ਵਿਧਾਇਕ ਬੁੱਧ ਰਾਮ ਨੇ ਖੇਤੀਬਾੜੀ ਹਾਦਸਾ ਪੀੜਤਾਂ ਨੂੰ 10-10 ਹਜ਼ਾਰ ਰੁਪਏ ਦੇ ਸੈਂਕਸ਼ਨ ਪੱਤਰ ਸੌਂਪੇ

 ਵਿਧਾਇਕ ਬੁੱਧ ਰਾਮ ਨੇ ਖੇਤੀਬਾੜੀ ਹਾਦਸਾ ਪੀੜਤਾਂ ਨੂੰ 10-10 ਹਜ਼ਾਰ ਰੁਪਏ ਦੇ ਸੈਂਕਸ਼ਨ ਪੱਤਰ ਸੌਂਪੇ

 ਖੇਤੀ ਦੇ ਕਿੱਤੇ ਨਾਲ ਜੁੜੇ ਲੋਕਾਂ ਨੂੰ ਬਿਨ੍ਹਾਂ ਕਿਸੇ ਭੇਦਭਾਵ ਅਤੇ ਸਿਫ਼ਾਰਿਸ਼ ਦੇ ਦਿੱਤੀਆਂ ਜਾ ਰਹੀਆਂ ਨੇ ਲੋੜੀਂਦੀਆਂ ਸਹੂਲਤਾਂ-ਬੁੱਧ ਰਾਮ


ਬੁਢਲਾਡਾ, 08 ਦਸੰਬਰ : ਦਵਿੰਦਰ ਸਿੰਘ ਕੋਹਲੀ 

ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਦੇ ਕਿੱਤੇ ਨਾਲ ਜੁੜੇ ਲੋਕਾਂ ਨੂੰ ਬਿਨ੍ਹਾਂ ਕਿਸੇ ਭੇਦਭਾਵ ਅਤੇ ਸਿਫ਼ਾਰਿਸ਼ ਤੋਂ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਿਧਾਇਕ ਹਲਕਾ ਬੁਢਲਾਡਾ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ (ਪੰਜਾਬ) ਪਿ੍ਰੰਸੀਪਲ ਸ਼੍ਰੀ ਬੁੱਧ ਰਾਮ ਨੇ ਮਾਰਕਿਟ ਕਮੇਟੀ ਦਫ਼ਤਰ ਬੁਢਲਾਡਾ ਵਿਖੇ ਖੇਤੀਬਾੜੀ ਹਾਦਸਾ ਪੀੜਤਾਂ ਨੂੰ ਸਹਾਇਤਾ ਰਾਸ਼ੀ ਦੇ ਸੈਂਕਸ਼ਨ ਪੱਤਰ ਸੌਂਪਣ ਮੌਕੇ ਕੀਤਾ।

ਮਾਰਕਿਟ ਕਮੇਟੀ ਬੁਢਲਾਡਾ ਅਧੀਨ ਆਉਂਦੇ ਪਿੰਡ ਬਰ੍ਹੇ ਦੇ ਦਰਸਨ ਸਿੰਘ ਪੁੱਤਰ ਰੂਪ ਸਿੰਘ, ਪਿੰਡ ਰੱਲੀ ਦੇ ਦਰਸ਼ਨ ਸਿੰਘ ਪੁੱਤਰ ਨਾਹਰ ਸਿੰਘ, ਪਿੰਡ ਬੱਛੋਆਣਾ ਦੇ ਗੁਰਦੀਪ ਸਿੰਘ ਪੁੱਤਰ ਅਮਰੀਕ ਸਿੰਘ, ਪਿੰਡ ਬੀਰੋਕੇ ਕਲਾਂ ਦੇ ਮੱਖਣ ਸਿੰਘ ਪੁੱਤਰ ਜਗਰਾਜ ਸਿੰਘ, ਪਿੰਡ ਬੋੜਾਵਾਲ ਦੀ ਸੁਖਜੀਤ ਕੌਰ ਪਤਨੀ ਨਿਰਭੈ ਸਿੰਘ ਨੂੰ 10-10 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇ ਸੈਂਕਸ਼ਨ ਪੱਤਰ ਸੌਂਪੇ।

ਵਿਧਾਇਕ ਬੁੱਧ ਰਾਮ ਨੇ ਦੱਸਿਆ ਕਿ ਸਹਾਇਤਾ ਰਾਸ਼ੀ ਦੀ ਇਹ ਰਕਮ ਯੋਗ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਭੇਜ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲਾਭਪਾਤਰੀਆਂ ਦੇ ਹੱਥ ਦੀ ਇੱਕ-ਇੱਕ ਉਂਗਲੀ ਖੇਤੀਬਾੜੀ ਦੇ ਕੰਮ ਕਰਨ ਦੌਰਾਨ ਕਟ ਗਈ ਸੀ।

ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਬੁਢਲਾਡਾ ਸ਼੍ਰੀ ਸਤੀਸ ਸਿੰਗਲਾ ਨੇ ਦੱਸਿਆ ਕਿ ਮਾਰਕਿਟ ਕਮੇਟੀ ਬੁਢਲਾਡਾ ਦੇ ਅਧੀਨ ਆਉਂਦੇ ਪਿੰਡਾਂ ਵਿਚਲੇ ਖੇਤੀਬਾੜੀ ਹਾਦਸਿਆਂ ਦੇ ਪੀੜਤਾਂ ਨੂੰ ਸਹਾਇਤਾ ਰਾਸ਼ੀ ਪੜਤਾਲ ਦੌਰਾਨ ਯੋਗ ਪਾਏ ਜਾਣ ਉਪਰੰਤ ਪਹਿਲ ਦੇ ਅਧਾਰ ’ਤੇ ਜਾਰੀ ਕੀਤੀ ਜਾਂਦੀ ਹੈ।

ਇਸ ਮੌਕੇ ਮਾਰਕੀਟ ਕਮੇਟੀ ਬੁਢਲਾਡਾ ਦੇ ਸਕੱਤਰ ਜੈ ਸਿੰਘ ਗਿੱਲ ਨੇ ਦੱਸਿਆ ਕਿ ਸਾਉਣੀ ਦੀ ਫਸਲ ਖਰੀਦ ਵਧੀਆ ਤਰੀਕੇ ਨਾਲ ਹੋਈ ਹੈ ਅਤੇ ਬਾਸਮਤੀ ਦਾ ਰੇਟ ਸਭ ਤੋਂ ਵੱਧ ਬੁਢਲਾਡਾ ਮੰਡੀ ਵਿੱਚ ਮਿਲਿਆ ਹੈ।

ਇਸ ਮੌਕੇ ਹਾਦਸਾ ਪੀੜਤਾਂ ਤੋਂ ਬਿਨਾਂ ਗੁਰਦਰਸਨ ਸਿੰਘ ਪਟਵਾਰੀ , ਬੂਟਾ ਸਿੰਘ ਕੁਲਾਣਾ, ਮਾਰਕੀਟ ਕਮੇਟੀ ਦੇ ਮੁਲਾਜਮ ਹਾਜਰ ਸਨ।    


Post a Comment

0 Comments