ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬੰਦੀ ਸਿੰਘ ਦੀ ਰਿਹਾਈ ਲਈ 20 ਦਸੰਬਰ ਦਿੱਲੀ *ਚ ਸ਼ਾਮਲ ਹੋਵੇਗੀ: ਝੰਡੂਕੇ

 ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬੰਦੀ ਸਿੰਘ ਦੀ ਰਿਹਾਈ ਲਈ 20 ਦਸੰਬਰ ਦਿੱਲੀ *ਚ ਸ਼ਾਮਲ ਹੋਵੇਗੀ: ਝੰਡੂਕੇ


ਮਾਨਸਾ 12 ਦਸੰਬਰ ਗੁਰਜੰਟ ਸਿੰਘ ਬਾਜੇਵਾਲੀਆ
      ਅੱਜ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਜਿਲ੍ਹਾ ਕਮੇਟੀ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਜਟਾਣਾ ਦੀ ਪ੍ਰਧਾਨਗੀ ਹੇਠ ਗੁਰੂਦੁਆਰਾ ਨਾਨਕ ਨਿਵਾਸ ਮਾਨਸਾ ਵਿਖੇ ਹੋਈ। ਜਿਸ ਨੂੰ ਸੂਬਾ ਮੀਤ ਪ੍ਰਧਾਨ ਨਿਰਮਲ ਸਿੰਘ ਝੰਡੂਕੇ ਨੇ ਕਿਹਾ ਕਿ ਕੇਂਦਰ ਸਰਕਾਰ ਸਿੱਖਾਂ ਨਾਲ ਵਿਤਕਰਾ ਕਰ ਰਹੀ ਹੈ, ਬੰਦੀ ਸਿੰਘ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜਾ ਰੱਦ ਕੀਤੀ ਜਾਵੇ, ਬਾਰੇ ਕੌਮੀ ਇਨਸਾਫ ਮੋਰਚੇ ਵੱਲੋ 20 ਦਸੰਬਰ ਦਿੱਲੀ *ਚ ਪਰਦਰਸ਼ਨ ਕਰਕੇ ਰਾਸ਼ਟਰਪਤੀ ਨੂੰ ਮੰਗ ਪੱਤਰ ਦਿੱਤਾ ਜਾਵੇਗਾ, ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਵਰਕਰ ਸ਼ਾਮਲ ਹੋਣਗੇ। 


ਜਿਲ੍ਹਾ ਆਗੂ ਗੁਰਮੀਤ ਸਿੰਘ ਧਾਲੀਵਾਲ ਸ਼ਹਿਰੀ ਪ੍ਰਧਾਨ, ਬਲਵੰਤ ਸਿੰਘ ਦਲੀਏਵਾਲੀ ਨੇ ਕਿਹਾ ਕਿ ਯੂਨੀਅਨ ਦੀ ਕਿਲਤ ਦੂਰ ਕੀਤੀ ਜਾਵੇ, ਨਹਿਰੀ ਪਾਣੀ ਤੇ ਟਿਊਬਵੈਲਾਂ ਤੇ ਬਿਜਲੀ ਦਿਨ *ਚ ਦਿੱਤੀ ਜਾਵੇ, ਤਾਂ ਜੋ ਕਣਕ ਦੀ ਫਸਲ ਦੀ ਸਿੰਚਾਈ ਕੀਤੀ ਜਾ ਸਕੇ। ਤੋਤਾ ਸਿੰਘ ਹੀਰਕੇ ਜਿਲ੍ਹਾ ਆਗੂ ਨੇ ਕਿਹਾ ਕਿ ਪਰਾਲੀ ਦੇ ਪਾਏ ਪਰਚੇ ਰੱਦ ਕੀਤੇ ਜਾਣ, ਹੜਾਂ ਨਾਲ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜਾ ਦਿੱਤਾ ਜਾਵੇ, ਹੋਰਨਾਂ ਤੋਂ ਇਲਾਵਾ ਸੂਰਜ ਸਿੰਘ ਮਲਕੋ, ਘੁੱਕਰ ਸਿੰਘ ਭੱਠਲ, ਨੈਬ ਸਿੰਘ ਖਿਆਲਾ, ਲੀਲਾ ਸਿੰਘ ਮਾਨਸਾ, ਰੁਲਦੂ ਸਿੰਘ ਮਾਨਸਾ, ਬਲਤੇਜ ਸਿੰਘ ਜੌੜਕੀਆਂ, ਭੀਮਸੈਨ ਮਾਨਸਾ, ਗੁਰਸੇਵਕ ਸਿੰਘ ਅਤਲਾ, ਕਵਲਜੀਤ ਸਿੰਘ ਵਕੀਲ, ਡਿਪਟੀ ਸਿੰਘ ਮਾਨਸਾ ਸ਼ਾਮਲ ਹੋਏ।

Post a Comment

0 Comments