ਬਰਨਾਲਾ ਦੇ 16 ਏਕੜ ਚ ਤੁਲਸੀ ਦਿਵਸ ਮਨਾਇਆ ਗਿਆ

 ਬਰਨਾਲਾ ਦੇ 16 ਏਕੜ ਚ ਤੁਲਸੀ ਦਿਵਸ ਮਨਾਇਆ ਗਿਆ 


ਬਰਨਾਲਾ 25 ਦਸੰਬਰ ਕਰਨਪ੍ਰੀਤ ਕਰਨ                 ਹਿੰਦੂ ਸੰਸਕਰਿਤੀ ਚ ਤੁਲਸੀ ਦੀ ਮਹੱਤਤਾ ਤਹਿਤ ਬਰਨਾਲਾ ਦੇ 16 ਏਕੜ ਪਰਿਵਾਰਾਂ ਵਲੋਂ ਮਿਲਜੁਲਕੇ ਤੁਲਸੀ ਦਿਵਸ ਮਨਾਇਆ ਗਿਆ ! ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵਿਕਾ ਮੈਡਮ ਕਾਮਿਨੀ ਨੇ ਕਿਹਾ ਕਿ ਤੁਲਸੀ ਹਰ ਘਰ ਦਾ ਸ਼ਿੰਗਾਰ ਹੈ ਜਿਹੜੀ ਆਪਣੀ ਸੁਗੰਧੀ ਨਾਲ ਸਾਰੇ ਘਰ ਨੂੰ ਮਹਿਕਾ ਦਿੰਦੀ ਹੈ ਅਤੇ ਆਪਸੀ ਮੋਹ ਦੀਆਂ ਤੰਦਾਂ ਮਜਬੂਤ ਕਰਦੀ ਹੈ  ਅਤੇ ਤੰਦਰੁਸਤੀ ਦਾ ਪ੍ਰਤੀਕ ਮਨੀ ਜਾਂਦੀ ਤੁਲਸੀ ਹਜ਼ਾਰਾਂ ਦਵਾਈਆਂ ਰਾਹੀਂ  ਮਨੁੱਖੀ ਸਰੀਰ ਨੂੰ ਨਿਰੋਗ ਰੱਖਦੀ ਹੈ ! ਸਾਰੇ ਹੀ ਤੁਲਸੀ ਪ੍ਰੇਮੀ ਪਰਿਵਾਰਾਂ ਵਲੋਂ ਤੁਲਸੀ ਵਿਆਹ ਕੀਤਾ ਗਿਆ ਲਾਲ ਚੁਨਰੀਆਂ ਤਹਿਤ ਸ਼ਿੰਗਾਰ ਕੀਤਾ ਗਿਆ ਅਤੇ  ਇੱਕ ਦੂਜੇ ਨੂੰ ਤੁਲਸੀ ਦੇ ਪੌਧੇ ਵੰਡੇ ਵੀ ਗਏ ਇਸ ਮੌਕੇ ਸੰਗੀਤਾਂ.ਨੀਲਮ ਮਾਲਾ ,ਨਿਸ਼ਾ ਕਵਿਤਾ ਵਲੋਂ ਇੱਕ ਦੂਜੇ ਦਾ ਮਿਠਿਆਈਆਂ ਨਾਲ ਮੁਹਂ ਮਿੱਠਾ ਕਰਵਾਇਆ ਗਿਆ !

Post a Comment

0 Comments