ਐਸ.ਡੀ ਸਭਾ ਬਰਨਾਲ਼ਾ ਦੇ 100 ਸਾਲਾ ਸਥਾਪਨਾ ਦਿਵਸ 'ਤੇ ਪਰਸਿੱਧ ਭਜਨ ਗਾਇਕਾ ਅਲਕਾ ਗੋਇਲ ਨੇ ਭਜਨ ਸੰਧਿਆ 'ਚ ਪ੍ਰਭੂ ਕੀਰਤਨ ਰਹਿਣ ਸਰੋਤੇ ਝੂਮਣ ਲਾਏ

 ਐਸ.ਡੀ ਸਭਾ ਬਰਨਾਲ਼ਾ ਦੇ 100 ਸਾਲਾ ਸਥਾਪਨਾ ਦਿਵਸ 'ਤੇ ਪਰਸਿੱਧ ਭਜਨ ਗਾਇਕਾ ਅਲਕਾ ਗੋਇਲ ਨੇ ਭਜਨ ਸੰਧਿਆ 'ਚ ਪ੍ਰਭੂ ਕੀਰਤਨ ਰਹਿਣ ਸਰੋਤੇ ਝੂਮਣ ਲਾਏ 

"ਹੁਣ ਤੋੜੀ ਨਾ ਸਿਆਮਾ, ਸਾਡੀ ਪ੍ਰੇਮ ਵਾਲੀ ਡੋਰ ਅਤੇ ਸਾਵਰੀਆ ਆ ਜਾ" ਭਜਨਾਂ 'ਤੇ ਸਰੋਤੇ ਨੱਚਣ ਲੱਗੇ


ਬਰਨਾਲ਼ਾ, 15 ਦਸੰਬਰ /ਕਰਨਪ੍ਰੀਤ ਕਰਨ         
        -ਸ੍ਰੀ ਸਨਾਤਨ ਧਰਮ ਸਭਾ (ਰਜਿ:) ਬਰਨਾਲ਼ਾ ਦੇ ਸੌ ਸਾਲਾ ਸਥਾਪਨਾ ਦਿਵਸ 'ਤੇ ਕਰਵਾਏ ਜਾ ਰਹੇ ਸ੍ਰੀ ਮਦ ਭਗਵਤ ਗਿਆਨ ਮਹਾਂਯੱਗ ਦੇ ਦੂਸਰੇ ਦਿਨ ਪ੍ਰਸਿੱਧ ਭਜਨ ਗਾਇਕਾ ਅਲਕਾ ਗੋਇਲ (ਦਿੱਲੀ ਵਾਲਿਆਂ) ਨੇ ਆਪਣੀ ਮਧੁਰ ਅਵਾਜ ਵਿੱਚ ਮਨੋਹਰ ਭਜਨਾਂ ਦਾ ਗਾਇਨ ਕਰਕੇ ਬਰਨਾਲ਼ਾ ਵਾਸੀਆਂ ਨੂੰ ਮੰਤਰ ਮੁਗਧ ਕਰ ਦਿੱਤਾ। ਐਸ ਡੀ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਵਿੱਚ ਸਜਾਏ ਗਏ ਬਹੁਤ ਹੀ ਸੁੰਦਰ ਪੰਡਾਲ ਵਿੱਚ ਇਸ ਮਨੋਹਰ ਭਜਨ ਸੰਧਿਆ ਦੀ ਸ਼ੁਰੂਆਤ ਕਰਦਿਆਂ ਅਲਕਾ ਗੋਇਲ ਨੇ ਹਰੇ ਰਾਮਾ, ਹਰੇ ਕ੍ਰਿਸ਼ਨਾ, ਰਾਮਾ-ਰਾਮਾ ਕ੍ਰਿਸ਼ਨਾ-ਕ੍ਰਿਸ਼ਨਾ ਹਰੇ ਹਰੇ", ਨੀਵਾਂ ਹੋ ਟੁਰ ਬੰਦਿਆਂ, ਨਹੀਉਂ ਜਿੰਦਗੀ ਦਾ ਕੋਈ ਵਿਸਾਹ, ਨੀਵੀਆਂ ਨੂੰ ਰੱਬ ਮਿਲਦਾ" ਭਜਨ ਗਾ ਕੇ ਰੰਗ ਬੰਨ੍ਹਿਆ ਦਿੱਤਾ। ਇਸ ਉਪਰੰਤ "ਤੇਰੇ ਪਰਾਂ ਨਾਲ ਉਡੀ ਜਾਨੇ ਆ, ਨਹੀਂ ਸਾਨੂੰ ਕੌਣ ਜਾਣਦਾ", ਨੀ ਮੈਂ ਨੱਚਣਾ ਸ਼ਿਆਮ ਦੇ ਨਾਲ" ਭਜਨਾਂ ਨਾਲ ਸਰੋਤਿਆਂ ਨੂੰ ਝੂੰਮਣ ਲਗਾ ਦਿੱਤਾ।"ਹੁਣ ਨਾ ਤੋੜੀਂ ਸਿਆਮਾ ਸਾਡੀ ਪ੍ਰੇਮ ਵਾਲੀ ਡੋਰ" ਅਤੇ "ਵੇ ਸੋਹਣੇ ਮੁਖੜੇ ਦਾ ਲੈਣ ਦੇ ਨਜਾਰਾ, ਤੇਰਾ ਕੇਹੜਾ ਮੁੱਲ ਲਗਦਾ, ਸਾਨੂੰ ਬੜਾ ਚੰਗਾ ਲਗਦਾ, ਸੋਹਣੇ ਮੁੱਖੜੇ ਦਾ ਲੈਣ ਦੇ ਨਜਾਰਾ" ਨੇ ਸਰੋਤਿਆਂ ਨੂੰ ਨੱਚਣ ਲਾ ਦਿੱਤਾ। ਅਲਕਾ ਗੁਪਤਾ ਵੱਲੋਂ ਭਜਨ ਸੰਧਿਆ ਦੇ ਅਖੀਰ ਵਿੱਚ ਗਾ ਗਏ ਭਜਨ "ਸਾਵਰੀਆ ਆ ਜਾ" 'ਤੇ ਤਾਂ ਸਾਡਾ ਪੰਡਾਲ ਝੂਮ ਉਠਿਆ ਅਤੇ ਸਭ ਖੜੇ ਹੋ ਕੇ ਨੱਚਣ ਲੱਗ ਪਏ। ਇਸ ਤਰਾਂ ਅਲਕਾ ਗੋਇਲ ਦੇ ਇਹ ਮਨੋਹਰ ਭਜਨਾਂ ਨਾਲ ਸਜੀ ਇਹ ਭਜਨ ਸੰਧਿਆ ਨੇ ਆਪਣਾ ਅਜਿਹਾ ਰੰਗ ਬਖੇਰਿਆ, ਜੋ ਚਿਰਾਂ ਤੱਕ ਬਰਨਾਲ਼ਾ ਵਾਸੀਆਂ ਦੇ ਚੇਤਿਆਂ ਵਿੱਚ ਤਰੋ ਤਾਜਾ ਰਹੇਗਾ। ਇਸ ਮੌਕੇ ਸਨਾਤਨ ਅਚਾਰੀਆ ਪੰਡਿਤ ਸ਼ਿਵ ਕੁਮਾਰ ਗੌੜ, ਪੰਡਤ ਰਾਕੇਸ਼ ਗੌੜ, ਸਨਾਤਨ ਧਰਮ ਸਭਾ (ਰਜਿ:) ਬਰਨਾਲਾ ਦੇ ਚੇਅਰਮੈਨ ਸ਼ਿਵਦਰਸ਼ਨ ਕੁਮਾਰ ਸ਼ਰਮਾ, ਪ੍ਰਧਾਨ ਡਾ: ਭੀਮ ਸੈਨ ਗਰਗ, ਸੀਨੀਅਰ ਮੀਤ ਪ੍ਰਧਾਨ ਵਿਜੇ ਕੁਮਾਰ ਭਦੌੜੀਆ, ਜਨਰਲ ਸਕੱਤਰ ਸ਼ਿਵ ਸਿੰਗਲਾ, ਵਿਨੋਦ ਸਿੰਗਲ ਬੰਗਲੌਰ ਵਾਲੇ, ਰਾਕੇਸ਼ ਗੋਇਲ, ਜਤਿੰਦਰ ਗੋਇਲ, ਨਰਿੰਦਰ ਚੋਪੜਾ, ਸ਼ਸ਼ੀ ਚੌਪੜਾ, ਪ੍ਰਵੀਨ ਸਿੰਗਲਾ, ਅਨਿਲ ਦੱਤ ਸ਼ਰਮਾ, ਜਤਿੰਦਰ ਜਿੰਮੀ, ਸ਼ੁਸ਼ੀਲ ਜਿੰਦਲ, ਭਵਨੀਸ਼ ਸਿੰਗਲਾ, ਦੀਪਕ ਜਿੰਦਲ, ਕੁਲਵੰਤ ਰਾਏ ਗੋਇਲ, ਖੁਸ਼ਵਿੰਦਰ ਕੁਮਾਰ, ਸੰਦੀਪ ਕੁਮਾਰ, ਗੁਰਦਰਸ਼ਨ ਸਿੰਘ ਬਰਾੜ, ਰਾਹੁਲ ਗੁਪਤਾ, ਜਗਸੀਰ ਸੰਧੂ, ਰਾਜੇਸ਼ ਕਾਂਸਲ, ਮੁਨੀਸ਼ੀ ਦੱਤ, ਰਾਜ ਕੁਮਾਰ ਸ਼ਰਮਾ ਸਮੇਤ ਐਸ.ਡੀ ਸਭਾ ਬਰਨਾਲਾ ਦੇ ਸਮੂਹ ਮੈਂਬਰਾਨ ਵੀ ਹਾਜਰ ਸਨ।

Post a Comment

0 Comments