12 ਦਸੰਬਰ ਨੂੰ ਸੀ.ਪੀ.ਐਮ ਪਾਰਟੀ ਦਾ ਸੂਬਾ ਪੱਧਰੀ ਕਾਫ਼ਿਲਾ ਬਰਨਾਲਾ ਤੋਂ ਹੁੰਦਾ ਹੋਇਆ ਸੰਗਰੂਰ ਜਾਵੇਗਾ ਜਿਲਾ ਪੁਲਿਸ ਮੁਖੀ ਵਲੋਂ ਸੁਰੱਖਿਆ ਦਿੱਤੀ ਜਾਵੇ- ਕਾਮਰੇਡ ਸੁਰਿੰਦਰ ਦਰਦੀ

 12 ਦਸੰਬਰ ਨੂੰ ਸੀ.ਪੀ.ਐਮ ਪਾਰਟੀ ਦਾ ਸੂਬਾ ਪੱਧਰੀ ਕਾਫ਼ਿਲਾ ਬਰਨਾਲਾ ਤੋਂ ਹੁੰਦਾ ਹੋਇਆ ਸੰਗਰੂਰ ਜਾਵੇਗਾ ਜਿਲਾ ਪੁਲਿਸ ਮੁਖੀ ਵਲੋਂ ਸੁਰੱਖਿਆ ਦਿੱਤੀ ਜਾਵੇ- ਕਾਮਰੇਡ ਸੁਰਿੰਦਰ ਦਰਦੀ 


ਬਰਨਾਲਾ,9 ,ਦਸੰਬਰ /ਕਰਨਪ੍ਰੀਤ ਕਰਨ 
              ਜਿਲਾ ਬਰਨਾਲਾ ਦੇ ਐਸ.ਐਸ.ਪੀ ਸ਼੍ਰੀ ਸੰਦੀਪ ਮਲਿਕ ਤੋਂ ਕਾਮਰੇਡ ਸੁਰਿੰਦਰ ਸਿੰਘ ਦਰਦੀ ਵਲੋਂ ਮੀਡਿਆ ਨੂੰ ਪ੍ਰੈਸ ਨੋਟ ਜਾਰੀ ਕਰਦਿਆਂ ਬਰਨਾਲਾ ਸੀ.ਪੀ.ਐਮ ਪਾਰਟੀ ਦੇ ਸਾਰੇ ਵਰਕਰਾਂ ਨੇ ਮੰਗ ਕੀਤੀ  ਕਿ  ਸੀਪੀਐਮ ਦਾ ਸੂਬਾ ਪੱਧਰੀ ਕਾਫ਼ਿਲਾ ਜਿਹੜਾ 1 ਦਸੰਬਰ ਤੋਂ ਜਲਿਆਂ ਵਾਲੇ ਬਾਗ ਤੋਂ ਚੱਲਿਆ ਹੋਇਆ ਹੈ ਇਸ ਕਾਫ਼ਿਲਾ ਰਾਹੀਂ ਪੰਜਾਬ ਦੇ ਲੋਕਾਂ ਦੇ ਹੱਕਾਂ ਦੀਆ ਗੱਲ ਕਰਦਿਆਂ ਸੀ.ਪੀ.ਐਮ  ਕਾਫ਼ਿਲਾ ਚੱਲ ਰਿਹਾ ਹੈ ਜਿੰਨਾ ਦੀ ਸੁਰੱਖਿਆ ਦੀ ਸ਼ਾਇਦ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਕੋਈ ਪ੍ਰਵਾਹ ਨਹੀਂ ਤੇ ਇਸ ਕਾਫਲੇ ਨਾਲ ਇੱਕ ਵੀ ਸਿਪਾਹੀ ਨਹੀਂ ਹੈ ਜੋ ਅਤਿ ਨਿੰਦਣ ਯੋਗ ਹੈ 

           ਉਹਨਾਂ ਕਿਹਾ ਕਿ ਜੇਕਰ ਕੋਈ ਵੀ ਅਣਸੁਖਾਵੀਂ ਘਟਨਾ ਹੁੰਦੀ ਹੈ ਤਾਂ ਇਸ ਦੀ ਸਾਰੀ ਜਿੰਮੇਦਾਰੀ ਪੰਜਾਬ ਸਰਕਾਰ ਦੀ ਪੰਜਾਬ ਪੁਲਿਸ ਦੀ ਹੋਵੇਗੀ ਉਹਨਾਂ ਬਰਨਾਲਾ ਦੇ ਜਿਲਾ ਪੁਲਿਸ ਮੁਖੀ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਡੇ ਜਿਲੇ ਚ 12 ਦਸੰਬਰ  ਨੂੰ  ਸੀ.ਪੀ.ਐਮ ਦਾ ਇਹ ਸੂਬਾ ਪੱਧਰੀ ਕਾਫ਼ਿਲਾ ਬਰਨਾਲਾ ਤੋਂ ਹੁੰਦਾ ਹੋਇਆ ਸੰਗਰੂਰ ਜਾਵੇਗਾ ਸਾਨੂੰ ਇੱਕ ਪੰਜ ਬੰਦਿਆਂ ਦੀ ਫੋਰਸ  ਜਰੂਰ ਦਿੱਤੀ ਜਾਵੇ  ਤਾਂ ਕਿ ਸੀਪੀਐਮ ਦੀ ਸਮੁੱਚੀ ਲੀਡਰਸ਼ਿਪ ਸਾਡੇ ਜਿਲੇ ਦੀ ਦੀ ਅਗਵਾਹੀ ਕਰ ਰਹੇ ਹਨ !

Post a Comment

0 Comments