ਐੱਸ.ਬੀ.ਆਈ ਬੈਂਕ ਦੇ ਰੀਜਨਲ ਮੈਨੇਜਰ ਅਤੇ ਸਟਾਫ ਵਲੋਂ ਖਾਤਾਧਾਰਕ ਦੀ ਮੌਤ ਉਪਰੰਤ ਵਾਰਿਸਾਂ ਨੂੰ 2 ਲੱਖ ਦਾ ਕਲੇਮ ਦਿੱਤਾ ਗਿਆ

 ਐੱਸ.ਬੀ.ਆਈ ਬੈਂਕ ਦੇ ਰੀਜਨਲ ਮੈਨੇਜਰ ਅਤੇ ਸਟਾਫ ਵਲੋਂ ਖਾਤਾਧਾਰਕ ਦੀ ਮੌਤ ਉਪਰੰਤ ਵਾਰਿਸਾਂ ਨੂੰ 2 ਲੱਖ ਦਾ ਕਲੇਮ  ਦਿੱਤਾ ਗਿਆ 

ਖ਼ਤਾਧਾਰਕਾਂ ਬੈਂਕ ਅਧਿਕਾਰੀਆਂ ਵਲੋਂ ਪਰਵਾਰ ਦੀ ਮੱਦਦ ਕਰਨ ਤਹਿਤ ਕੀਤੀ ਸ਼ਲਾਘਾ 


ਬਰਨਾਲਾ 16 ਦਸੰਬਰ ਕਰਨਪ੍ਰੀਤ ਕਰਨ 
- ਐੱਸ.ਬੀ.ਆਈ ਬੈਂਕ ਦੇ ਰੀਜਨਲ ਮੈਨੇਜਰ ਸ਼੍ਰੀ ਕ੍ਰਿਸ਼ਨ ਕੁਮਾਰ ਢੋਲੀਆਂ ਅਤੇ ਬੈਂਕ ਸਟਾਫ ਵਲੋਂ ਬੈਂਕ ਦੇ ਖਾਤਾਧਾਰਕ ਦੀ ਮੌਤ ਉਪਰੰਤ ਵਾਰਿਸਾਂ ਨੂੰ 4 ਲੱਖ ਰੁਪਿਆ ਵਿਚੋਂ 2 ਲੱਖ ਦਾ ਚੈੱਕ ਪਿੰਡ ਨਿਵਾਸੀਆਂ ਦੀ ਹਾਜਰੀ ਵਿੱਚ ਕਲੇਮ ਦਿੱਤਾ ਗਿਆ ! ਇਸ ਸਮੇਂ ਐੱਸ.ਬੀ.ਆਈ ਜਨਰਲ (ਸੀ.ਐੱਸ.ਐੱਮ) ਤੋਂ ਰਾਜੇਸ਼ ਕੁਮਾਰ,ਬ੍ਰਾਂਚ ਮੈਨੇਜਰ ਰਾਜੀਵ ਰੰਜਨ,ਤਸਵੀਰ ਸਿੰਘ ਸੀਨੀਅਰ ਅਧਿਕਾਰੀ ,ਸਮੇਤ ਪਿੰਡ ਦੇ ਖਾਤਾਧਾਰਕ ਹਾਜਿਰ ਸਨ ! ਇਸ ਮੌਕੇ ਕ੍ਰਿਸ਼ਨ ਕੁਮਾਰ ਢੋਲੀਆਂ ਨੇ ਬੋਲਦਿਆਂ ਦੱਸਿਆ ਕਿ ਜਾਗਰੂਕਤਾ ਤਹਿਤ ਬੈਂਕ ਦੀਆਂ ਪਾਲਸੀਆਂ ਦਾ ਲਾਹਾ ਲਿਆ ਜਾ ਸਕਦਾ ਹੈ ਕੇਂਦਰ ਸਰਕਾਰ ਦੇਸ਼ ਦੇ ਨਾਗਰਿਕਾਂ ਲਈ ਜਿੱਥੇ ਕਈ ਤਰ੍ਹਾਂ ਦੀਆਂ ਬੀਮਾ ਪਾਲਸੀਆਂ ਚਲਾ ਰਹੀ ਹੈ, ਜਿਸ ਨੂੰ ਥੋੜ੍ਹੀ ਜਿਹੀ ਰਕਮ ਦੇ ਕੇ ਖਰੀਦਿਆ ਜਾ ਸਕਦਾ ਹੈ ਜਿਸ ਨਾਲ ਪਰਿਵਾਰ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲਦਾ ਹੈ !ਬੈਂਕ ਦੇ ਖਾਤਾਧਾਰਕ ਗੁਰਪ੍ਰੀਤ ਸਿੰਘ ਵਲੋਂ ਪ੍ਰਧਾਨਮੰਤਰੀ ਸੁਰੱਖਿਆ ਬੀਮਾ 20 ਰੂਪੇ ਅਤੇ 436 ਰੂਪੇ ਸਾਲਾਨਾ ਦੇ ਬੀਮਾ ਕਰਵਾ ਰੱਖੇ ਸਨ ਜਿੰਨਾ ਦੀ ਮੌਤ ਉਪਰੰਤ ਬੈਂਕ ਵਲੋਂ ਉਹਨਾਂ ਦੇ ਵਾਰਿਸਾਂ ਨੂੰ ਕੁੱਲ 4 ਲੱਖ ਰੂਪੇ ਦੀ ਬੀਮਾ ਕਲੇਮ ਰਾਸ਼ੀ ਉਪਲਬਧ ਕਾਰਵਾਈ ਅੱਜ 2 ਲੱਖ ਦਾ ਚੈੱਕ ਦਿੱਤਾ ਗਿਆ ! 

       ਬੈਂਕ ਦੇ ਬ੍ਰਾਂਚ ਮੈਨੇਜਰ ਰਾਜੀਵ ਰੰਜਨ ਨੇ ਦੱਸਿਆ ਕਿ ਐੱਸ.ਬੀ.ਆਈ ਬੈਂਕ ਵਲੋਂ ਖ਼ਤਾਧਾਰਕਾਂ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ 20 ਰੂਪੇ ਸਾਲਾਨਾ,436 ਰੁਪਏ ਵਿੱਚ ਜੀਵਨ ਜੋਤੀ ਬੀਮਾ 2 ਲੱਖ,500 ਰੁਪਏ ਵਿੱਚ 10 ਲੱਖ ਅਤੇ 1000 ਵਿੱਚ 20 ਲੱਖ ਮੌਤ ਕਲੇਮ ਦੀਆਂ ਬੀਮਾ ਪਾਲਸੀਆਂ ਹਨ ! ਜਿੰਨਾ ਦੀ ਪਹਿਲੇ ਦਿਨ ਤੋਂ ਹੀ ਕਲੇਮ ਪਾਲਿਸੀ ਸਟੈਂਡ ਕਰ ਜਾਂਦੀ ਹੈ ਤੇ ਹੋਰ ਜਾਣਕਾਰੀਆਂ ਲਈ ਜਾਗਰੂਕਤਾ ਕੈਂਪ ਲੈ ਕੇ ਜਾਗਰੂਕ ਕੀਤਾ ਜਾਵੇਗਾ ! ਐੱਸ.ਬੀ.ਆਈ ਜਨਰਲ (ਸੀ.ਐੱਸ.ਐੱਮ) ਤੋਂ ਰਾਜੇਸ਼ ਕੁਮਾਰ ਨੇ ਦੱਸਿਆ ਕਿ ਬਰਨਾਲਾ ਅਤੇ ਮੋਗਾ ਜਿਲਿਆਂ ਦੀਆਂ 46 ਬ੍ਰਾਂਚਾਂ ਜਿੰਨਾ ਚ  ਮੋਗਾ ਅਜਿਤਵਾਲ.ਸਮਾਲਸਰ  ਜਲਾਲਾਬਾਦ,ਨਿਹਾਲ ਸਿੰਘ ਵਾਲਾ,ਬਾਘਾ ਪੁਰਾਣਾ, ਵਿਖੇ ਵੀ ਕਲੇਮ ਦਿੱਤੇ ਗਏ  !ਇਸ ਮੌਕੇ ਸੁਰਜੀਤ ਸਿੰਘ ਸਾਬਕਾ ਸਰਪੰਚ ਜਗਦੇਵ ਸਿੰਘ ,ਗੁਰਚਰਨ ਸਿੰਘ ਨੇ ਬੈਂਕ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਜਿੱਥੇ ਬੀਮੇ ਦੀ ਮਹੱਤਤਾ ਵਾਰੇ ਚਾਨਣਾ ਪਾਇਆ ਉੱਥੇ ਪਰਿਵਾਰ ਦੇ ਸਿਰ ਤੇ ਹੱਥ ਰੱਖਣ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ! ਇਸ ਮੌਕੇ  ਲਖਵਿੰਦਰ ਸਿੰਘ ਗਾਰਡ ,ਸੁਖਦੇਵ ਸਿੰਘ ,ਅਵਤਾਰ ਸਿੰਘ,ਬਖਸੀਸ ਸਿੰਘ,ਰਜਨੀ ਰਾਣੀ,ਕਿਰਨਦੀਪ ਕਮਿਊਨਿਟੀ ਸੈਂਟਰ,ਪ੍ਰੀਤਮ ਸਿੰਘ ਚਰਨਜੀਤ ਕੌਰ ਆਦਿ ਹਾਜਿਰ ਸਨ !

Post a Comment

0 Comments