ਹਰਬੰਸ ਲਾਲ ਸ਼ਰਮਾ ਦੀ 21ਵੀਂ ਬਰਸੀ ਤੇ ਗਾਂਧੀ ਆਰੀਆ ਸੀਨੀਅਰ ਸੈਕੈਂਡਰੀ ਸਕੂਲ ਬਰਨਾਲਾ ਵਿਖੇ 21 ਕੁੜੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ।

 ਹਰਬੰਸ ਲਾਲ ਸ਼ਰਮਾ ਦੀ 21ਵੀਂ ਬਰਸੀ ਤੇ ਗਾਂਧੀ ਆਰੀਆ ਸੀਨੀਅਰ ਸੈਕੈਂਡਰੀ ਸਕੂਲ ਬਰਨਾਲਾ ਵਿਖੇ 21 ਕੁੜੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ।                                               


ਬਰਨਾਲਾ,3,ਦਸੰਬਰ /ਕਰਨਪ੍ਰੀਤ ਕਰਨ     ‌ -ਆਰੀਆ ਪ੍ਰਤੀਨਿਧੀ ਸਭਾ ਪੰਜਾਬ ਦੇ  ਸਾਬਕਾ ਪ੍ਰਧਾਨ ,ਦਾਨਵੀਰ ਅਤੇ ਆਰੀਆ ਸਮਾਜ ਦੇ ਮਹਾਨ ਸਪੂਤ ਹਰਬੰਸ ਲਾਲ ਸ਼ਰਮਾ ਜੀ ਦੀ 21ਵੀਂ ਬਰਸੀ ਤੇ ਅੱਜ ਗਾਂਧੀ ਆਰੀਆ ਸੀਨੀਅਰ  ਸੈਕੈਂਡਰੀ ਸਕੂਲ ਬਰਨਾਲਾ ਵਿਖੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ । ਇਸ ਮੌਕੇ ਤੇ  21 ਕੁੜੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ। ਆਰੀਆ ਪ੍ਰਤਿਨਿਧੀ ਸਭਾ ਪੰਜਾਬ ਦੇ ਪ੍ਰਧਾਨ ਸ੍ਰੀ ਸੁਦਰਸ਼ਨ ਸ਼ਰਮਾ ਜੀ ਦੇ ਪਿਤਾ ਸਵ. ਪੰਡਿਤ ਹਰਬੰਸ ਲਾਲ ਜੀ ਦੀ ਬਰਸੀ ਤੇ ਅੱਜ ਬਰਨਾਲਾ ਸ਼ਹਿਰ ਦੇ ਪਤਵੰਤੇ ਸੱਜਣਾ ,ਪ੍ਰਬੰਧਕ ਕਮੇਟੀ ਮੈਂਬਰ, ਅਧਿਆਪਕ ਅਤੇ ਵਿਦਿਆਰਥੀਆਂ ਵੱਲੋਂ  ਉਨ੍ਹਾਂ ਨੂੰ  ਭਾਵ ਭਿੰਨੀ  ਸ਼ਰਧਾਂਜਲੀ ਭੇਂਟ  ਕੀਤੀ ਗਈ।  ਆਰੀਆ ਸਮਾਜ ਦੇ ਪ੍ਰਧਾਨ ਡਾਕਟਰ ਸੂਰਿਆਕਾਂਤ ਸ਼ੋਰੀ  ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਜੀਵ ਸ਼ੋਰੀ  ਦੀ ਪ੍ਰੇਰਨਾ ਨਾਲ ਸਕੂਲ ਵਿੱਚ ਚੱਲ ਰਹੇ ਸ਼੍ਰੀਮਤੀ ਸ਼ੀਲਾ ਰਾਣੀ ਗੋਇਲ ਸਿਲਾਈ ਸੈਂਟਰ ਵਿੱਚ ਹਰ ਸਾਲ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਜਾਂਦੀਆਂ ਹਨ । ਅੱਜ ਪੰਡਿਤ ਜੀ ਦੀ ਬਰਸੀ ਤੇ ਸਕੂਲ ਦੀਆਂ 21 ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ । ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਰਾਜ ਮਹਿੰਦਰ ਜੀ ਨੇ ਸਵ. ਹਰਬੰਸ ਲਾਲ ਜੀ   ਦੁਆਰਾ ਕੀਤੇ ਗਏ ਨੇਕ ਕੰਮਾਂ ਦਾ ਜ਼ਿਕਰ ਕੀਤਾ।  ਉਹਨਾਂ ਕਿਹਾ ਕਿ ਉਹਨਾਂ ਦੇ ਜੀਵਨ ਵਿੱਚ ਮਿਹਨਤ, ਇਮਾਨਦਾਰੀ ,ਨੇਕੀ ਦੇ ਨਾਲ ਨਾਲ  ਪਰਮਾਤਮਾ ਨੇ ਉਹਨਾਂ ਨੂੰ ਬਹੁਤ ਵੱਡਾ ਦਾਨਵੀਰ ਦਿਲ ਵੀ ਦਿੱਤਾ ਹੋਇਆ  ਸੀ।  ਉਹ ਸਮਾਜ ਸੇਵਾ ਅਤੇ ਦਾਨ ਦੇਣ ਵੇਲੇ ਜਰਾ ਵੀ  ਸੰਕੋਚ ਨਹੀਂ ਸੀ ਕਰਦੇ  । ਉਨਾਂ ਨੇ ਕਿਹਾ ਕਿ ਅੱਜ ਉਹਨਾਂ ਦੇ ਪੁੱਤਰ ਸ਼੍ਰੀ ਸੁਦਰਸ਼ਨ ਸ਼ਰਮਾ ਵੀ ਸਮਾਜ ਸੇਵੀ ਕੰਮਾਂ ਅਤੇ ਆਰੀਆ ਸਮਾਜ ਦੀ ਉੱਨਤੀ ਲਈ ਹਰ ਸੰਭਵ ਯਤਨ ਕਰ ਰਹੇ ਹਨ  । ਸਕੂਲ ਪ੍ਰਬੰਧਕ ਕਮੇਟੀ ਦੇ ਸਕੱਤਰ ਭਾਰਤ ਮੋਦੀ ਨੇ ਹਰਬੰਸ ਲਾਲ ਸ਼ਰਮਾ ਜੀ  ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬਾਬੂ ਲਖਪਤ ਰਾਏ ਅਤੇ ਮਾਸਟਰ ਸਤਪਾਲ ਗੋਇਲ ,ਮਾਤਾ ਸ਼ੀਲਾ ਰਾਣੀ ਗੋਇਲ, ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ । ਉਹਨਾਂ ਦੇ ਨਾਲ ਪਵਨ ਸਿੰਗਲਾ ,ਮਾਸਟਰ ਪ੍ਰੇਮ ਰਾਜ, ਨੀਲ ਕਮਲ, ਹਰੀਸ਼ ਕੁਮਾਰ, ਸ਼ੂਬਮ ਰਾਜ ਗਰਗ ,ਵੀਜੇ ਭੰਡਾਰੀ ,ਗੁਰਦੀਪ ਸਿੱਧੂ, ਚਰਨਜੀਤ ਸ਼ਰਮਾ ,ਵਿਨੋਦ ਸ਼ਰਮਾ ,ਬਲਵਿੰਦਰ ਸਿੰਘ, ਹਰੀਸ਼ ਕੁਮਾਰ, ਪਰਵੀਨ ਕੁਮਾਰ, ਵੀਨਾ ਰਾਣੀ ,ਰਵਨੀਤ ਕੌਰ, ਰੂਬੀ ਸਿੰਗਲਾ, ਸੁਸ਼ਮਾ ਰਾਣੀ ,ਨਿਧੀ ਗੁਪਤਾ, ਸੁਨੀਤਾ ਗੌਤਮ ਆਦਿ ਵੀ ਸ਼ਾਮਿਲ ਸਨ।

Post a Comment

0 Comments