ਸ਼੍ਰੀ ਸਨਾਤਨ ਧਰਮ ਸਭਾ ਵੱਲੋਂ ਵਿਸ਼ਾਲ ਮਹਾਂ ਭਾਗਵਤ ਗਿਆਨ ਯੱਗ 12 ਦਸੰਬਰ ਤੋਂ 19 ਦਸੰਬਰ ਤੱਕ,12 ਦਸੰਬਰ ਨੂੰ ਵਿਸ਼ਾਲ ਸ਼ੋਭਾ ਯਾਤਰਾ : ਸ਼ਿਵਦਰਸ਼ਨ ਕੁਮਾਰ ਸ਼ਰਮਾ

 ਸ਼੍ਰੀ ਸਨਾਤਨ ਧਰਮ ਸਭਾ ਵੱਲੋਂ ਵਿਸ਼ਾਲ ਮਹਾਂ ਭਾਗਵਤ ਗਿਆਨ ਯੱਗ 12 ਦਸੰਬਰ ਤੋਂ 19 ਦਸੰਬਰ ਤੱਕ,12 ਦਸੰਬਰ ਨੂੰ ਵਿਸ਼ਾਲ ਸ਼ੋਭਾ ਯਾਤਰਾ : ਸ਼ਿਵਦਰਸ਼ਨ ਕੁਮਾਰ ਸ਼ਰਮਾ

14 ਦਸੰਬਰ ਸ਼ਾਮ ਨੂੰ ਭਜਨ ਸਮਰਾਟ ਅਲਕਾ ਗੋਇਲ ਕਰਨਗੇ ਪ੍ਰਭੂ ਗੁਣਗਾਨ : ਸ਼ਿਵ ਸਿੰਗਲਾ


ਬਰਨਾਲਾ,6,ਦਸੰਬਰ/ਕਰਨਪ੍ਰੀਤ ਕਰਨ 
                 ਇਕ ਸਦੀ ਪੁਰਾਣੀ ਅਤੇ ਇਲਾਕੇ ਦੀ ਧਾਰਮਿਕ ਸੰਸਥਾ 'ਸ੍ਰੀ ਸਨਾਤਨ ਧਰਮ ਸਭਾ (ਰਜਿ:) ਬਰਨਾਲ਼ਾ' ਵੱਲੋਂ 12 ਦਸੰਬਰ ਤੋਂ 19 ਦਸੰਬਰ ਤੱਕ ਮਹਾਂਭਾਗਵਤ ਯੱਗ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਨਾਤਨ ਧਰਮ ਸਭਾ ਬਰਨਾਲ਼ਾ ਦੇ ਚੇਅਰਮੈਨ ਸ੍ਰੀ ਸ਼ਿਵ ਦਰਸ਼ਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਐੱਸ.ਡੀ ਸਭਾ ਬਰਨਾਲ਼ਾ ਨੂੰ ਹੋਂਦ ਵਿੱਚ ਆਇਆਂ 100 ਸਾਲ ਹੋ ਚੁੱਕੇ ਹਨ ਅਤੇ ਬੀਤੀ ਇਸ ਇਕ ਸਦੀ ਦੌਰਾਨ ਐਸ.ਡੀ ਸਭਾ ਵੱਲੋਂ ਬਰਨਾਲ਼ਾ ਵਿੱਚ 7 ਸਕੂਲ ਅਤੇ ਐੱਸ.ਐੱਸ ਡੀ ਕਾਲਜ ਚਲਾ ਕੇ ਜਿਥੇ ਵਿੱਦਿਆ ਦੇ ਖੇਤਰ ਵਿੱਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ, ਉਥੇ ਸਨਾਤਨ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਵੀ ਹਰ ਸਮੇਂ ਧਾਰਮਿਕ ਸਮਾਗਮ ਵੀ ਨਿਰੰਤਰ ਕਰਵਾਏ ਜਾ ਰਹੇ ਹਨ। ਹੁਣ ਐੱਸ.ਡੀ ਸਭਾ ਦੀ ਸ਼ਤਾਬਦੀ ਨੂੰ ਸਮਰਪਿਤ ਇਹ ਮਹਾਂ ਭਾਗਵਤ ਗਿਆਨ ਯੱਗ ਕਰਵਾਇਆ ਜਾ ਰਿਹਾ ਹੈ। 

                                       ਐੱਸ.ਡੀ ਸਭਾ ਦੇ ਜਨਰਲ ਸਕੱਤਰ ਅਤੇ ਪ੍ਰੋਜੈਕਟ ਚੇਅਰਮੈਨ ਸ੍ਰੀ ਸ਼ਿਵ ਸਿੰਗਲਾ ਨੇ ਇਸ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਨਾਤਨ ਧਰਮ ਦੇ ਪ੍ਰਚਾਰ ਪ੍ਰਸਾਰ, ਇਲਾਕੇ ਅਤੇ ਸ਼ਹਿਰ ਦੀ ਸੁੱਖ ਸ਼ਾਂਤੀ ਲਈ ਸਨਾਤਨ ਧਰਮ ਸਭਾ ਵੱਲੋਂ 12 ਦਸੰਬਰ ਤੋਂ 19 ਦਸੰਬਰ ਤੱਕ ਇਹ ਵਿਸ਼ਾਲ ਮਹਾਂ ਭਾਗਵਤ ਗਿਆਨ ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਬਰਨਾਲ਼ਾ (ਨੇੜੇ ਬਾਲਮੀਕ ਚੌਂਕ) ਵਿਖੇ ਕਰਵਾਇਆ ਜਾ ਰਿਹਾ ਹੈ, ਜੋ 12 ਦਸੰਬਰ ਨੂੰ ਵਿਸ਼ਾਲ ਸ਼ੋਭਾ ਯਾਤਰਾ ਨਾਲ ਸ਼ੁਰੂ ਹੋਵੇਗਾ। ਉਹਨਾਂ ਸਾਰੇ ਧਾਰਮਿਕ ਵਿਰਤੀ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ 12 ਦਸੰਬਰ ਨੂੰ ਹੋਣ ਵਾਲੀ ਸ਼ੋਭਾ ਯਾਤਰਾ ਅਤੇ 12 ਦਸੰਬਰ ਤੋਂ 19 ਦਸੰਬਰ ਤੱਕ ਮਹਾਂ ਭਾਗਵਤ ਗਿਆਨ ਯੱਗ ਵਿੱਚ ਸ਼ਾਮਲ ਹੋ ਕੇ ਲੋਕਾਈ ਦੀ ਸੁੱਖ ਸ਼ਾਂਤੀ ਲਈ ਮਿਲ ਕੇ ਪ੍ਰਾਰਥਨਾ ਵੀ ਜਰੂਰ ਕਰਨ। ਉਹਨਾਂ ਦੱਸਿਆ ਕਿ ਇਸ ਵਿਸ਼ਾਲ ਮਹਾਂਭਾਗਵਤ ਗਿਆਨ ਯੱਗ ਵਿੱਚ 108 ਬ੍ਰਾਹਮਣ ਅਤੇ ਜ਼ਜ਼ਮਾਨ ਵੱਖ-ਵੱਖ ਹਵਨ ਕੁੰਡਾਂ 'ਤੇ ਪੂਜਾ ਕਰਨਗੇ। ਇਸ ਦੌਰਾਨ 14 ਦਸੰਬਰ ਨੂੰ ਭਜਨ ਸਮਰਾਟ ਅਲਕਾ ਗੋਇਲ ਸ਼ਾਮ 8:00 ਵਜੇ ਆਪਣੇ ਮਨੋਹਰ ਭਜਨਾਂ ਨਾਲ ਪ੍ਰਭੂ ਗੁਣਗਾਨ ਕਰਨਗੇ।

Post a Comment

0 Comments