ਸ੍ਰੀ ਸਤਿਗੁਰ ਬ੍ਰਹਮ ਸਾਗਰ ਜੀ ਭੂਰੀ ਵਾਲਿਆਂ ਦੀ ਬਰਸੀ 20 ,21 ਅਤੇ 22 ਦਸੰਬਰ ਨੂੰ ਮਨਾਈ ਜਾਵੇਗੀ

 ਸ੍ਰੀ ਸਤਿਗੁਰ ਬ੍ਰਹਮ ਸਾਗਰ ਜੀ ਭੂਰੀ ਵਾਲਿਆਂ ਦੀ ਬਰਸੀ  20 ,21 ਅਤੇ 22 ਦਸੰਬਰ ਨੂੰ ਮਨਾਈ ਜਾਵੇਗੀ 


ਬਰਨਾਲਾ,11,ਦਸੰਬਰ /ਕਰਨਪ੍ਰੀਤ ਕਰਨ         
         -ਸ੍ਰੀ ਬ੍ਰਹਮ ਸਾਗਰ ਜੀ ਭੂਰੀ ਵਾਲਿਆਂ ਦੀ ਬਰਸੀ ਬੜੀ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਸੁਆਮੀ ਅਨੰਤਾ ਨੰਦ (ਰਾਮ)ਜੀ ਨੇ ਦੱਸਿਆ ਕਿ ਕੁਬੇਰ ਭੰਡਾਰੀ ਸੁਆਮੀ ਵਿੱਦਿਆ ਨੰਦ ਜੀ ਦੀ ਅਪਾਰ ਕਿਰਪਾ ਸਦਕਾ ਸੁਆਮੀ ਅਮ੍ਰਿਤਾ ਨੰਦ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਨ੍ਹਾਂ ਦੀ ਸਰਪ੍ਰਸਤੀ ਹੇਠ ਸ੍ਰੀ ਬ੍ਰਹਮ ਸਾਗਰ ਜੀ ਭੂਰੀ ਵਾਲਿਆਂ ਦੇ ਨਿਰਵਾਣ ਅਸਥਾਨ ਸ੍ਰੀ ਝਲੂਰ ਧਾਮ ਵਿਖੇ ਭੂਰੀ ਵਾਲਿਆਂ ਦੀ 76ਵੀ ਬਰਸੀ ਬੜੀ ਧੂਮਧਾਮ ਅਤੇ ਸ਼ਰਧਾਪੂਰਵਕ ਮਨਾਈ ਜਾ ਰਹੀ ਹੈ। ਸੁਆਮੀ ਅਨੰਤਾ ਨੰਦ (ਰਾਮ) ਜੀ ਨੇ ਦੱਸਿਆ ਕਿ ਇਸ ਸਮਾਗਮ ਸਮੇਂ ਜਗਤ ਗੁਰੂ ਅਚਾਰੀਆ ਗਰੀਬ ਦਾਸ ਜੀ ਦੀ ਅੰਮ੍ਰਿਤ ਮਈ ਬਾਣੀ ਦੇ ਸ੍ਰੀ ਅਖੰਡ ਪਾਠ ਦੀ ਲੜੀ ਸੰਗਤਾਂ ਵੱਲੋਂ ਭੂਰੀ ਵਾਲਿਆਂ ਦੀ ਬਰਸੀ ਨੂੰ ਸਮਰਪਿਤ 8 ਦਸੰਬਰ ਤੋਂ ਸ਼ੁਰੂ ਕੀਤੀ ਗਈ ਹੈ। ਇਸ ਸਮਾਗਮ ਵਿੱਚ  20 ਦਸੰਬਰ ਦਿਨ ਬੁੱਧਵਾਰ,21 ਦਸੰਬਰ ਦਿਨ ਵੀਰਵਾਰ ਅਤੇ 22 ਦਸੰਬਰ ਦਿਨ ਸ਼ੁੱਕਰਵਾਰ ਨੂੰ ਮੱਘਰ ਦੀ ਚਾਨਣੀ ਦਸਮੀ ਵਾਲੇ  ਦਿਨ ਭੋਗ ਪਾਏ ਜਾਣਗੇ । ਹਰ ਰੋਜ਼ ਸਾਧੂ, ਮਹਾਂਪੁਰਸ਼ ਅਤੇ ਮਹਾਂ ਮੰਡਲੇਸਵਰ ਪਹੁੰਚ ਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਹਰ ਰੋਜ਼ ਰਾਤ ਨੂੰ ਸੰਧਿਆ ਆਰਤੀ ਸਮੇਂ ਸ੍ਰੀ ਅਨੰਤਾ ਨੰਦ (ਰਾਮ) ਜੀ ਆਪਣੇ ਕੀਰਤਨੀ ਜਥੇ ਸਮੇਤ ਕੀਰਤਨ ਕਰਿਆ ਕਰਨਗੇ ਅਤੇ ਗੱਦੀ ਨਸ਼ੀਨ ਸੁਆਮੀ ਅਮ੍ਰਿਤਾ ਨੰਦ ਜੀ ਸੰਗਤਾਂ ਨੂੰ ਅਸ਼ੀਰਵਾਦ ਦਿਆਂ ਕਰਨਗੇ। ਇਸ ਸਮਾਗਮ ਦੇ ਭੋਗ ਵਾਲੇ ਦਿਨ ਸ੍ਰੀ ਅਚਾਰੀਆ ਗਰੀਬ ਦਾਸ ਜੀ ਦੀ ਅੰਮ੍ਰਿਤ ਮਈ ਬਾਣੀ ਦੀ ਲੜੀ ਨੂੰ ਨਿਰੰਤਰ ਚੱਲਦੀ ਨੂੰ 20 ਵਰਸ ਹੋ ਕੇ 21ਵੇ ਸਾਲ ਵਿੱਚ ਪ੍ਰਵੇਸ਼ ਕਰ ਜਾਵੇਗੀ। ਇਸ ਸਮਾਗਮ ਵਿੱਚ ਪੰਜਾਬ ਤੋਂ ਬਿਨਾਂ ਬਾਹਰਲੇ ਸੂਬਿਆਂ ਤੋਂ ਅਤੇ ਦੇਸ਼ ਵਿਦੇਸ਼ ਤੋਂ ਵੀ ਸੰਗਤਾਂ ਵੱਡੀ ਗਿਣਤੀ ਵਿਚ ਪਹੁੰਚ ਕੇ ਸਾਧੂ ਮਹਾਤਮਾ ਦੇ ਪ੍ਰਵਚਨ ਸੁਣਨਗੀਆ ਅਤੇ ਗੁਰੂ ਕਾ ਲੰਗਰ ਵੀ ਅਤੁੱਟ ਵਰਤੇਗਾ।

Post a Comment

0 Comments