ਵਿਜਡਮ ਐਂਡ ਪ੍ਰੋਫੈਟਿਕ ਚਰਚ ਵਿਖੇ ਕ੍ਰਿਸਮਿਸ ਦਿਹਾੜਾ 25 ਦਸੰਬਰ ਨੂੰ

 ਵਿਜਡਮ ਐਂਡ ਪ੍ਰੋਫੈਟਿਕ ਚਰਚ ਵਿਖੇ ਕ੍ਰਿਸਮਿਸ ਦਿਹਾੜਾ 25 ਦਸੰਬਰ ਨੂੰ


ਹੁਸ਼ਿਆਰਪੁਰ ,(ਇੰਦਰਜੀਤ ਸਿੰਘ ਹੀਰਾ) ਵਿਜਡਮ ਐਂਡ ਪ੍ਰੋਫੈਟਿਕ ਚਰਚ ਪਿੰਡ ਪੰਡੋਰੀ ਖਜੂਰ ਨਜ਼ਦੀਕ ਲਾਚੋਵਾਲ ਟਾਂਡਾ ਰੋਡ, ਹੁਸ਼ਿਆਰਪੁਰ ਵਿਖੇ ਕ੍ਰਿਸਮਿਸ ਦਾ ਤਿੳੁਹਾਰ ਮਿਤੀ 25 ਦਸੰਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਸਟਰ ਕੁਲਵਿੰਦਰ ਸਿੰਘ ਅਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇਸ਼ਰਾਜ ਭੱਟੀ ਨੇ ਦੱਸਿਆ ਕਿ ਇਸ ਮੌਕੇ ਦੁਖੀਆਂ ਬਿਮਾਰਾਂ ਅਤੇ ਨਸ਼ੇ ਕਰਨ ਵਾਲੇ ਨੌਜਵਾਨਾਂ ਲਈ ਖਾਸ ਪ੍ਰਾਰਥਨਾ ਕੀਤੀ  ਜਾਵੇਗੀ ਅਤੇ ਪਵਿੱਤਰ ਬਾਈਬਲ ਵਿੱਚੋਂ ਪ੍ਰਭੂ ਯਿਸ਼ੂ ਮਸੀਹ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ ਵੱਖ-ਵੱਖ ਭਜਨ ਮੰਡਲੀਆਂ ਪ੍ਰਭੂ ਦੀ ਮਹਿਮਾ ਦਾ ਉਸਤਤ ਕਰਨਗੀਆਂ।  ਇਸੇ ਦੌਰਾਨ ਛੋਟੇ ਛੋਟੇ ਬੱਚਿਆਂ ਵੱਲੋਂ ਗੀਤ ਭਜਨ ਅਤੇ ਡਾਂਸ ਕੀਤਾ ਜਾਏਗਾ। ਸਮੂਹ ਸਾਧ ਸੰਗਤ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।

Post a Comment

0 Comments