ਕੈਨੇਡਾ ‘ਚ ਪੰਜਾਬੀ ਮੁੰਡੇ-ਕੁੜੀਆਂ ਦੀ ਕਰਤੂਤ! ਪੁਲਿਸ ਦੀ ਗੱਡੀ ਨੂੰ ਮਾਰੀ ਟੱਕਰ, ਕੁੜੀ ਸਮੇਤ 3 ਗ੍ਰਿਫਤਾਰ

 ਕੈਨੇਡਾ ‘ਚ ਪੰਜਾਬੀ ਮੁੰਡੇ-ਕੁੜੀਆਂ ਦੀ ਕਰਤੂਤ! ਪੁਲਿਸ ਦੀ ਗੱਡੀ ਨੂੰ ਮਾਰੀ ਟੱਕਰ, ਕੁੜੀ ਸਮੇਤ 3 ਗ੍ਰਿਫਤਾਰ


ਬਰੈਂਪਟਨ

ਕੈਨੇਡਾ ਦੇ ਉਨਟਾਰੀਓ ਸੂਬੇ ਵਿਚ ਪੁਲਿਸ ਦੀ ਗੱਡੀ ਨੂੰ ਟੱਕਰ ਮਾਰਨ ਦੇ ਮਾਮਲੇ ਵਿਚ ਇੱਕ ਕੁੜੀ ਸਣੇ ਤਿੰਨ ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਤਿੰਨੋ ਜਣੇ ਬਰੈਂਪਟਨ ਦੇ ਵਸਨੀਕ ਦੱਸੇ ਜਾ ਰਹੇ ਹਨ। ਜਿਨ੍ਹਾਂ ਦੀ ਪਛਾਣ ਮਨਜਿੰਦਰ ਚਹਿਲ (24), ਰਵਨੀਤ ਕੌਰ (25) ਅਤੇ ਮਨਦੀਪ ਸਿੰਘ (26) ਵਜੋਂ ਹੋਈ ਹੈ।

ਉਨਟਾਰੀਓ ਦੇ ਕੋਬਰਗ ਇਲਾਕੇ ਦੀ ਪੁਲਿਸ ਨੂੰ ਸਟ੍ਰੈਥੀ ਰੋਡ ਦੇ ਇਕ ਪਾਰਕਿੰਗ ਲੌਟ ‘ਚ ਸ਼ੱਕੀ ਹਾਲਾਤ ਵਿਚ ਖੜ੍ਹੀ ਇਕ ਗੱਡੀ ਬਾਰੇ ਇਤਲਾਹ ਮਿਲੀ।

ਗੱਡੀ ਵਿਚ ਸਵਾਰ ਸ਼ੱਕੀਆਂ ਨੇ ਗੁਆਂਢ ਵਿਚ ਸਥਿਤ ਇਕ ਕਾਰੋਬਾਰੀ ਸਥਾਨ ‘ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿਤਾ ਸੀ। ਪੁਲਿਸ ਕਰੂਜ਼ਰ ਨੂੰ ਵੇਖ ਕੇ ਸ਼ੱਕੀ ਗੱਡੀ ਦੇ ਡਰਾਈਵਰ ਨੇ ਮੌਕੇ ਤੋਂ ਫਰਾਰ ਹੋਣ ਦਾ ਯਤਨ ਕੀਤਾ। ਉਸ ਨੇ ਜਾਣ-ਬੁੱਝ ਕੇ ਕਰੂਜ਼ਰ ਅਤੇ ਪਾਰਕਿੰਗ ਵਿਚ ਮੌਜੂਦ ਹੋਰਨਾਂ ਗੱਡੀਆਂ ਨੂੰ ਟੱਕਰ ਮਾਰੀ।

ਇਸ ਮਾਮਲੇ ‘ਚ ਮਨਜਿੰਦਰ ਚਹਿਲਵਿਰੁੱਧ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਅਤੇ ਨਸ਼ੇ ਦੀ ਹਾਲਤ ਵਿਚ ਗੱਡੀ ਚਲਾਉਣ ਦੇ ਦੋਸ਼ ਆਇਦ ਕੀਤੇ ਗਏ ਹਨ।

ਰਵਨੀਤ ਕੌਰ ਵਿਰੁੱਧ ਪੁਲਿਸ ਅਫਸਰ ਦੇ ਕੰਮ ਵਿਚ ਅੜਿੱਕਾ ਡਾਹੁਣ ਦਾ ਦੋਸ਼ ਲਾਇਆ ਗਿਆ ਜਦਕਿ ਤਿੰਨਾਂ ਵਿਰੁੱਧ ਸਾਂਝੇ ਤੌਰ ‘ਤੇ ਹੈਰੋਇਨ ਜਾਂ ਮੈਥਮਫੈਟਾਮਿਨ ਰੱਖਣ ਅਤੇ ਅਪਰਾਧ ਰਾਹੀਂ ਹਾਸਲ 5 ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਪ੍ਰਾਪਰਟੀ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ।

ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਮਨਜਿੰਦਰ ਅਤੇ ਮਨਦੀਪ ਨੂੰ ਤਾਂ ਜ਼ਮਾਨਤ ‘ਤੇ ਰਿਹਾਅ ਕਰ ਦਿਤਾ ਪਰ ਰਵਨੀਤ ਕੌਰ ਨੂੰ ਕੋਬਰਗ ਦੀ ਅਦਾਲਤ ਵਿਚ ਸੁਣਵਾਈ ਤੱਕ ਹਿਰਾਸਤ ਵਿਚ ਰੱਖਿਆ ਗਿਆ ਹੈ।

Post a Comment

0 Comments