ਸਨਾਤਨ ਧਰਮ ਸਭਾ ਬਰਨਾਲ਼ਾ ਦੀ 100 ਸਾਲਾ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਸ੍ਰੀ ਮਦ ਭਗਵਤ ਗਿਆਨ ਮਹਾਂਯੱਗ ਦੇ ਆਖਰੀ ਦਿਨ ਬਰਨਾਲਾ ਵਾਸੀ ਭਗਤੀ ਭਾਵ 'ਚ ਰੰਗੇ ਗਏ

 ਸਨਾਤਨ ਧਰਮ ਸਭਾ ਬਰਨਾਲ਼ਾ ਦੀ 100 ਸਾਲਾ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਸ੍ਰੀ ਮਦ ਭਗਵਤ ਗਿਆਨ ਮਹਾਂਯੱਗ ਦੇ ਆਖਰੀ ਦਿਨ ਬਰਨਾਲਾ ਵਾਸੀ ਭਗਤੀ ਭਾਵ 'ਚ ਰੰਗੇ ਗਏ

ਸਨਾਤਨ ਧਰਮ ਦੇ ਪ੍ਰਚਾਰ ਲਈ ਐਸ.ਡੀ ਸਭਾ ਇਹੋ ਜਿਹੇ ਸਮਾਗਮ ਨਿਰੰਤਰ ਕਰਵਾਉਂਦੀ ਰਹੇਗੀ : ਚੇਅਰਮੈਨ ਸ਼ਿਵਦਰਸਨ ਕੁਮਾਰ ਸ਼ਰਮਾ

ਬਰਨਾਲ਼ਾ ਵਾਸੀਆਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ : ਜਨਰਲ ਸਕੱਤਰ ਸ਼ਿਵ ਸਿੰਗਲਾ

 


ਬਰਨਾਲਾ 24 ਦਸੰਬਰ  ਕਰਨਪ੍ਰੀਤ ਕਰਨ 
              ਇਕ ਸਦੀ ਪੁਰਾਣੀ ਅਤੇ ਇਲਾਕੇ ਦੀ ਧਾਰਮਿਕ ਸੰਸਥਾ 'ਸ੍ਰੀ ਸਨਾਤਨ ਧਰਮ ਸਭਾ (ਰਜਿ:) ਬਰਨਾਲ਼ਾ' ਵੱਲੋਂ 12 ਦਸੰਬਰ ਤੋਂ 19 ਦਸੰਬਰ ਤੱਕ ਮਹਾਂਭਾਗਵਤ ਗਿਆਨ ਯੱਗ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਨਾਤਨ ਧਰਮ ਸਭਾ ਬਰਨਾਲ਼ਾ ਦੇ ਚੇਅਰਮੈਨ ਸ੍ਰੀ ਸ਼ਿਵ ਦਰਸ਼ਨ ਕੁਮਾਰ ਸ਼ਰਮਾ ਅਤੇ ਜਨਰਲ ਸਕੱਤਰ ਸ਼ਿਵ ਸਿੰਗਲਾ ਨੇ ਦੱਸਿਆ ਕਿ ਐੱਸ.ਡੀ ਸਭਾ ਬਰਨਾਲ਼ਾ ਨੂੰ ਹੋਂਦ ਵਿੱਚ ਆਇਆਂ 100 ਸਾਲ ਹੋ ਚੁੱਕੇ ਹਨ ਅਤੇ ਬੀਤੀ ਇਸ ਇਕ ਸਦੀ ਦੌਰਾਨ ਐਸ.ਡੀ ਸਭਾ ਵੱਲੋਂ ਬਰਨਾਲ਼ਾ ਵਿੱਚ 7 ਸਕੂਲ ਅਤੇ ਐੱਸ.ਐੱਸ ਡੀ ਕਾਲਜ ਚਲਾ ਕੇ ਜਿਥੇ ਵਿੱਦਿਆ ਦੇ ਖੇਤਰ ਵਿੱਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ, ਉਥੇ ਸਨਾਤਨ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਵੀ ਹਰ ਸਮੇਂ ਧਾਰਮਿਕ ਸਮਾਗਮ ਵੀ ਨਿਰੰਤਰ ਕਰਵਾਏ ਜਾ ਰਹੇ ਹਨ। ਸਥਾਨਿਕ ਐਸ.ਡੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਨਾਤਨ ਧਰਮ ਸਭਾ (ਰਜਿ:) ਦੀ 100 ਸਾਲਾ ਸ਼ਤਾਬਦੀ ਨੂੰ ਸਮਰਪਿਤ ਸਨਾਤਨ ਅਚਾਰੀਆ ਸ਼ਿਵ ਕੁਮਾਰ ਗੌੜ ਦੀ ਅਗਵਾਈ ਵਿੱਚ ਮਹਾਂ ਭਾਗਵਤ ਗਿਆਨ ਯੱਗ ਕਰਵਾਇਆ ਗਿਆ, ਜਿਸ ਵਿੱਚ 108 ਬ੍ਰਾਹਮਣਾਂ ਵੱਲੋਂ 108 ਜਜ਼ਮਾਨਾਂ ਨੂੰ 7 ਦਿਨ ਵਿਧੀਵਤ ਪੂਜਾ ਕਰਵਾਈ ਗਈ। ਇਸ ਸਪਤਾਹ ਦੌਰਾਨ ਬਿਆਸ ਗੱਦੀ 'ਤੇ ਬਿਰਾਜਮਾਨ ਪੰਡਿਤ ਰਾਕੇਸ਼ ਗੌੜ ਨੇ ਆਪਣੀ ਮਧੁਰ ਆਵਾਜ ਵਿੱਚ ਸ੍ਰੀ ਮਦ ਭਗਵਤ ਗ੍ਰੰਥ ਦੀ ਕਥਾ ਕੀਤੀ। ਵਿਜੇ ਕੁਮਾਰ ਭਦੌੜੀਆ ਇਸ ਸਮਾਗਮ ਦੇ ਪ੍ਰੋਜੈਕਟ ਇੰਚਾਰਜ ਸਨ। ਸਪਤਾਹ ਦੀ ਸੁਰੂਆਤ 12 ਦਸੰਬਰ ਨੂੰ ਵਿਸ਼ਾਲ ਸ਼ੋਭਾ ਯਾਤਰਾ ਨਾਲ ਕੀਤੀ ਗਈ। ਇਸ ਵਿਸ਼ਾਲ ਸ਼ੋਭਾ ਯਾਤਰਾ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੀਡੀਆ ਡਾਇਰੈਕਟਰ ਬਲਤੇਜ ਪੰਨੂੰ ਵੱਲੋਂ ਰਵਾਨਾ ਕੀਤਾ ਗਿਆ ਅਤੇ ਬਰਨਾਲ਼ਾ ਵਾਸੀਆਂ ਵੱਲੋਂ ਸੋਭਾ ਯਾਤਰਾ ਦਾ ਬਹੁਤ ਹੀ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਸਪਤਾਹ ਦੌਰਾਨ 14 ਦਸੰਬਰ ਨੂੰ ਭਜਨ ਸਮਰਾਟ ਅਲਕਾ ਗੋਇਲ ਨੇ ਮਨੋਹਰ ਭਜਨਾਂ ਨਾਲ ਪ੍ਰਭੂ ਗੁਣਗਾਨ ਕੀਤਾ। ਇਸ ਸ੍ਰੀ ਮਦ ਭਗਵਤ ਗਿਆਨ ਮਹਾਂਯੱਗ ਦੌਰਾਨ ਜਿਥੇ ਜਜ਼ਮਾਨਾਂ ਨੇ ਵਿਧੀਵਤ ਪੂਜਾ ਕੀਤੀ, ਉਥੇ ਸਮੁੱਚੇ ਬਰਨਾਲਾ ਵਾਸੀਆਂ ਨੇ ਸੱਤੇ ਦਿਨ ਕਥਾ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਕਾਂਗਰਸੀ ਆਗੂ ਮੁਨੀਸ਼ ਬਾਂਸਲ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਜਿਲਾ ਪਲੈਨਿੰਗ ਬੋਰਡ ਬਰਨਾਲ਼ਾ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ, ਨਗਰ ਸੁਧਾਰ ਟਰੱਸਟ ਬਰਨਾਲ਼ਾ ਦੇ ਚੇਅਰਮੈਨ ਰਾਮ ਤੀਰਥ ਮੰਨਾ, ਲੋਕ ਅਦਾਲਤ ਦੇ ਜੱਜ ਆਰ ਪੀ ਗੋਇਲ, ਨਗਰ ਕੌਂਸਲ ਬਰਨਾਲ਼ਾ ਦੇ ਪ੍ਰਧਾਨ ਅਤੇ ਸਮੂਹ ਕੌਸਲਰਾਂ ਤੋੰ ਇਲਾਵਾ ਸ਼ਹਿਰ ਦੀ ਪ੍ਰਮੁੱਖ ਸਖਸ਼ੀਅਤਾਂ ਵੱਲੋਂ ਇਸ ਕਥਾ ਸਪਤਾਹ ਦੌਰਾਨ ਵਿਸ਼ੇਸ਼ ਤੌਰ 'ਤੇ ਸਮੂਲੀਅਤ ਕੀਤੀ ਗਈ। ਕਥਾ ਦੇ ਭੋਗ ਵਾਲੇ ਦਿਨ ਯੱਗਸ਼ਾਲਾ ਵਿੱਚ ਬਣਾਏ ਗਏ ਹਵਨ ਕੁੰਡਾਂ ਵਿੱਚ ਬ੍ਰਾਹਮਣਾਂ ਵੱਲੋਂ ਬਹੁਤ ਹੀ ਵਿਧੀਵਤ ਢੰਗ ਨਾਲ ਮੰਤਰਾਂ ਦਾ ਉਚਾਰਨ ਕਰਦਿਆਂ ਹਵਨ ਕਰਵਾਇਆ ਗਿਆ। ਇਸ ਉਪਰੰਤ ਖੁੱਲਾ ਭੰਡਾਰਾ ਵਰਤਾਇਆ ਗਿਆ। ਇਸ ਮੌਕੇ ਸਨਾਤਨ ਧਰਮ ਸਭਾ ਬਰਨਾਲਾ ਦੇ ਚੇਅਰਮੈਨ ਸ਼ਿਵਦਰਸ਼ਨ ਕੁਮਾਰ ਸ਼ਰਮਾ, ਪ੍ਰਧਾਨ ਡਾ: ਭੀਮ ਸੈਨ ਗਰਗ, ਸੀਨੀਅਰ ਮੀਤ ਪ੍ਰਧਾਨ ਵਿਜੇ ਕੁਮਾਰ ਭਦੌੜੀਆ, ਜਨਰਲ ਸਕੱਤਰ ਸ਼ਿਵ ਸਿੰਗਲਾ, ਵਿਨੋਦ ਸਿੰਗਲ ਬੰਗਲੌਰ ਵਾਲੇ, ਰਾਕੇਸ਼ ਗੋਇਲ, ਜਤਿੰਦਰ ਗੋਇਲ, ਨਰਿੰਦਰ ਚੋਪੜਾ, ਸ਼ਸ਼ੀ ਚੋਪੜਾ, ਪ੍ਰਵੀਨ ਸਿੰਗਲਾ, ਅਨਿਲ ਦੱਤ ਸ਼ਰਮਾ, ਜਤਿੰਦਰ ਜਿੰਮੀ, ਸ਼ੁਸ਼ੀਲ ਜਿੰਦਲ, ਭਵਨੀਸ਼ ਸਿੰਗਲਾ, ਦੀਪਕ ਜਿੰਦਲ, ਕੁਲਵੰਤ ਰਾਏ ਗੋਇਲ, ਖੁਸ਼ਵਿੰਦਰ ਕੁਮਾਰ, ਸੰਦੀਪ ਕੁਮਾਰ, ਗੁਰਦਰਸ਼ਨ ਸਿੰਘ ਬਰਾੜ ਮੁਨੀਸ਼ ਦੱਤ, ਰਾਹੁਲ ਗੁਪਤਾ, ਜਗਸੀਰ ਸੰਧੂ, ਰਾਜੇਸ਼ ਕਾਂਸਲ, ਰਾਜ ਕੁਮਾਰ ਸ਼ਰਮਾ ਸਮੇਤ ਐਸ.ਡੀ ਸਭਾ ਬਰਨਾਲਾ ਦੇ ਸਮੂਹ ਮੈਂਬਰਾਨ ਵੀ ਹਾਜਰ ਸਨ। ਅੰਤ ਵਿੱਚ ਸਭਾ ਦੇ ਚੇਅਰਮੈਨ ਸ਼ਿਵਦਰਸ਼ਨ ਕੁਮਾਰ ਸਰਮਾ ਅਤੇ ਜਨਰਲ ਸਕੱਤਰ ਸ਼ਿਵ ਸਿੰਗਲਾ ਨੇ ਇਸ ਮਹਾਂਯੱਗ ਵਿੱਚ ਭਰਪੂਰ ਸਹਿਯੋਗ ਦੇਣ ਲਈ ਸਹਿਰ ਵਾਸੀਆਂ ਦਾ ਤਹਿਦਿਲੋਂ ਧੰਨਵਾਦ ਕੀਤਾ ਅਤੇ ਇਸ ਸਪਤਾਹ ਦੌਰਾਨ ਐਸ.ਡੀ ਸਭਾ ਦੀਆਂ ਵਿਦਿਅਕ ਸੰਸਥਾਵਾਂ ਦੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਕੀਤੀ ਸੇਵਾਵਾਂ ਦੀ ਭਰਪੂਰ ਸਲਾਘਾ ਕੀਤੀ। ਇਸ ਦੌਰਾਨ ਆਏ ਪਤਵੰਤਿਆਂ ਦਾ ਸਭਾ ਦੇ ਆਹੁਦੇਦਾਰਾਂ ਵੱਲੋਂ ਸਨਮਾਨ ਕੀਤਾ ਗਿਆ।

Post a Comment

0 Comments