈ. ਮਾਨਸਾ ਵਿਖੇ ਟਰੇਡ ਸਰਫੇਸ ਆਰਨਾਮੈਂਟਸ਼ਨ ਤਕਨੀਕ ਅਤੇ ਡਰਾਫਟਸਮੈਨ (ਸਿਵਲ) ਦੇ ਨਵ ਨਿਯੁਕਤ ਇੰਸਟਰਕਟਰ ਜਸਵੀਰ ਕੌਰ ਅਤੇ ਰਮਨਦੀਪ ਨੂੰ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸ਼੍ਰ ਚਰਨਜੀਤ ਸਿੰਘ ਅੱਕਾਂਵਾਲੀ ਨੇ ਨਿਯੁਕਤੀ ਪੱਤਰ ਸੌਂਪੇ।

ਨਵ ਨਿਯੁਕਤ ਇੰਸਟਰਕਟਰਾਂ ਨੂੰ ਵਧਾਈ ਦਿੰਦਿਆਂ ਸ੍ਰ ਚਰਨਜੀਤ ਸਿੰਘ ਅੱਕਾਂਵਾਲੀ ਨੇ ਕਿਹਾ ਕਿ ਉਹ ਤਨਦੇਹੀ ਨਾਲ ਕੰਮ ਕਰਦਿਆਂ ਸੰਸਥਾ ਦੇ ਸਿਖਿਆਰਥੀਆਂ ਨੂੰ ਹੁਨਰਮੰਦ ਬਣਾਉਣ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾਉਣਗੇ ਤਾਂ ਜੋ ਉਹ ਵੀ ਅੱਗੇ ਜਾ ਕੇ ਕਿਸੇ ਸੰਸਥਾ ਵਿਚ ਤਾਇਨਾਤ ਹੋਣ ਦੇ ਯੋਗ ਬਣ ਸਕਣ।

ਇਸ ਮੌਕੇ ਸੰਸਥਾ ਦੇ ਪ੍ਰਿੰਸੀਪਲ ਸ਼੍ਰੀ ਗੁਰਮੇਲ ਸਿੰਘ ਮਾਖਾ ਨੇ ਚੇਅਰਮੈਨ ਸ੍ਰ ਚਰਨਜੀਤ ਸਿੰਘ ਅੱਕਾਂਵਾਲੀ ਨੂੰ ਜੀ ਆਇਆਂ ਕਿਹਾ ਤੇ ਨਵ-ਨਿਯੁਕਤ ਇੰਸਟਰਕਟਰਾਂ ਨੂੰ ਸੰਸਥਾ ਵਿਖੇ ਜੁਆਇਨ ਕਰਨ ’ਤੇ ਵਧਾਈ ਦਿੱਤੀ ਅਤੇ ਨਾਲ ਹੀ ਤਕਨੀਕੀ ਸਿੱਖਿਆ ਵਿਭਾਗ ਦਾ ਸਰਕਾਰੀ ਆਈ.ਟੀ.ਆਈ ਮਾਨਸਾ ਨੂੰ ਹੋਸਟਲ ਸੂਪਰਡੰਟ ਕਮ ਪੀ.ਟੀ.ਆਈ. ਅਤੇ ਸਟੋਰ ਕੀਪਰ ਦੀ ਨਵੀਂ ਪੋਸਟ ਸੈਂਕਸ਼ਨ ਕਰਨ ’ਤੇ ਵਿਸ਼ੇਸ਼ ਧੰਨਵਾਦ ਕੀਤਾ।

Post a Comment

0 Comments