ਵਾਈ.ਐੱਸ. ਪਬਲਿਕ ਸਕੂਲ ਹੰਡਿਆਇਆ ਨੇ ਰਾਜ ਪੱਧਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ 2 ਤਗਮੇ ਜਿੱਤੇ

 ਵਾਈ.ਐੱਸ. ਪਬਲਿਕ ਸਕੂਲ ਹੰਡਿਆਇਆ ਨੇ ਰਾਜ ਪੱਧਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ 2 ਤਗਮੇ ਜਿੱਤੇ


ਬਰਨਾਲਾ,11,ਦਸੰਬਰ /ਕਰਨਪ੍ਰੀਤ ਕਰਨ
/: ਵਾਈ.ਐੱਸ. ਪਬਲਿਕ ਸਕੂਲ ਹੰਡਿਆਇਆ ਦੇ ਖਿਡਾਰੀਆਂ ਨੇ ਰਾਜ ਪੱਧਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ 2 ਮੈਡਲ ਜਿੱਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਡ ਨਿਰਦੇਸ਼ਕ ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਵਾਈ.ਐੱਸ. ਪਬਲਿਕ ਸਕੂਲ ਹੰਡਿਆਇਆ ਦੇ ਖਿਡਾਰੀਆਂ ਨੇ ਕੋਚ ਰਣਜੀਤ ਸਿੰਘ ਦੀ ਰਹਿਨੁਮਾਈ ਹੇਠ ਮੁੱਕੇਬਾਜ਼ੀ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਵੱਖ-ਵੱਖ ਭਾਰ ਵਰਗ ਵਿੱਚ 2 ਕਾਂਸੀ ਦੇ ਤਗਮੇ ਜਿੱਤੇ। ਇਹ ਮੁਕਾਬਲਾ ਮਾਨਸਾ ਵਿਖੇ ਕਰਵਾਇਆ ਗਿਆ। ਅੰਡਰ-19 ਲੜਕਿਆਂ ਵਿੱਚੋਂ ਨਵਜੋਤ ਸ਼ਰਮਾ ਨੇ 57- 60 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਗ਼ਮਾ, ਅੰਡਰ-17 ਲੜਕਿਆਂ ਵਿੱਚੋਂ ਰਜ਼ਾਕ ਅਲੀ ਨੇ 52-54 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਪਿ੍ੰਸੀਪਲ ਡਾ.ਅੰਜੀਤਾ ਦਹੀਆ, ਵਾਈਸ ਪਿ੍ੰਸੀਪਲ ਸਚਿਨ ਗੁਪਤਾ ਅਤੇ ਮੈਡਮ ਸ਼ੋਰਬਰੀ ਘੋਸ਼ ਨੇ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ ਅਤੇ ਕੋਚ ਨੂੰ ਉਨ੍ਹਾਂ ਦੀ ਜਿੱਤ ‘ਤੇ ਵਧਾਈ ਦਿੱਤੀ।

Post a Comment

0 Comments