ਸ੍ਰੀ ਸਨਾਤਨ ਧਰਮ (ਐੱਸ.ਐੱਸ.ਡੀ) ਬਰਨਾਲ਼ਾ ਦੇ 100ਸਾਲਾ ਸ਼ਤਾਬਦੀ ਸੰਬੰਧੀ ਵਿਸ਼ਾਲ ਸ੍ਰੀ ਮਦ ਭਾਗਵਤ ਗਿਆਨ ਮਹਾਂਯੱਗ ਸ਼ੁਰੂਆਤ ਮੋਕੇ ਕੱਢੀ ਗਈ ਵਿਸ਼ਾਲ ਸੋਭਾ ਯਾਤਰਾ

 ਸ੍ਰੀ ਸਨਾਤਨ ਧਰਮ (ਐੱਸ.ਐੱਸ.ਡੀ) ਬਰਨਾਲ਼ਾ ਦੇ 100ਸਾਲਾ ਸ਼ਤਾਬਦੀ ਸੰਬੰਧੀ  ਵਿਸ਼ਾਲ ਸ੍ਰੀ ਮਦ ਭਾਗਵਤ  ਗਿਆਨ ਮਹਾਂਯੱਗ ਸ਼ੁਰੂਆਤ ਮੋਕੇ ਕੱਢੀ ਗਈ ਵਿਸ਼ਾਲ ਸੋਭਾ ਯਾਤਰਾ

ਮੁੱਖਮੰਤਰੀ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ,ਏ ਡੀ ਸੀ,     ਧਾਰਮਿਕ,ਸਮਾਜਿਕ,ਵਿੱਦਿਅਕ  ਸੰਸਥਾਵਾਂ,ਦੇ ਪ੍ਰਿੰਸੀਪਲ ਸਟਾਫ ਸਮੇਤ ,ਕਲੋਨਾਇਜਰਾਂ, ਈਟਨ ਪਲਾਜ਼ਾ ਦੇ ਐਮ ਡੀ ਲਖਵੀਰ ਲੱਖੀ ਜੈਲਦਾਰ, ਆਸਥਾ ਇੰਕਲੇਵ ਐਮ,ਡੀ ਦੀਪਕ ਸੋਨੀ, ਅੱਗਰਵਾਲ ਗ੍ਰੈਂਡ ਐਮ ਡੀ ਪਿਆਰਾ ਲਾਲ ਰਾਏਸਰੀਆ, ਜਿੰਦਲ ਇੰਡਸਟਰੀ , ਵਿਨੋਦ  ਸਿੰਘਲ ,ਅਭੈ ਓਸਵਾਲ  ਤੋਂ ਜਗਤਾਰ ਸਿੰਘ ਜਟਾਨਾ, ਸ਼ਹਿਰੀਆਂ ਵੱਡੀ ਗਿਣਤੀ ਚ ਸਿਰਕਤ ਕੀਤੀ


ਬਰਨਾਲਾ,12,ਦਸੰਬਰ /ਕਰਨਪ੍ਰੀਤ ਕਰਨ
          ਐਸ.ਡੀ ਸਭਾ ਦੀ 100ਵੀਂ ਵਰੇਗ੍ਹੰਢ ਐਸ.ਡੀ ਸਭਾ ਬਰਨਾਲਾ ਵਲੋਂ ਸਭਾ ਦੇ ਚੇਅਰਮੈਨ ਸੀਨੀਅਰ ਐਡਵੋਕੇਟ ਸ਼ਿਵਦਰਸ਼ਨ ਕੁਮਾਰ ਸ਼ਰਮਾ ਅਤੇ ਜਨਰਲ ਸਕੱਤਰ ਸ਼ਿਵ ਕੁਮਾਰ ਸਿੰਗਲਾ ਦੀ ਅਗਵਾਈ ਵਿਚ ਧੂਮ ਧਾਮ ਨਾਲ ਸੋਭਾ ਯਾਤਰਾ ਕੱਢੀ ਗਈ ਜਿਸ ਵਿੱਚ। ਮੁੱਖਮੰਤਰੀ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂ,  ਡਿਪਟੀ ਕਮਿਸ਼ਨਰ ਪੂਨਮਦੀਪ ਕੌਰ,ਏ ਡੀ ਸੀ, ਜਨਰਲ ਧਾਰਮਿਕ,ਸਮਾਜਿਕ,ਵਿੱਦਿਅਕ  ਸੰਸਥਾਵਾਂ,ਦੇ ਪ੍ਰਿੰਸੀਪਲ ਸਟਾਫ ਸਮੇਤ ,ਕਲੋਨਾਇਜਰਾਂ, ਈਟਨ ਪਲਾਜ਼ਾ ਦੇ ਐਮ ਡੀ ਲਖਵੀਰ ਲੱਖੀ ਜੈਲਦਾਰ,ਆਸਥਾ ਇੰਕਲੇਵ ਐਮ,ਡੀ ਦੀਪਕ ਸੋਨੀ,ਅੱਗਰਵਾਲ ਗ੍ਰੈਂਡ ਐਮ ਡੀ ਪਿਆਰਾ ਲਾਲ ਰਾਏ ਸਰੀਆ,  ਵਿਨੋਦ ਸਿੰਗਲ ਬੰਗੋਲਰ ਵਾਲੇ  ਓਸਵਾਲ  ਤੋਂ ਜਗਤਾਰ ਸਿੰਘ ਜਟਾਨਾ, ਸਮੇਤ  ਸ਼ਹਿਰੀਆਂ ਵੱਡੀ ਗਿਣਤੀ ਚ ਸਿਰਕਤ ਕੀਤੀ ਆਪਣੇ ਕਰ ਕਮਲਾਂ ਨਾਲ ਝੰਡੀ ਦੇ ਕੇ ਰਵਾਨਾ ਕੀਤਾ

ਐਡਵੋਕੇਟ ਸ਼ਿਵਦਰਸ਼ਨ ਸ਼ਰਮਾ ਅਤੇ ਡਾਇਰੈਕਟਰ ਸ਼ਿਵ ਸਿੰਗਲਾ ਨੇ ਦੱਸਿਆ ਕਿ ਸ੍ਰੀ ਸਨਾਤਨ ਧਰਮ (ਐੱਸ.ਡੀ) ਬਰਨਾਲ਼ਾ ਦੇ 100ਸਾਲਾ ਸ਼ਤਾਬਦੀ ਦੇ ਸਬੰਧ ਵਿੱਚ ਕਰਵਾਏ ਜਾ ਰਹੇ ਵਿਸ਼ਾਲ ਸ੍ਰੀ ਮਦ ਭਗਵਤ ਗਿਆਨ ਮਹਾਂਯੱਗ ਦੀ ਸ਼ੁਰੂਆਤ ਵਿਸ਼ਾਲ ਸੋਭਾ ਯਾਤਰਾ ਸਵੇਰੇ 11 ਵਜੇ ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ (ਬਾਲਮੀਕ ਚੌਂਕ) ਸੁਰੂ ਹੋ ਕੇ ਪੰਡਿਤ ਸ਼ਿਵ ਕੁਮਾਰ ਗੌੜ,ਰਾਕੇਸ਼ ਗੌੜ,ਸਮੇਤ ਵੱਡੀ ਗਿਣਤੀ ਚ ਪੁੱਜੇ ਪੰਡਤਾਂ ਵਲੋਂ ਪੂਜਾ ਅਰਚਨਾ  ਕਰਵਾਉਣ ਉਪਰੰਤ ਸੋਭਾ ਯਾਤਰਾ ਸੁਰੂ ਕਾਰਵਾਈ ਇਸ ਮੌਕੇ  ਸੋਭਾ ਯਾਤਰਾ ਦਾ ਹਰ ਥਾਂ ਭਰਵਾਂ ਸਵਾਗਤ ਕੀਤਾ ਗਿਆ !

ਸੋਭਾ ਯਾਤਰਾ ਦੇ ਪਹਿਲੇ ਪੜਾਅ ਚ ਗੁਰਦੁਆਰਾ ਗੁਰੂ ਨਾਨਕ ਪੁਰਾ,ਗੁਰਦੁਆਰਾ ਸਿੰਘ ਸਭਾ ਵਿਖੇ ਸਮੁੱਚੀ ਸਭਾ ਵਲੋਂ ਰੁਮਾਲਾ ਸਾਹਿਬ ਚੜਾਇਆ ਗਿਆ ਤੇ ਗੁਰਦੁਆਰਾ ਦੇ ਪ੍ਰਧਾਨ ਹਰਦੇਵ ਸਿੰਘ ਬਾਜਵਾ ਅਤੇ ਮਨੇਂਜੇਮੇਂਟ ਵਲੋਂ  ਸਿਰੋਪਾਓ ਪਾਂ ਸਨਮਾਨਿਤ ਕੀਤਾ ਗਿਆ ਸਦਰ ਬਾਜ਼ਾਰ ,ਹੰਡਾਇਆ ਬਜ਼ਾਰ ਕੱਚਾ ਕਾਲਜ ਰੋਡ ਸਮੇਤ ਸਮੁੱਚੇ ਦੁਕਾਨਦਾਰਾਂ ਸ਼ਹਿਰੀਆਂ ਵਲੋਂ ਰਸਤਿਆਂ ਚ ਲੱਡੂ ਵੰਡੇ ਗਏ ਅਤੇ ਸ਼ਾਨਦਾਰ ਸਵਾਗਤ ਕੀਤਾ ਗਿਆ!

ਅੱਗਰਵਾਲ ਚੌਂਕ ਤੋਂ ਗੀਟੀ ਬਾਬਾ ਮੰਦਰ ਅੱਗਿਓਂ ਸ਼ਹੀਦ ਭਗਤ ਚੌਂਕ, ਸਦਰ ਬਜ਼ਾਰ, ਛੱਤਾ ਖੂਹ, ਰੇਲਵੇ ਸਟੇਸ਼ਨ, ਨਹਿਰੂ ਚੌਂਕ, ਜੋੜੇ ਪੰਪ, ਪੱਕਾ ਕਾਲਜ ਰੋਡ, ਗਜਲ ਹੋਟਲ ਵਾਲੀ ਗਲੀ ਰਾਹੀਂ ਕੱਚਾ ਕਾਲਜ ਰੋਡ, ਬਾਬਾ ਨਾਮਦੇਵ ਗੁਰਦੁਆਰਾ, ਸਿਵਲ ਹਸਪਤਾਲ ਦੇ ਸਾਹਮਣਿਓਂ ਹੁੰਦੀ ਹੋਈ ਅੱਗਰਵਾਲ ਚੌਂਕ ਤੋਂ ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ ਵਿਖੇ ਸੰਪੰਨ ਹੋਵੇਗੀ।ਇਸ ਸ਼ੋਭਾ ਯਾਤਰਾ ਵਿੱਚ ਹਾਥੀ, ਘੋੜੇ, ਸੁੰਦਰ ਝਾਕੀਆਂ ਅਤੇ ਬਹੁਤ ਹੀ ਸ਼ਾਨਦਾਰ ਬੈਂਡ ਵਾਜੇ ਸੋਭਾ ਯਾਤਰਾ ਦਾ  ਸਿੰਗਾਰ ਬਣੇ  ।ਇਸ ਗਿਆਨ ਮਹਾਂਯੱਗ ਦੇ ਅਚਾਰੀਆ ਸਨਾਤਨ ਪੰਡਤ ਸ਼ਿਵ ਕੁਮਾਰ ਗੌੜ ਅਤੇ ਉਨ੍ਹਾਂ ਦੇ ਸਪੁੱਤਰ ਰਾਕੇਸ਼ ਕੁਮਾਰ ਗੌੜ ਆਪਣੀ ਮਧੁਰ ਬਾਣੀ ਦੁਆਰਾ ਭਗਵਤ ਦੀ ਕਥਾ ਦਾ ਗੁਣਗਾਨ ਕਰਦਿਆਂ ਸੰਗਤਾਂ ਨੂੰ ਨਿਹਾਲ ਕੀਤਾ !

Post a Comment

0 Comments