ਸ੍ਰੀ ਸਨਾਤਨ ਧਰਮ (ਐੱਸ.ਐੱਸ.ਡੀ) ਬਰਨਾਲ਼ਾ ਦੇ 100ਸਾਲਾ ਸ਼ਤਾਬਦੀ ਸੰਬੰਧੀ ਵਿਸ਼ਾਲ ਸ੍ਰੀ ਮਦ ਭਾਗਵਤ ਗਿਆਨ ਮਹਾਂਯੱਗ ਦੀ ਸ਼ੁਰੂਆਤ ਅੱਜ

 ਸ੍ਰੀ ਸਨਾਤਨ ਧਰਮ (ਐੱਸ.ਐੱਸ.ਡੀ) ਬਰਨਾਲ਼ਾ ਦੇ 100ਸਾਲਾ ਸ਼ਤਾਬਦੀ ਸੰਬੰਧੀ  ਵਿਸ਼ਾਲ ਸ੍ਰੀ ਮਦ ਭਾਗਵਤ  ਗਿਆਨ ਮਹਾਂਯੱਗ ਦੀ ਸ਼ੁਰੂਆਤ ਅੱਜ 


ਬਰਨਾਲਾ,11,ਦਸੰਬਰ /ਕਰਨਪ੍ਰੀਤ ਕਰਨ           
      -ਐਸ.ਡੀ ਸਭਾ ਦੀ 100ਵੀਂ ਵਰੇਗ੍ਹੰਢ ਐਸ.ਡੀ ਸਭਾ ਬਰਨਾਲਾ ਵਲੋਂ ਸਭਾ ਦੇ ਚੇਅਰਮੈਨ ਸੀਨੀਅਰ ਐਡਵੋਕੇਟ ਸ਼ਿਵਦਰਸ਼ਨ ਕੁਮਾਰ ਸ਼ਰਮਾ ਅਤੇ ਜਨਰਲ ਸਕੱਤਰ ਸ਼ਿਵ ਕੁਮਾਰ ਸਿੰਗਲਾ ਦੀ ਅਗਵਾਈ ਵਿਚ ਧੂਮ ਧਾਮ ਨਾਲ ਮਨਾਈ ਜਾ ਰਹੀ ਹੈ। ਸ੍ਰੀ ਸਨਾਤਨ ਧਰਮ (ਐੱਸ.ਡੀ) ਬਰਨਾਲ਼ਾ ਦੇ 100ਸਾਲਾ ਸ਼ਤਾਬਦੀ ਦੇ ਸਬੰਧ ਵਿੱਚ ਕਰਵਾਏ ਜਾ ਰਹੇ ਵਿਸ਼ਾਲ ਸ੍ਰੀ ਮਦ ਭਗਵਤ ਗਿਆਨ ਮਹਾਂਯੱਗ ਦੀ ਸ਼ੁਰੂਆਤ ਅੱਜ 12 ਦਸੰਬਰ 2023 ਦਿਨ ਮੰਗਲਵਾਰ ਨੂੰ ਵਿਸ਼ਾਲ ਸੋਭਾ ਯਾਤਰਾ ਸਵੇਰੇ 11 ਵਜੇ ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ (ਬਾਲਮੀਕ ਚੌਂਕ) ਸੁਰੂ ਹੋ ਕੇ ਅੱਗਰਵਾਲ ਚੌਂਕ ਤੋਂ ਗੀਟੀ ਬਾਬਾ ਮੰਦਰ ਅੱਗਿਓਂ ਸ਼ਹੀਦ ਭਗਤ ਚੌਂਕ, ਸਦਰ ਬਜ਼ਾਰ, ਛੱਤਾ ਖੂਹ, ਰੇਲਵੇ ਸਟੇਸ਼ਨ, ਨਹਿਰੂ ਚੌਂਕ, ਜੋੜੇ ਪੰਪ, ਪੱਕਾ ਕਾਲਜ ਰੋਡ, ਗਜਲ ਹੋਟਲ ਵਾਲੀ ਗਲੀ ਰਾਹੀਂ ਕੱਚਾ ਕਾਲਜ ਰੋਡ, ਬਾਬਾ ਨਾਮਦੇਵ ਗੁਰਦੁਆਰਾ, ਸਿਵਲ ਹਸਪਤਾਲ ਦੇ ਸਾਹਮਣਿਓਂ ਹੁੰਦੀ ਹੋਈ ਅੱਗਰਵਾਲ ਚੌਂਕ ਤੋਂ ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ ਵਿਖੇ ਸੰਪੰਨ ਹੋਵੇਗੀ।ਇਸ ਸ਼ੋਭਾ ਯਾਤਰਾ ਵਿੱਚ ਹਾਥੀ, ਘੋੜੇ, ਸੁੰਦਰ ਝਾਕੀਆਂ ਅਤੇ ਬਹੁਤ ਹੀ ਸ਼ਾਨਦਾਰ ਬੈਂਡ ਵਾਜੇ ਚੱਲਣਗੇ।ਇਸ ਗਿਆਨ ਮਹਾਂਯੱਗ ਦੇ ਅਚਾਰੀਆ ਸਨਾਤਨ ਪੰਡਤ ਸ਼ਿਵ ਕੁਮਾਰ ਗੌੜ ਹੋਣਗੇ ਅਤੇ ਉਨ੍ਹਾਂ ਦੇ ਸਪੁੱਤਰ ਰਾਕੇਸ਼ ਕੁਮਾਰ ਗੌੜ ਆਪਣੀ ਮਧੁਰ ਬਾਣੀ ਦੁਆਰਾ ਭਗਵਤ ਦੀ ਕਥਾ ਸੁਣਾਉਣਗੇ।  ਇਸ ਸ਼ੋਭਾ ਯਾਤਰਾ ਨੂੰ ਕੈਬਨਿਟ ਮੰਤਰੀ ਮੀਤ ਹੇਅਰ ਅਤੇ ਵਿਨੋਦ ਸਿੰਗਲ ਬੰਗੋਲਰ ਵਾਲੇ ਆਪਣੇ ਕਰ ਕਮਲਾਂ ਨਾਲ ਝੰਡੀ ਦੇ ਕੇ ਰਵਾਨਾ ਕਰਨਗੇ। 13 ਦਸੰਬਰ ਦਿਨ ਬੁੱਧਵਾਰ ਸਵੇਰੇ 108 ਕੁੰਡਾਂ ਦੀ ਸਥਾਪਨਾ ਕੀਤੀ ਜਾਵੇਗੀ ਅਤੇ ਭਾਗਵਤ ਮਹਾਂਪੁਰਾਣ ਦੀ ਪੂਜਾ ਹੋਵੇਗੀ। ਦੁਪਹਿਰ 3 ਵਜੇ ਤੋਂ ਲੈ ਕੇ 6 ਵਜੇ ਤੱਕ ਰੋਜ਼ਾਨਾ ਕਥਾ ਹੋਵੇਗੀ। ਇਸ ਦੌਰਾਨ ਭੰਡਾਰਾ ਵੀ ਅਤੁੱਟ ਚੱਲੇਗਾ। 14 ਦਸੰਬਰ ਦਿਨ ਵੀਰਵਾਰ ਨੂੰ ਰਾਤਰੀ 8:30 ਵਜੇ ਵਰਲਡ ਦੀ ਮਸ਼ਹੂਰ ਭਜਨ ਗਾਇਕਾ ਅਲਕਾ ਗੋਇਲ ਵਲੋਂ ਭਜਨ ਸੰਧਿਆ ਕੀਤੀ ਜਾਵੇਗੀ

Post a Comment

0 Comments