ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਨੂੰ ਲੈ ਕੇ ਵਾਰਡ ਨੰਬਰ 20 ਦੇ ਐਮ ਸੀ ਜਗਰਾਜ ਸਿੰਘ ਪੰਡੋਰੀ ਨੇ ਗੰਦੇ ਪਾਣੀ ਚ ਬੈਠ ਕੇ ਸਰਕਾਰ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਖਿਲਾਫ ਲਾਇਆ ਧਰਨਾ

 ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਨੂੰ ਲੈ ਕੇ ਵਾਰਡ ਨੰਬਰ 20 ਦੇ ਐਮ ਸੀ ਜਗਰਾਜ ਸਿੰਘ ਪੰਡੋਰੀ ਨੇ ਗੰਦੇ ਪਾਣੀ  ਚ ਬੈਠ ਕੇ ਸਰਕਾਰ ਅਤੇ  ਸੀਵਰੇਜ ਬੋਰਡ ਦੇ ਅਧਿਕਾਰੀਆਂ ਖਿਲਾਫ ਲਾਇਆ ਧਰਨਾ


ਬਰਨਾਲਾ ,27,ਦਸੰਬਰ /ਕਰਨਪ੍ਰੀਤ ਕਰਨ   
             ਬਰਨਾਲਾ ਦੇ ਵਾਰਡ ਨੰਬਰ 20 ਦੇ ਮਜੂਦਾ ਕੌਸ਼ਲਰ ਜੁਗਰਾਜ ਸਿੰਘ ਪੰਡੋਰੀ ਵਲੋਂ ਠੰਡ ਵਿੱਚ ਸੇਖਾ ਰੋਡ ਗਲੀ ਨੰਬਰ 5 ਵਿਖੇ ਗੰਦੇ ਪਾਣੀ ਦੇ ਨਿਕਾਸੀ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਵਾਰਡ ਚ ਸੜਕ ਤੇ ਕੁਰਸੀ ਗੰਦੇ ਪਾਣੀ ਵਿੱਚ ਰੱਖ ਕੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਖ਼ਿਲਾਫ਼ ਨਾਰੇਬਾਜੀ ਕੀਤੀ ਇਸ ਮੌਕੇ ਕਈ ਔਰਤਾਂ ਤੇ ਬਚੇ ਗੰਦੇ ਪਾਣੀ ਚ ਤਿਲਕਦੇ ਦੇਖੇ ਗਏ ਅਤੇ ਰੋਜਾਨਾ ਵਾਰਡ ਨਿਵਾਸੀ ਸੱਟਾਂ ਖਾ ਰਹੇ ਹਨ !                                                          ਓਹਨਾ ਕਿਹਾ ਕਿ ਵਾਰਡ ਨੰਬਰ 20 ਗਲੀ ਨੰਬਰ 5 ਦੇ ਨਿਵਾਸੀਆਂ ਦੀ ਲੰਬੇ ਸਮੇ ਤੋਂ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸਾਰਾ ਏਰੀਆ ਨਰਕ ਬਣਿਆ ਹੋਇਆ ਹੈ ਵਾਰ ਵਾਰ ਦੇ ਸੀਵਰੇਜ ਬੋਰਡ ਦੇ ਐਕਸੀਅਨ ਐਸ.ਡੀ.ਓ ਦੇ ਧਿਆਨ ਵਿਚ ਲਿਆਉਣ ਤੋਂ ਬਾਅਦ ਵੀ ਹਨ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਗੰਦਾ ਪਾਣੀ ਲੋਕਾਂ ਦੇ ਚੁੱਲੀਆਂ ਤੱਕ ਜਾ ਵੜਿਆ ਹੈ ਪਰੰਤੂ ਹਨ ਦੇ ਕੰਨਾਂ ਤੇ ਕੋਈ ਜੂੰ ਨਹੀਂ ਸੜਕ ਰਹੀ ! ਵਾਰਡ ਦੇ ਗੰਦੇ ਪਾਣੀ ਦੀ ਨਿਕਾਸੀ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਰਨ  ਕਿਸੇ ਸਮਰੇਂ ਕੋਈ ਵੱਡੀ ਭਿਆਨਕ ਬਿਮਾਰੀ ਫੈਲਣ ਦਾ ਖਤਰਾ ਮੰਡਰਾ ਰਿਹਾ ਹੈ ਉਹਨਾਂ ਕਿਹਾ ਕੇ ਜੇ ਹੱਲ ਨਾ ਕੀਤਾ ਗਿਆ ਤਾਂ ਨਗਰ ਕੌਂਸਲ ਅਤੇ ਸੀਵਰੇਜ ਬੋਰਡ ਦਾ ਘਿਰਾਓ ਕੀਤਾ ਜਾਵੇਗਾ !

ਇਸ ਮੌਕੇ ਵਾਰਡ ਨਿਵਾਸੀ ਰਜਨੀਸ਼ ਕੁਮਾਰ,ਕੇਵਲ ਸਿੰਘ ,ਮਦਨ ਲਾਲ ਹਾਜਿਰ ਸਨ !

Post a Comment

0 Comments