ਆਪ ਸਰਕਾਰ ਨੇ ਬਰਨਾਲੇ ਜ੍ਹਿਲੇ ਤੋਂ 200+ ਪੀ.ਆਰ.ਟੀ.ਸੀ. ਦੀਆਂ ਬੱਸਾਂ ਧੂਰੀ ਭੇਜੀਆਂ,11000 ਬੰਦਿਆਂ ਦੇ ਖਾਣੇ ਦਾ ਫੂਡ ਸਪਲਾਈ ਮਹਿਕਮੇ ਕੋਈ ਪੈਸਾ ਨੀਂ ਦਿੱਤਾ-ਯਾਦਵਿੰਦਰ ਬਿੱਟੂ ਦੀਵਾਨਾ

 ਆਪ ਸਰਕਾਰ ਨੇ ਬਰਨਾਲੇ ਜ੍ਹਿਲੇ ਤੋਂ 200+ ਪੀ.ਆਰ.ਟੀ.ਸੀ. ਦੀਆਂ ਬੱਸਾਂ ਧੂਰੀ ਭੇਜੀਆਂ,11000 ਬੰਦਿਆਂ ਦੇ ਖਾਣੇ ਦਾ ਫੂਡ ਸਪਲਾਈ ਮਹਿਕਮੇ ਕੋਈ ਪੈਸਾ ਨੀਂ ਦਿੱਤਾ-ਯਾਦਵਿੰਦਰ ਬਿੱਟੂ ਦੀਵਾਨਾ  


ਬਰਨਾਲਾ,30,ਨਵੰਬਰ /ਕਰਨਪ੍ਰੀਤ ਕਰਨ -ਆਪ ਸਰਕਾਰ ਨੇ ਇਕੱਲੇ ਬਰਨਾਲੇ ਜ੍ਹਿਲੇ ਤੋਂ 200+ ਪੀ.ਆਰ.ਟੀ.ਸੀ. ਦੀਆਂ ਬੱਸਾਂ ਧੂਰੀ ਭੇਜੀਆਂ ਗਈਆਂ ਤੇ ਤਕਰੀਬਨ 11000 ਬੰਦਿਆਂ ਦਾ ਖਾਣਾ ਫੂਡ ਸਪਲਾਈ ਮਹਿਕਮੇ ਵਲੋਂ ਤਿਆਰ ਕਰਵਾਇਆ ਗਿਆ ਸੀ ਜਿਸਦਾ ਮਹਿਕਮੇ ਨੂੰ ਕੋਈ ਪੈਸਾ ਨੀਂ ਦਿੱਤਾ ਗਿਆ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ ਦੇ ਯੂਥ ਪ੍ਰਧਾਨ ਸਾਬਕਾ ਐੱਮ ਸੀ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੇ ਪ੍ਰੈਸ ਰਿਲੀਜ ਕਰਦਿਆਂ ਕੀਤਾ ! ਉਹਨਾਂ ਕਿਹਾਕਿ  ਪਿਛਲੇ ਦੋ ਮਹੀਨਿਆਂ ਵਿੱਚ ਇਹ ਤੀਜੀ ਵਾਰ ਤੇ ਪੌਣੇ ਦੋ ਸਾਲ, ਜਦੋਂ ਦੀ ਸਰਕਾਰ ਬਣੀ ਹੈ, ਚੌਥੀ ਵਾਰ ਫੂਡ ਸਪਲਾਈ ਮਹਿਕਮੇ ਨੂੰ ਰੋਟੀ ਦੀ ਵਗਾਰ ਪਾਈ ਗ‌ਈ ਹੈ ਜਿਸਦੇ ਬਿੱਲ ਬਣਾਕੇ ਪ੍ਰਸਾਸ਼ਨ ਨੂੰ ਭੇਜੇ ਗ‌ਏ ਹਨ, ਪਰ ਇਕ ਪੈਸਾ ਵੀ ਮਹਿਕਮੇ ਨੂੰ ਨੀਂ ਮਿਲਿਆ। ਅਜਿਹਾ ਕਰ ਸਰਕਾਰ ਨੂੰ ਕਰੋੜਾਂ ਦਾ ਚੂਨਾ ਲਾਇਆ ਜਾ ਰਿਹਾ ਤੀਰਥ ਯਾਤਰਾ ਸਕੀਮ 2016 ਚ ਸ:ਪ੍ਰਕਾਸ਼  ਸਿੰਘ ਬਾਦਲ ਨੇ ਚਲਾਈ ਸੀ ਤੁਸੀਂ ਅੱਜ ਕੇਜਰੀਵਾਲ ਨੂੰ ਲਿਆਂਦਾ ਅਤੇ ਲੋਕ ਭਲਾਈ ਸਕੀਮਾਂ ਨੂੰ ਚਾਲੂ ਕਰਨ ਲਈ ਸਰਕਾਰੀ ਖਰਚਾ ਕੀਤਾ ਪੰਜਾਬ ਦਾ 50 ਹਜ਼ਾਰ ਕਰੋੜ ਦਾ ਖਰਚਾ ਸਿਰਫ ਕੇਜਰੀਵਾਲ ਤੇ ਕੀਤਾ ਜਾ ਚੁੱਕਾ ਹੈ ਜਿਹੜੀਆਂ ਸਕੀਮਾ ਇਹ ਸ਼ੁਰੂ ਕਰਦੇ ਨੇ ਉਹ ਸਾਰੀਆਂ ਹੀ ਬਾਦਲ ਸਰਕਾਰ ਵੱਲੋਂ ਪਹਿਲਾਂ ਹੀ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ। ਅਜਿਹੇ ਡਰਾਮੇ ਕਰ ਕੇ ਇਹ ਲੋਕਾਂ ਨੂੰ ਬੁੱਧੂ ਬਣਾ ਰਹੇ ਹਨ ਪ੍ਰੰਤੂ ਲੋਕ ਹੁਣ ਇਹਨਾਂ ਦੀਆਂ ਸਭ ਚਾਲਾਂ ਸਮਝ ਚੁੱਕੇ ਹਨ !

Post a Comment

0 Comments