ਐੱਸ ਡੀ ਸਭਾ (ਰਜਿ:) ਬਰਨਾਲ਼ਾ ਦੇ 100ਸਾਲਾ ਸਥਾਪਨਾ ਦਿਵਸ 'ਤੇ ਸ੍ਰੀ ਮਦ ਭਗਵਤ ਗਿਆਨ ਮਹਾਂਯੱਗ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ "ਮੀਤ ਹੇਅਰ" ਨੇ ਸਿਰਕਤ ਕੀਤੀ

 ਐੱਸ ਡੀ ਸਭਾ (ਰਜਿ:) ਬਰਨਾਲ਼ਾ ਦੇ 100ਸਾਲਾ ਸਥਾਪਨਾ ਦਿਵਸ 'ਤੇ ਸ੍ਰੀ ਮਦ ਭਗਵਤ ਗਿਆਨ ਮਹਾਂਯੱਗ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ "ਮੀਤ ਹੇਅਰ" ਨੇ ਸਿਰਕਤ ਕੀਤੀ 

ਬਰਨਾਲਾ19,ਦਸੰਬਰ (ਕਰਨਪ੍ਰੀਤ ਕਰਨ ) : ਸ੍ਰੀ ਸਨਾਤਨ ਧਰਮ ਸਭਾ (ਰਜਿ:) ਬਰਨਾਲ਼ਾ ਦੇ 100 ਸਾਲਾ ਸਥਾਪਨਾ ਦਿਵਸ 'ਤੇ ਕਰਵਾਏ ਜਾ ਰਹੇ ਸ੍ਰੀ ਮਦ ਭਗਵਤ ਗਿਆਨ ਯੱਗ ਦੇ ਛੇਵੇਂ ਦਿਨ ਵੀ 108 ਬ੍ਰਾਹਮਣਾਂ ਵੱਲੋਂ 108 ਜਜ਼ਮਾਨਾਂ ਨੂੰ ਵਿਧੀਵਤ ਪੂਜਾ ਕਰਵਾਈ ਗਈ।


ਸਥਾਨਿਕ ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਜਾਏ ਗਏ ਬਹੁਤ ਹੀ ਸੁੰਦਰ ਪੰਡਾਲ ਵਿੱਚ ਸਸ਼ੋਭਿਤ ਬਿਆਸ ਗੱਦੀ ਤੋਂ ਸਨਾਤਨ ਅਚਾਰੀਆ ਪੰਡਿਤ ਸ਼ਿਵ ਕੁਮਾਰ ਗੌੜ ਵੱਲੋਂ ਮੰਤਰਾਂ ਦਾ ਉਚਾਰਨ ਕੀਤਾ ਗਿਆ। ਪੰਡਤ ਰਾਕੇਸ਼ ਕੁਮਾਰ ਗੌੜ ਨੇ ਕਥਾ ਸੁਰੂ ਕਰਦਿਆਂ ਕੰਸ ਬੱਧ ਦਾ ਪ੍ਰਸੰਗ ਸੁਣਾਉਂਦਿਆ ਕਿਹਾ ਕਿ ਭਾਵੇਂ ਰਾਜਾ ਕੰਸ ਭਾਵੇਂ ਕ੍ਰਿਸ਼ਨ ਜੀ ਦੇ ਮਾਮਾ ਸਨ, ਪਰ ਉਸਦੇ ਜੁਲਮਾਂ ਦਾ ਨਾਸ਼ ਕਰਨ ਲਈ ਭਗਵਾਨ ਕ੍ਰਿਸ਼ਨ ਨੂੰ ਉਸਦਾ ਬੱਧ ਕਰਨਾ ਪਿਆ। ਇਸ ਮੌਕੇ ਵਿਸ਼ੇਸ਼ ਸਿਰਕਤ ਕਰਦਿਆਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਬਿਆਸ ਪੂਜਾ ਕੀਤੀ ਗਈ ਅਤੇ ਪੰਡਿਤਾਂ ਨੂੰ ਕੰਬਲ ਵੰਡੇ ਗਏ। ਇਸ ਮੌਕੇ ਉਚੇਚੇ ਤੌਰ 'ਤੇ ਹਾਜਰੀ ਭਰਦਿਆਂ ਜਿਲਾ ਪਲੈਨਿੰਗ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ,ਹਸਨਪ੍ਰੀਤ ਭਾਰਦਵਾਜ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ ਨੇ ਆਰਤੀ ਪੂਜਾ ਕੀਤੀ। ਇਸ ਦੌਰਾਨ ਐੱਸ.ਡੀ ਸਭਾ ਦੇ ਸਮੂਹ ਆਹੁਦੇਦਾਰਾਂ ਅਤੇ ਮੈਂਬਰਾਨ ਵੱਲੋਂ ਵਿਧੀਵਤ ਪੂਜਾ ਕੀਤੀ ਗਈ। ਸ੍ਰੀਮਦ ਭਗਵਤ ਗਿਆਨ ਮਹਾਂਯੱਗ ਦੇ ਚੌਥੇ ਦਿਨ ਸਵੇਰੇ 108 ਬ੍ਰਾਹਮਣਾਂ ਵੱਲੋਂ 108 ਜਜ਼ਮਾਨਾਂ ਨੂੰ ਪੂਜਾ ਕਰਵਾਈ ।ਇਸ ਮੌਕੇ ਸਨਾਤਨ ਧਰਮ ਸਭਾ ਬਰਨਾਲਾ ਦੇ ਚੇਅਰਮੈਨ ਸ਼ਿਵਦਰਸ਼ਨ ਕੁਮਾਰ ਸ਼ਰਮਾ, ਪ੍ਰਧਾਨ ਡਾ: ਭੀਮ ਸੈਨ ਗਰਗ, ਸੀਨੀਅਰ ਮੀਤ ਪ੍ਰਧਾਨ ਵਿਜੇ ਕੁਮਾਰ ਭਦੌੜੀਆ, ਜਨਰਲ ਸਕੱਤਰ ਸ਼ਿਵ ਸਿੰਗਲਾ, ਵਿਨੋਦ ਸਿੰਗਲ ਬੰਗਲੌਰ ਵਾਲੇ, ਰਾਕੇਸ਼ ਗੋਇਲ, ਜਤਿੰਦਰ ਗੋਇਲ, ਨਰਿੰਦਰ ਚੋਪੜਾ, ਸ਼ਸ਼ੀ ਚੋਪੜਾ, ਪ੍ਰਵੀਨ ਸਿੰਗਲਾ, ਅਨਿਲ ਦੱਤ ਸ਼ਰਮਾ, ਜਤਿੰਦਰ ਜਿੰਮੀ, ਸ਼ੁਸ਼ੀਲ ਜਿੰਦਲ, ਭਵਨੀਸ਼ ਸਿੰਗਲਾ, ਦੀਪਕ ਜਿੰਦਲ, ਕੁਲਵੰਤ ਰਾਏ ਗੋਇਲ, ਖੁਸ਼ਵਿੰਦਰ ਕੁਮਾਰ, ਸੰਦੀਪ ਕੁਮਾਰ, ਗੁਰਦਰਸ਼ਨ ਸਿੰਘ ਬਰਾੜ, ਰਾਹੁਲ ਗੁਪਤਾ, ਜਗਸੀਰ ਸੰਧੂ, ਰਾਜੇਸ਼ ਕਾਂਸਲ ਸਮੇਤ ਐਸ.ਡੀ ਸਭਾ ਬਰਨਾਲਾ ਦੇ ਸਮੂਹ ਮੈਂਬਰਾਨ ਵੀ ਹਾਜਰ ਸਨ।

Post a Comment

0 Comments