ਐਲਬੀਐਸ ਆਰਿਆਂ ਮਹਿਲਾ ਕਾਲਜ ਪ੍ਰਿੰਸੀਪਲ ਡਾਕਟਰ ਨੀਲਮ ਸ਼ਰਮਾ ਨੇ ਫੈਸ਼ਨ ਡਿਜ਼ਾਇਨਿੰਗ ਵਿਭਾਗ ਨੂੰ ਭਾਰਤ ਦੇ ਸਰਬੋਤਮ ਪਹਿਲੇ 10 ਵੇਂ ਸਥਾਨ ਤੇ ਆਉਣ ਤੇ ਦਿਤੀ ਮੁਬਾਰਕਬਾਦ

 ਐਲਬੀਐਸ ਆਰਿਆਂ ਮਹਿਲਾ ਕਾਲਜ ਪ੍ਰਿੰਸੀਪਲ ਡਾਕਟਰ ਨੀਲਮ ਸ਼ਰਮਾ ਨੇ ਫੈਸ਼ਨ ਡਿਜ਼ਾਇਨਿੰਗ ਵਿਭਾਗ ਨੂੰ ਭਾਰਤ ਦੇ ਸਰਬੋਤਮ ਪਹਿਲੇ 10 ਵੇਂ ਸਥਾਨ ਤੇ ਆਉਣ ਤੇ ਦਿਤੀ ਮੁਬਾਰਕਬਾਦ  

 


ਬਰਨਾਲਾ,14 ਦਸੰਬਰ/ਕਰਨਪ੍ਰੀਤ ਕਰਨ   
   ‌‌   ਐਲਬੀਐਸ ਆਰਿਆਂ ਮਹਿਲਾ ਕਾਲਜ ਬਰਨਾਲਾ ਦੇ ਪ੍ਰਿੰਸੀਪਲ ਡਾਕਟਰ ਸ਼੍ਰੀਮਤੀ ਨੀਲਮ ਸ਼ਰਮਾ ਨੇ ਦੱਸਿਆ ਕਿ ਕਾਲਜ ਦਾ ਫੈਸ਼ਨ ਡਿਜ਼ਾਇਨਿੰਗ ਵਿਭਾਗ ਪੂਰੇ ਭਾਰਤ ਦੇ ਸਰਬੋਤਮ ਪਹਿਲੇ 10 ਵਿਭਾਗਾਂ ਵਿੱਚੋਂ ਇੱਕ ਆਇਆ ਹੈ ਪ੍ਰਿੰਸੀਪਲ ਮੈਡਮ ਨੇ ਦੱਸਿਆ ਕਿ ਇਸ ਦਾ ਸਿਹਰਾ ਵਿਭਾਗ ਦੇ ਮੁਖੀ ਪ੍ਰੋਫੈਸਰ ਹਰਜਿੰਦਰ ਕੌਰ,ਅਧਿਆਪਕ ਸ਼੍ਰੀਮਤੀ ਜੈਸਮੀਨ,ਸ਼੍ਰੀਮਤੀ ਗੁਰਵਿੰਦਰ ਕੌਰ,ਸ਼੍ਰੀਮਤੀ ਵੀਰਪਾਲ ਦੀ ਸਖਤ ਮਿਹਨਤ ਅਤੇ ਲਗਨ ਨੂੰ ਜਾਂਦਾ ਹੈ। ਉਹਨਾਂ ਨੇ ਦੱਸਿਆ ਕਿ ਕਾਲਜ ਵਿੱਚ ਵਿਭਾਗ ਅਧੀਨ ਵੱਖ-ਵੱਖ ਕੋਰਸ ਚੱਲ ਰਹੇ ਹਨ ਜੋ ਕਿ ਲੜਕੀਆਂ ਲਈ ਕੀਤਾ ਮੁਖੀ ਕੋਰਸ ਹਨ ਤਾਂ ਕਿ ਉਹ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ

               ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ *ਫੈਸ਼ਨ ਡਿਜ਼ਾਈਨਿੰਗ ਵਿਸ਼ੇ ਨਾਲ ਬੀ.ਏ *Bvoc FT(+2 ਤੋਂ ਬਾਅਦ),6ਵਾਂ ਮਹੀਨਾ -ਸਰਟੀਫਿਕੇਟ ਕੋਰਸ1 ਸਾਲ - ਡਿਪਲੋਮਾ,2 ਸਾਲ ਦਾ ਐਡਵਾਂਸ ਡਿਪਲੋਮਾ 3 ,ਸਾਲ ਦੀ ਪੂਰੀ ਡਿਗਰੀ* ਡਰੈਸ ਡਿਜ਼ਾਈਨਿੰਗ ਅਤੇ ਟੇਲਰਿੰਗ ਵਿੱਚ ਪੀਜੀ ਡਿਪਲੋਮਾ *ਐਮਐਸਸੀ. ਫੈਸ਼ਨ ਡਿਜ਼ਾਈਨਿੰਗ*ਜਗਤਗੁਰੂ ਯੂਨੀਵਰਸਿਟੀ ਵਿੱਚ ਸਰਟੀਫਿਕੇਟ ਕੋਰਸ ਤੋਂ ਸਿੱਖਿਆ ਲੈ ਕੇ ਲੜਕੀਆਂ ਵਿਦੇਸ਼ਾਂ ਵਿੱਚ ਅਧਿਆਪਨ ਦੇ ਖੇਤਰ ਵਿੱਚ ਅਤੇ ਆਪਣੇ ਬੂਟੀਕ ਵੀ ਚਲਾ ਰਹੀਆਂ ਹਨ ਵਿਭਾਗ  ਵਿੱਚ ਕੇਵਲ ਕੱਪੜੇ ਡਿਜ਼ਾਈਨ ਕਰਨਾ ਹੀ ਨਹੀਂ ਸਿਖਾਇਆ ਜਾਂਦਾ ਸਗੋਂ ਜਵੈਲਰੀ ਡਿਜ਼ਾਇਨ ਕਰਨਾ ਅਤੇ ਜਵੈਲਰੀ ਬਣਾਉਣਾ, ਹੈਂਡਲੂਮ ਦੀਆਂ ਆਈਟਮਸ ਕੂਸ਼ਣ ਕਵਰ ਬਣਾਣੇ, ਟੇਬਲ ਸੈਟ ਬਣਾਣੇ ,ਡਾਇਨਿੰਗ ਟੇਬਲ ਦੇ ਮੈਟ ਬਣਾਣੇ, ਇਸ ਤੋਂ ਇਲਾਵਾ ਉਹਨਾਂ ਨੂੰ ਸੱਭਿਆਚਾਰ ਨਾਲ ਜੋੜਨ ਲਈ ਪੀੜੀ ਪੱਖੀ ਪਰਾਂਦਾ ਵਰਗੀਆਂ ਲੋਕ ਕਲਾਵਾਂ ਵੀ ਸਿਖਾਏ ਜਾਂਦੀਆਂ ਹਨ ਇਸ ਤੋਂ ਇਲਾਵਾ ਕਾਲਜ ਦੇ ਵਿੱਚ  ਇਸ ਵਿਭਾਗ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਪੇਂਟਿੰਗ ਜਿਵੇਂ ਕਿ ਸਟੈਂਸਲ ਪੇਂਟਿੰਗ ਸਕਰੀਨ ਪ੍ਰਿੰਟਿੰਗ ਬਲੋਕ ਪ੍ਰਿੰਟਿੰਗ ਜਹਾਂ ਤੱਕ ਕਿ ਇੱਕੋ ਫਰੈਂਡਲੀ ਚੀਜ਼ਾਂ ਨਾਲ ਡਾਈ ਕਰਨਾ ਅਤੇ ਪ੍ਰਿੰਟਿੰਗ ਕਰਨਾ ਵੀ  ਸਿਖਾਇਆ ਜਾਂਦਾ ਹੈ ਇਸ ਪ੍ਰਾਪਤੀ ਤੇ ਮੈਡਮ ਪ੍ਰਿੰਸੀਪਲ ਅਤੇ ਮੈਨੇਜਮੈਂਟ ਵੱਲੋਂ ਸਾਰੇ ਹੀ ਵਿਭਾਗ ਦੇ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ

Post a Comment

0 Comments