ਸ੍ਰੀ ਸਨਾਤਨ ਧਰਮ ਸਭਾ ਬਰਨਾਲ਼ਾ ਦੇ 100 ਸਾਲਾ ਸਥਾਪਨਾ ਦਿਵਸ 'ਤੇ ਸ੍ਰੀ ਮਦ ਭਗਵਤ ਗਿਆਨ ਮਹਾਂਯੱਗ ਸ਼ੁਰੂ

 ਸ੍ਰੀ ਸਨਾਤਨ ਧਰਮ ਸਭਾ ਬਰਨਾਲ਼ਾ ਦੇ 100 ਸਾਲਾ ਸਥਾਪਨਾ ਦਿਵਸ 'ਤੇ ਸ੍ਰੀ ਮਦ ਭਗਵਤ ਗਿਆਨ ਮਹਾਂਯੱਗ ਸ਼ੁਰੂ

ਸ੍ਰੀ ਮਦ ਭਗਵਤ ਦੀ ਕਥਾ ਸੁਣਨ ਦਾ ਮਹਾਤਮ ਸਮੂਹ ਤੀਰਥਾਂ ਅਤੇ ਪਵਿੱਤਰ ਨਦੀਆਂ ਵਿੱਚ ਇਸ਼ਨਾਨ ਕਰਨ ਦੇ ਬਰਾਬਰ ਹੈ : ਪੰਡਿਤ ਸ਼ਿਵ ਕੁਮਾਰ ਗੌੜ‌ ਪੰਡਿਤ ਰਾਕੇਸ਼ ਗੌੜ ਪਹਿਲੇ ਤੇ ਦੂਸਰੇ ਦਿਨ ਸ਼ਾਮ ਦੀ ਕਥਾ ਕੀਤੀ


ਬਰਨਾਲ਼ਾ, 15 ਦਸੰਬਰ (ਕਰਨਪ੍ਰੀਤ ਕਰਨ
              : ਸ੍ਰੀ ਸਨਾਤਨ ਧਰਮ ਸਭਾ (ਰਜਿ:) ਬਰਨਾਲ਼ਾ ਦੇ 100 ਸਾਲਾ ਸਥਾਪਨਾ ਦਿਵਸ 'ਤੇ ਕਰਵਾਏ ਜਾ ਰਹੇ ਸ੍ਰੀ ਮਦ ਭਗਵਤ ਗਿਆਨ ਯੱਗ ਵਿੱਚ 108 ਬ੍ਰਾਹਮਣਾਂ ਵੱਲੋਂ 108 ਜਜ਼ਮਾਨਾ ਨੂੰ ਵਿਧੀਵਤ ਪੂਜਾ ਕਰਵਾਈ ਗਈ। ਸਥਾਨਿਕ ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਜਾਏ ਗਏ ਬਹੁਤ ਹੀ ਸੁੰਦਰ ਪੰਡਾਲ ਵਿੱਚ ਸਸ਼ੋਭਿਤ ਬਿਆਸ ਗੱਦੀ ਤੋਂ ਸਨਾਤਨ ਅਚਾਰੀਆ ਪੰਡਿਤ ਸ਼ਿਵ ਕੁਮਾਰ ਗੌੜ ਵੱਲੋਂ ਮੰਤਰਾਂ ਦਾ ਉਚਾਰਨ ਕੀਤਾ ਗਿਆ। ਪੰਡਤ ਰਾਕੇਸ਼ ਗੌੜ ਨੇ ਪਹਿਲੇ ਦਿਨ ਸ਼ਾਮ ਦੀ ਕਥਾ ਦੌਰਾਨ ਸ੍ਰੀ ਮਦ ਭਗਵਤ ਦਾ ਮਹਾਤਮ ਦੱਸਦਿਆਂ ਕਿਹਾ ਕਿ ਭਗਵਤ ਇਕ ਗ੍ਰੰਥ ਨਹੀਂ, ਸਗੋਂ ਇਹ ਸਾਖਸਾਤ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਸਰੂਪ ਹੈ। ਸ੍ਰੀ ਮਦ ਭਗਵਤ ਦਾ ਇੱਕ-ਇੱਕ ਸਲੋਕ ਭਗਵਾਨ ਕ੍ਰਿਸ਼ਨ ਜੀ ਦਾ ਇੱਕ-ਇੱਕ ਅੰਗ ਹੈ। ਉਹਨਾਂ ਕਥਾ ਸੁਰੂ ਕਰਦਿਆਂ ਪਾਂਡਵਾਂ ਦਾ ਚਰਿੱਤਰ ਵੀ ਸੁਣਾਇਆ। ਉਹਨਾਂ ਦੱਸਿਆ ਕਿ ਸ੍ਰੀ ਮਦ ਭਗਵਤ ਦੀ ਕਥਾ ਵਿੱਚ ਆਉਣ ਅਤੇ ਕਥਾ ਸਰਵਣ ਕਰਨ ਨਾਲ ਸਮੂਹ ਪਵਿੱਤਰ ਤੀਰਥਾਂ ਦੀ ਯਾਤਰਾ ਕਰਨ ਅਤੇ ਸਮੂਹ ਪਵਿੱਤਰ ਨਦੀਆਂ ਵਿੱਚ ਇਸ਼ਨਾਨ ਕਰਨ ਦੇ ਬਰਾਬਰ ਦਾ ਮਹਾਤਮ ਹੁੰਦਾ ਹੈ, ਜਿਸ ਨਾਲ ਮਨੁੱਖ ਦਾ ਆਪਣੇ ਜੀਵਨ ਦੇ ਨਾਲ ਨਾਲ ੳਸਦੀਆਂ ਸੱਤ ਕੁੱਲਾਂ ਦਾ ਵੀ ਆਧਾਰ ਹੋ ਜਾਂਦਾ ਹੈ। ਮਹਾਂਯੱਗ ਦੇ ਦੂਸਰੇ ਦਿਨ ਸਵੇਰੇ 108 ਬ੍ਰਾਹਮਣਾਂ ਵੱਲੋਂ 108 ਜਜ਼ਮਾਨਾਂ ਨੂੰ ਪੂਜਾ ਕਰਵਾਈ ਗਈ ਅਤੇ ਸਨਾਤਨ ਅਚਾਰੀਆ ਪੰਡਿਤ ਸ਼ਿਵ ਕੁਮਾਰ ਗੌੜ ਵੱਲੋਂ ਮੰਤਰਾਂ ਦਾ ਉਚਾਰਨ ਕੀਤਾ ਗਿਆ। ਦੂਸਰੇ ਦਿਨ ਸ਼ਾਮ ਦੀ ਕਥਾ ਦੌਰਾਨ ਪੰਡਤ ਰਾਕੇਸ਼ ਗੌੜ ਨੇ ਭਗਵਾਨ ਕਪਿਲ ਦਾ ਚਰਿੱਤਰ ਸੁਣਾਇਆ ਅਤੇ ਭਗਤ ਧਰੁਵ ਦੀ ਕਥਾ ਕੀਤੀ। ਉਹਨਾਂ ਦੱਸਿਆ ਕਿ ਭਗਤ ਧਰੁਵ ਨੇ ਕਿਵੇਂ ਛੋਟੀ ਉਮਰ ਵਿੱਚ ਕਠਿਨ ਤਪੱਸਿਆ ਕਰਕੇ ਪ੍ਰਮਾਤਮਾ ਨੂੰ ਪਾਇਆ ਸੀ। ਇਸ ਦੌਰਾਨ ਬ੍ਰਾਹਮਣਾਂ ਅਤੇ ਜਜ਼ਮਾਨਾਂ ਸਮੇਤ ਪਹੁੰਚੇ ਭਗਤ ਜਨਾਂ ਨੇ ਮਿਲ ਕੇ ਭੰਡਾਰਾ ਛੱਕਿਆ। ਇਸ ਮੌਕੇ ਸਨਾਤਨ ਧਰਮ ਸਭਾ ਬਰਨਾਲਾ ਦੇ ਚੇਅਰਮੈਨ ਸ਼ਿਵਦਰਸ਼ਨ ਕੁਮਾਰ ਸ਼ਰਮਾ, ਪ੍ਰਧਾਨ ਡਾ: ਭੀਮ ਸੈਨ ਗਰਗ, ਸੀਨੀਅਰ ਮੀਤ ਪ੍ਰਧਾਨ ਵਿਜੇ ਕੁਮਾਰ ਭਦੌੜੀਆ, ਜਨਰਲ ਸਕੱਤਰ ਸ਼ਿਵ ਸਿੰਗਲਾ, ਵਿਨੋਦ ਸਿੰਗਲ ਬੰਗਲੌਰ ਵਾਲੇ, ਰਾਕੇਸ਼ ਗੋਇਲ, ਜਤਿੰਦਰ ਗੋਇਲ, ਨਰਿੰਦਰ ਚੋਪੜਾ, ਸ਼ਸ਼ੀ ਚੌਪੜਾ, ਪ੍ਰਵੀਨ ਸਿੰਗਲਾ, ਅਨਿਲ ਦੱਤ ਸ਼ਰਮਾ, ਜਤਿੰਦਰ ਜਿੰਮੀ, ਸ਼ੁਸ਼ੀਲ ਜਿੰਦਲ, ਭਵਨੀਸ਼ ਸਿੰਗਲਾ, ਦੀਪਕ ਜਿੰਦਲ, ਕੁਲਵੰਤ ਰਾਏ ਗੋਇਲ, ਖੁਸ਼ਵਿੰਦਰ ਕੁਮਾਰ, ਸੰਦੀਪ ਕੁਮਾਰ, ਗੁਰਦਰਸ਼ਨ ਸਿੰਘ ਬਰਾੜ, ਰਾਹੁਲ ਗੁਪਤਾ, ਜਗਸੀਰ ਸੰਧੂ, ਰਾਜੇਸ਼ ਕਾਂਸਲ ਸਮੇਤ ਐਸ.ਡੀ ਸਭਾ ਬਰਨਾਲਾ ਦੇ ਸਮੂਹ ਮੈਂਬਰਾਨ ਵੀ ਹਾਜਰ ਸਨ।

Post a Comment

0 Comments