ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 14 ਵਾਂ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ

 ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 14 ਵਾਂ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ


ਹਰਿਆਣਾ -17 ਦਸੰਬਰ ਹਰਪ੍ਰੀਤ ਬੇਗਮਪੁਰੀ                  ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 14 ਵਾਂ ਮਹਾਨ ਕੀਰਤਨ ਦਰਬਾਰ ਗੁਰਦੁਆਰਾ ਨਾਨਕ ਦਰਬਾਰ ਪਿੰਡ ਨੂਰਪੁਰ ਵਿਖ਼ੇ ਬਹੁਤ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ, ਇਸ ਸਬੰਧੀ ਮੀਡੀਆ ਨੂੰ ਮੁੱਖ ਸੇਵਾਦਾਰ  ਸਰਦਾਰ ਉਂਕਾਰ ਸਿੰਘ ਖਾਲਸਾ ਜੀ ਨੇ ਦਸਿਆ ਸਭ ਤੋਂ ਪਹਿਲਾਂ ਸ਼੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ, ਸੰਗਤਾਂ ਦੇ ਭਲੇ ਲਈ ਅਰਦਾਸ ਕੀਤੀ ਗਈ, ਉਪਰੰਤ ਵੱਖ ਵੱਖ ਕੀਰਤਨੀ ਜਥੇ ਭਾਈ ਜਤਿੰਦਰ ਸਿੰਘ ਜੀ ਪਿਪਲੀ ਸਾਹਿਬ ਵਾਲੇ, ਭਾਈ ਸਤਿੰਦਰ ਸਿੰਘ ਆਲਮ ਜੀ ਹੁਸ਼ਿਆਰਪੁਰ ਵਾਲੇ,  ਭਾਈ ਹੀਰਾ ਸਿੰਘ ਰਤਨ ਜੀ , ਬਾਬਾ ਰਣਜੀਤ ਸਿੰਘ ਜੀ, ਸੰਤ ਹਰਜੀਤ ਕੌਰ ਜੀ ,ਭਾਈ ਹਰਜੀਤ ਸਿੰਘ ਜੀ ਨੰਗਲ ਵਾਲੇ,ਕਥਾਵਾਚਕ ਬਾਬਾ ਦਵਿੰਦਰ ਸਿੰਘ ਜੀ ਬੂਰੇ ਜੱਟਾਂ ਵਾਲੇ,ਆਦਿ ਜਥੇਆਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ,ਅਤੁਟ ਲੰਗਰ ਵਰਤਾਏ ਗਏ,ਉਨ੍ਹਾਂ ਦਸਿਆ ਵੱਖ ਵੱਖ ਧਾਰਮਿਕ ਸਥਾਨਾਂ ਤੋਂ ਮਹਾਂਪੁਰਸ਼   ਮਹੰਤ ਪ੍ਰਿਤਪਾਲ ਸਿੰਘ ਜੀ ਹੁਸ਼ਿਆਰਪੁਰ ਗੁਰਦੁਆਰਾ ਮਿੱਠਾ ਟਿਵਾਣਾ ਵਾਲੇ ,ਸੰਤ ਸੁਰਜੀਤ ਸਿੰਘ ਜੀ ਆਦਮਵਾਲ ਵਾਲੇ , ਬਾਬਾ ਪਰਮਿੰਦਰ ਸਿੰਘ  ਪਨੇਸਰ ਜੀ ਸ਼੍ਰੀ ਵਿਸ਼ਵਕਰਮਾਂ ਮੰਦਿਰ ਧਾਲੀਵਾਲ ਜ਼ਿਲਾ ਹੁਸ਼ਿਆਰਪੁਰ ਵਾਲੇ,ਬਾਬਾ ਕੁਲਦੀਪ ਸਿੰਘ ਜੀ ਨੰਦਾਚੌਰ ਵਾਲੇ ,  ਬਾਬਾ ਪ੍ਰਧਾਨ ਸਿੰਘ ਜੀ ਅਜੋਵਾਲ ਵਾਲੇ ਆਦਿ ਮਹਾਂਪੁਰਸ਼ ਵਿਸ਼ੇਸ਼ ਤੌਰ ਤੇ ਪਹੁੰਚੇ ,  ਇਹ ਸਮਾਗਮ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ , ਪ੍ਰਬੰਧਕਾਂ ਵਲੋਂ ਸਭ ਦਾ ਸਤਿਕਾਰ ਅਤੇ ਧੰਨਵਾਦ ਕੀਤਾ ਗਿਆ,ਇਸ ਮੌਕੇ ਸੇਵਾਦਾਰ ਨਿਰਮਲ ਸਿੰਘ ਨੂਰਪੁਰ , ਬਲਦੇਵ ਸਿੰਘ ਆਲੋਵਾਲ, ਮਹਿੰਦਰ ਸਿੰਘ ਲਾਚੌਵਾਲ, ਸਰੂਪ ਸਿੰਘ ਹਾਜੀਪੁਰ, ਸੋਹਣ ਸਿੰਘ ਨੂਰਪੁਰ, ਜਸਪਾਲ ਸਿੰਘ ਚੱਕ ਗੁਜਰਾਂ, ਸਤੀਸ਼ ਕੁਮਾਰ ਭੂੰਗਾ, ਕੁਲਜੀਤ ਸਿੰਘ ਨੂਰਪੁਰ, ਜਸਵਿੰਦਰ ਸਿੰਘ ਨੂਰਪੁਰ,  ਜਸਪਾਲ ਸਿੰਘ ਫਗਵਾੜਾ, ਗੁਰਦਿਆਲ ਸਿੰਘ ਗੁਰਾਂਇਆ, ਰਛਪਾਲ  ਸਿੰਘ ਹਾਜੀਪੁਰ,ਬੀਬੀ ਪਰਮਜੋਤ ਕੌਰ, ਗਗਨਦੀਪ ਕੌਰ,ਕੁਲਵੰਤ ਕੌਰ, ਰਵਿੰਦਰ ਕੌਰ, ਅਨਮੋਲ ਕੌਰ ਸਿੱਧੂ ਟਾਂਡਾ, ਅਤੇ ਹੋਰ ਬਹੁਤ ਸੰਗਤਾਂ ਹਾਜ਼ਰ ਹ
ਨ 

Post a Comment

0 Comments