ਸੰਤ ਚਾਨਣ ਰਾਮ ਜੀ ਸ਼ੇਰਗੜ੍ਹ ਵਾਲਿਆਂ ਦੀ 11ਵੀਂ ਬਰਸੀ ਅਤੇ ਸੰਤ ਮਾਤਾ ਹਰਨਾਮ ਕੌਰ ਜੀ ਦੀ ਯਾਦ ਵਿਚ ਸਲਾਨਾ ਸਮਾਗਮ ਕਰਵਾਏ ਗਏ,

 ਸੰਤ ਚਾਨਣ ਰਾਮ ਜੀ ਸ਼ੇਰਗੜ੍ਹ ਵਾਲਿਆਂ ਦੀ 11ਵੀਂ ਬਰਸੀ  ਅਤੇ  ਸੰਤ ਮਾਤਾ ਹਰਨਾਮ ਕੌਰ ਜੀ ਦੀ ਯਾਦ ਵਿਚ ਸਲਾਨਾ ਸਮਾਗਮ  ਕਰਵਾਏ ਗਏ,


ਹੁਸ਼ਿਆਰਪੁਰ - 14 ਦਸੰਬਰ ਐਸ ,ਐਚ,ਬੇਗਮਪੁਰੀ 
ਧਾਮ ਸੱਚਖੰਡ ਚਾਨਣਪੁਰੀ ਸ਼ੇਰਗੜ੍ਹ, ਚੰਡੀਗੜ੍ਹ ਬਾਈਪਾਸ ਨੇੜੇ ਅਸਲਾਮਾਬਾਦ ਹੁਸ਼ਿਆਰਪੁਰ ਵਿਖ਼ੇ ਬ੍ਰਹਮਲੀਨ ਸ਼੍ਰੀ 108 ਸੰਤ ਚਾਨਣ ਰਾਮ ਜੀ ਸ਼ੇਰਗੜ੍ਹ ਵਾਲਿਆਂ ਦੀ 11ਵੀਂ ਬਰਸੀ ਅਤੇ ਬ੍ਰਹਮਲੀਨ ਸੰਤ ਮਾਤਾ ਹਰਨਾਮ ਕੌਰ ਜੀ ਦੀ ਯਾਦ ਵਿਚ ਸਲਾਨਾ ਸਮਾਗਮ ਬਹੁਤ ਸ਼ਰਧਾ ਭਾਵਨਾ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ, ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮੌਜੂਦਾ ਮੁੱਖ ਸੇਵਾਦਾਰ ਸੰਤ ਧਰਮਪਾਲ ਜੀ ਅਤੇ ਸਟੇਜ ਸਕੱਤਰ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ) ਪੰਜਾਬ ਨੇ ਦਸਿਆ ਪਹਿਲਾਂ ਆਰੰਭ ਸ਼੍ਰੀ ਸਹਿਜ ਪਾਠ ਦੇ ਭੋਗ ਪਾਏ ਗਏ,ਸੰਗਤਾਂ ਦੇ ਭਲੇ ਲਈ ਅਰਦਾਸ ਕੀਤੀ ਗਈ,ਉਪਰੰਤ ਖੁੱਲੇ ਪੰਡਾਲ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਗਏ, ਵੱਖ ਵੱਖ ਕੀਰਤਨੀ ਜਥੇਆਂ ਨੇ ਹਾਜ਼ਰੀਆਂ ਲਗਾਈਆਂ,ਸਟੇਜ ਸੈਕਟਰੀ ਦੀ  ਭੂਮਿਕਾ ਸ਼੍ਰੀ ਸੋਮ ਰਾਜ ਜੀ ਫਗਵਾੜਾ ਵਲੋਂ ਨਿਭਾਈ ਗਈ, ਅਤੁਟ ਲੰਗਰ ਵਰਤਾਏ ਗਏ, ਵੱਖ ਵੱਖ ਡੇਰਿਆਂ ਤੋਂ ਮਹਾਂਪੁਰਸ਼ ਸੰਤ ਦਿਨੇਸ਼ ਗਿਰ ਜੀ,ਸੰਤ ਸਤਨਾਮ ਸਿੰਘ ਜੀ,ਸੰਤ ਰਾਜੇਸ਼ ਦਾਸ ਜੀ ਬਜਵਾੜਾ ਵਾਲੇ ,ਸੰਤ ਪ੍ਰੀਤਮ ਦਾਸ  ਜੀ, ਸੰਤ ਜੀਤ ਰਾਮ ਜੀ ਬਜਵਾੜਾ ਵਾਲੇ ਸੰਤ ਗੁਰਮੀਤ ਦਾਸ ਜੀ ਪਿਪਲਾਂਵਾਲਾ ਵਾਲੇ,ਸੰਤ ਸਤਨਾਮ ਦਾਸ ਜੀ ਸੋਹਲ, ਸੰਤ ਤਰਲੋਕ ਦਾਸ ਜੀ,ਸੰਤ ਜਸਵੰਤ ਦਾਸ ਜੀ ਰਾਵਲਪਿੰਡੀ ਵਾਲੇ ,ਸੰਤ ਸਰਬਣ ਦਾਸ ਜੀ,ਡੇਰਾ 108 ਸੰਤ ਸ਼ੀਤਲ ਦਾਸ ਜੀ ਬੋਹਣ ਵਾਲੇ,ਸੰਤ ਗੁਰਮੁਖ ਦਾਸ ਜੀ,ਸੰਤ ਨਰੇਸ਼ ਗਿਰ ਜੀ ਆਦਿ ਸੰਤ ਮਹਾਂਪੁਰਸ਼ ਵਿਸ਼ੇਸ਼ ਤੌਰ ਤੇ ਪਹੁੰਚੇ ਪ੍ਰਬੰਧਕਾਂ ਵਲੋਂ ਸਭ ਦਾ ਸਤਿਕਾਰ ਅਤੇ ਧੰਨਵਾਦ ਕੀਤਾ ਗਿਆ ਇਸ ਮੌਕੇ ਇਲਾਕੇ ਦੀਆਂ ਬਹੁਤ ਸੰਗਤਾਂ ਵੀ ਹਾਜ਼ਰ ਸਨ

Post a Comment

0 Comments