ਗਰੀਬ ਮਾਪਿਆਂ ਦਾ ਇਕਲੌਤਾ 20 ਸਾਲਾਂ ਨੌਜਵਾਨ ਪੁੱਤਰ ਦੀ ਚਿੱਟੇ ਨਾਲ ਹੋਈ ਮੌਤ

 ਗਰੀਬ ਮਾਪਿਆਂ ਦਾ ਇਕਲੌਤਾ 20 ਸਾਲਾਂ ਨੌਜਵਾਨ ਪੁੱਤਰ ਦੀ ਚਿੱਟੇ ਨਾਲ ਹੋਈ ਮੌਤ 


ਬਠਿੰਡਾ: ਬਿਊਰੋ ਪੰਜਾਬ ਇੰਡੀਆ ਨਿਊਜ਼       
            ਕੋਟ ਫੱਤਾ 17 ਦਸੰਬਰ ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਦੇ ਕਨਵੀਨਰ ਕਾਮਰੇਡ ਰਾਜਵਿੰਦਰ ਰਾਣਾ ਤੇ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਗਿਆਨੀ ਦਰਸ਼ਨ ਸਿੰਘ ਕੋਟ ਫੱਤਾ ਨੇ ਦੱਸਿਆ ਕਿ ਕੋਟ ਫੱਤਾ ਵਿਚ ਚਿੱਟੇ ਦਾ ਟੀਕਾ ਲਾਉਣ ਕਾਰਨ 20 ਸਾਲਾਂ ਦੇ ਨੌਜਵਾਨ ਗੁਰਸੇਵਕ ਸਿੰਘ ਪੁੱਤਰ ਰਾਮ ਸਿੰਘ ਦੀ ਉਵਰਡੋਜ ਕਾਰਨ ਮੌਤ ਹੋ ਗਈ ਇਹ ਗਰੀਬ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਆਗੂਆਂ ਨੇ ਕਿਹਾ ਕਿ ਚਿੱਟੇ ਕਾਰਨ ਰੋਜ਼ਾਨਾ ਨੌਜਵਾਨਾਂ ਦੀਆ ਮੌਤਾਂ ਦਾ ਸਿਲਸਿਲਾ ਰੁਕ ਨਹੀਂ ਰਿਹਾ ਚਿੱਟੇ ਦੇ ਤਸਕਰਾਂ ਨਾਲ ਪੁਲਿਸ ਦੇ ਗੂੜ੍ਹੇ ਸਬੰਧ ਬਣੇ ਹੋਏ ਹਨ ਜਿਸ ਕਾਰਨ ਚਿੱਟੇ ਦੇ ਤਸਕਰਾਂ ਤੇ ਕੋਈ ਠੋਸ ਕਾਰਵਾਈ ਨਹੀਂ ਹੋ ਰਹੀ।ਮਾਨ ਸਰਕਾਰ ਨੇ ਵੋਟਾਂ ਵੇਲੇ ਵਾਇਦਾ ਕੀਤਾ ਸੀ ਕਿ ਜਿਸ ਠਾਣੇ ਅਧੀਨ ਕਿਸੇ ਵੀ ਨੌਜਵਾਨ ਦੀ ਚਿੱਟੇ ਕਾਰਨ ਮੌਤ ਹੁੰਦੀ ਹੈ ਉਸ ਠਾਣੇ ਦੇ ਐਸ ਐਚ ਓ ਤੇ ਕਾਰਵਾਈ ਕੀਤੀ ਜਾਵੇਗੀ ਜੇਕਰ ਠਾਣੇ ਮੁਖੀ ਨੂੰ ਜ਼ਿਮੇਵਾਰ ਠਹਰਾਇਆ ਜਾਵੇ ਤਾਂ ਨਸ਼ੇ ਨੂੰ ਕਾਫੀ ਹੱਦ ਤੱਕ ਠੱਲ੍ਹ ਪਾਇਆ ਜਾ ਸਕਦਾ ਹੈ ਉਨ੍ਹਾਂ ਮੰਗ ਕੀਤੀ ਕਿ ਇਸ ਗਰੀਬ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੀ ਜਾਵੇ

Post a Comment

0 Comments