ਪਿੰਡ ਝਲੂਰ ਵਿਖੇ 20 ਦਸੰਬਰ ਤੋਂ ਲੈ ਕੇ 22 ਦਸੰਬਰ ਤੱਕ ਗਰੀਬ ਦਾਸ ਕੁਟੀਆ ਝਲੂਰ ਵਿਖੇ ਸਾਲਾਨਾ ਜੋੜ ਮੇਲਾ ਪਰੰਤੂ

 ਪਿੰਡ ਝਲੂਰ ਵਿਖੇ 20 ਦਸੰਬਰ ਤੋਂ ਲੈ ਕੇ 22 ਦਸੰਬਰ ਤੱਕ ਗਰੀਬ ਦਾਸ ਕੁਟੀਆ ਝਲੂਰ ਵਿਖੇ ਸਾਲਾਨਾ ਜੋੜ ਮੇਲਾ ਪਰੰਤੂ 

ਸੰਘੇੜਾ ਤੋਂ ਝਲੂਰ ਸ਼ੇਰਪੁਰ ਸੜਕਾਂ ਦੀ ਹਾਲਤ ਖਸਤਾ ਸਰਕਾਰ ਦੇ ਨੁਮਾਇੰਦਿਆਂ ਨੂੰ ਵਾਰ -ਵਾਰ ਕਹਿਣ ’ਤੇ ਕੰਨਾਂ ਤੇ ਜੂੰ ਨਹੀਂ ਸਰਕੀ,


ਬਰਨਾਲਾ,18 ਦਸੰਬਰ (ਕਰਨਪ੍ਰੀਤ ਕਰਨ ):-ਭਾਰਤ ਭਰ ਵਿੱਚ ਪ੍ਰਸ਼ਿੱਦ ਪਿੰਡ ਝਲੂਰ ਵਿਖੇ 20 ਦਸੰਬਰ ਤੋਂ ਲੈ ਕੇ 22 ਦਸੰਬਰ ਤੱਕ ਗਰੀਬ ਦਾਸ ਕੁਟੀਆ ਝਲੂਰ ਵਿਖੇ ਸਾਲਾਨਾ ਜੋੜ ਮੇਲਾ ਸ਼ੁਰੂ ਹੋਣ ਵਾਲਾ ਹੈ ਪਰੰਤੂ ਸੰਘੇੜਾ ਤੋਂ ਝਲੂਰ ਸ਼ੇਰਪੁਰ ਸੜਕਾਂ ਦੀ ਹਾਲਤ ਖਸਤਾ ਹੋਣ ਕਾਰਨ ਲੋਕਾਂ ਵਿੱਚ ਭਾਰੀ ਗੁੱਸੇ ਦੀ ਲਹਿਰ ਹੈ !ਕਿਓਂ ਕਿ ਸਰਕਾਰ ਦੇ ਨੁਮਾਇੰਦਿਆਂ ਨੂੰ ਵਾਰ -ਵਾਰ ਕਹਿਣ ’ਤੇ ਕੰਨਾਂ ਤੇ ਜੂੰ ਨਹੀਂ ਸਰਕੀ,ਪਿਛਲੇ ਲੰਮੇ ਸਮੇਂ ਤੋਂ ਸ਼ੇਰਪੁਰ ਤੋਂ ਸੰਘੇੜਾ ਬਾਇਆ ਖੇੜੀ ਕਲਾਂ, ਨੰਗਲ, ਕਰਮਗੜ ਅਤੇ ਝਲੂਰ ਤੋਂ ਸੰਘੇੜਾ 18 ਫੁੱਟੀ ਸੜਕਾਂ ਦੀ ਬੇਹੱਦ ਖਸਤਾ ਹਾਲਤ ਕਾਰਨ ਜਿੱਥੇ ਆਏ ਦਿਨ ਰਾਹਗੀਰਾਂ ਦੇ ਵ੍ਹੀਕਲਾਂ ਦਾ ਨੁਕਸਾਨ ਹੁੰਦਾ ਹੈ ਉਥੇ ਹੀ ਲੋਕਾਂ ਨੂੰ ਸ਼ਹਿਰ ਜਾਣ ਲਈ ਖੱਜਲ-ਖੁਆਰ ਨੂੰ ਅਤੇ ਪੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

        ਪਿੰਡ ਜਲੂਰ ਦੇ ਲੋਕਾਂ ਦਾ ਆਪਣੇ ਸ਼ਹਿਰ ਬਰਨਾਲਾ ਦਾ ਜਾਣ ਦਾ ਇਹ ਮੁੱਖ ਰਸਤਾ ਹੋਣ ਕਰ ਕੇ ਪਿੰਡ ਵਾਸੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਪਿੰਡ ਦੇ ਲੋਕਾਂ ਵੱਲੋਂ ਮੌਜੂਦਾ ਸਰਕਾਰ ਦੇ ਨੁਮਾਇੰਦਿਆਂ ਨੂੰ ਵੀ ਕਈ ਵਾਰ ਬੇਨਤੀਆਂ ਕੀਤੀਆਂ ਜਾ ਚੁੱਕੀਆਂ ਹਨ ਪਰ ਪਰਨਾਲਾ ਜਿਉਂਦਾ ਤਿਉਂਵਾਲੀ ਗੱਲ ਬਣੀ ਹੋਈ ਹੈ।ਸੜਕ ਦੀ ਮੁਰੰਮਤ ਅਗਸਤ 2016 ਵਿਚ ਹੋਈ ਸੀ, ਜਿਸ ਦੀ ਦੁਬਾਰਾ ਮੁਰੰਮਤ ਦਾ ਸਮਾਂ ਪੰਜ ਸਾਲ ਬਾਅਦ ਜਾਂ ਸਰਕਾਰ ਦੀਆਂ ਨੀਤੀਆਂ ਮੁਤਾਬਕ ਛੇ ਸਾਲ ਬਾਅਦ ਵੀ ਹੋ ਸਕਦਾ ਹੈ. ਜੇਕਰ ਪੰਜ ਸਾਲ ਮੰਨਿਆ ਜਾਵੇ ਤਾਂ ਇਸ ਸੜਕ ਦੀ ਰਿਪੇਅਰ 2021 ਵਿਚ ਹੋਣੀ ਬਣਦੀ ਸੀ ਅਤੇ ਉਸ ਤੋਂ ਬਾਅਦ ਇਸ ਸੜਕ ਦੀ ਮੁਰੰਮਤ ਛੇ ਸਾਲਾਂ ਦਾ ਅਰਸਾ ਪੂਰਾ ਕਰਨ ਤੇ ਅਗਸਤ 22 ਵਿਚ ਹੋਣੀ ਚਾਹੀਦੀ ਸੀ ਪਰ ਅਜੇ ਤੱਕ ਇਸ ਸੜਕ ਦਾ ਕੋਈ ਸਾਰ ਨਹੀਂ ਲਈ ਗਈ  । 

            ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿਛਲੇ ਸਮੇਂ ਆਗੂਆਂ ਦੇ ਮਾਮਲਾ ਧਿਆਨ ਵਿਚ ਲਿਆਂਦਾ ਗਿਆ ਹੈ। ਪਿੰਡ ਝਲੂਰ ਵਿਖੇ 20 ਦਸੰਬਰ ਤੋਂ ਲੈ ਕੇ 22 ਦਸੰਬਰ ਤੱਕ ਗਰੀਬ ਦਾਸ ਕੁਟੀਆ ਝਲੂਰ ਵਿਖੇ ਸਾਲਾਨਾ ਜੋੜ ਮੇਲਾ ਹੁੰਦਾ ਹੈ, ਜਿਸ ਵਿਚ ਦੇਸ਼ ਵਿਦੇਸ਼ ਤੋਂ ਸੰਗਤਾਂ ਵੱਡੀ ਗਿਣਤੀ ਵਿਚ ਨਤਮਸਤਕ ਹੁੰਦੀਆਂ ਹਨ ਅਤੇ ਇਹਨਾਂ ਸੰਗਤਾਂ ਦੇ ਆਉਣ ਲਈ ਇਹ ਰਸਤਾ ਹੀ ਝਲੂਰ ਨੂੰ ਬਰਨਾਲੇ ਨਾਲ ਜੋੜਦਾ ਹੈ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਲਾਨਾ ਜੋੜ ਮੇਲੇ ਤੋਂ ਪਹਿਲਾਂ ਇਸ ਸੜਕ ਦੀ ਮੁਰੰਮਤ ਕਰਵਾਈ ਜਾਵੇ।

Post a Comment

0 Comments