ਜ਼ਿਲ੍ਹਾ ਬਾਰ ਐਸੋਸੀਏਸ਼ਨ ਬਰਨਾਲਾ ਦੀਆਂ ਪ੍ਰਧਾਨ,ਸੈਕਟਰੀ ਅਤੇ ਜੁਆਇੰਟ ਸੈਕਟਰੀ ਦੇ ਅਹੁਦੇ ਲਈ ਚੋਣਾਂ ਵਿੱਚ ਐਡਵੋਕੇਟ ਜਸਵਿੰਦਰ ਸਿੰਘ ਢੀਂਡਸਾ 249 ਵੋਟਾਂ ਨਾਲ ਪ੍ਰਧਾਨ ਚੁਣੇ ਗਏ

 ਜ਼ਿਲ੍ਹਾ ਬਾਰ ਐਸੋਸੀਏਸ਼ਨ ਬਰਨਾਲਾ ਦੀਆਂ ਪ੍ਰਧਾਨ,ਸੈਕਟਰੀ ਅਤੇ ਜੁਆਇੰਟ ਸੈਕਟਰੀ ਦੇ ਅਹੁਦੇ ਲਈ ਚੋਣਾਂ ਵਿੱਚ ਐਡਵੋਕੇਟ ਜਸਵਿੰਦਰ ਸਿੰਘ ਢੀਂਡਸਾ 249 ਵੋਟਾਂ ਨਾਲ ਪ੍ਰਧਾਨ ਚੁਣੇ ਗਏ 


ਬਰਨਾਲ਼ਾ,15 ਦਸੰਬਰ /ਕਰਨਪ੍ਰੀਤ ਕਰਨ /-ਵਕੀਲਾਂ ਦੀ ਜਥੇਬੰਦੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਵਿੱਚ ਐਡਵੋਕੇਟ ਜਸਵਿੰਦਰ ਸਿੰਘ ਢੀਂਡਸਾ ਪ੍ਰਧਾਨ ਚੁਣੇ ਗਏ। ਸ਼ੁੱਕਰਵਾਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ, ਸੈਕਟਰੀ ਅਤੇ ਜੁਆਇੰਟ ਸੈਕਟਰੀ ਦੇ ਅਹੁਦੇ ਲਈ ਪਈਆਂ ਵੋਟਾਂ ਵਿੱਚ ਜਸਵਿੰਦਰ ਸਿੰਘ ਢੀਂਡਸਾ ਨੂੰ 249 ਵੋਟਾਂ ਮਿਲੀਆਂ ਜਦਕਿ ਉਹਨਾਂ ਦੇ ਮੁਕਾਬਲੇ ਵਿੱਚ ਖੜੇ ਐਡਵੋਕੇਟ ਅਭੈ ਜਿੰਦਲ ਨੂੰ 184 ਅਤੇ ਐਡਵੋਕੇਟ ਸੱਤ ਪ੍ਰਕਾਸ਼ ਨੂੰ 24 ਵੋਟਾਂ ਮਿਲੀਆਂ। ਪ੍ਰਧਾਨਗੀ ਤੋਂ ਬਾਅਦ ਸੈਕਟਰੀ ਦੇ ਮਹੱਤਵਪੂਰਨ ਅਹੁਦੇ ਲਈ ਸੁਮੰਤ ਗੋਇਲ ਨੂੰ 346 ਵੋਟਾਂ ਮਿਲੀਆਂ ਜਦਕਿ ਉਹਨਾਂ ਦੇ ਮੁਕਾਬਲੇ ਵਿੱਚ ਦਰਸ਼ਨ ਸਿੰਘ ਸਿੰਮਕ ਨੂੰ 114 ਵੋਟਾਂ ਪ੍ਰਾਪਤ ਹੋਈਆਂ। ਇਸੇ ਤਰ੍ਹਾਂ ਜੁਆਇੰਟ ਸੈਕਟਰੀ ਦੀ ਚੋਣ ਵਿੱਚ ਕੁਨਾਲ ਗੋਇਲ ਨੂੰ 235 ਜਦਕਿ ਅਮਨਦੀਪ ਸ਼ਰਮਾ ਨੂੰ 224 ਵੋਟਾਂ ਮਿਲੀਆਂ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਇਹਨਾਂ ਚੋਣਾਂ ਦੇ ਦੇਰ ਸ਼ਾਮ ਆਏ ਚੋਣ ਨਤੀਜਿਆਂ ਅਨੁਸਾਰ ਜਸਵਿੰਦਰ ਸਿੰਘ ਢੀਂਡਸਾ ਪ੍ਰਧਾਨ, ਸੁਮੰਤ ਗੋਇਲ ਸੈਕਟਰੀ ਅਤੇ ਕੁਨਾਲ ਗੋਇਲ ਜੁਆਇੰਟ ਸੈਕਟਰੀ ਚੁਣੇ ਗਏ।

Post a Comment

0 Comments