ਹਰੀ ਨੌ ਵਿਖੇ 30 ਲੱਖ ਦੀ ਲਾਗਤ ਨਾਲ ਉਸਾਰਿਆ ਜਾਵੇਗਾ ਸਟੀਲ ਸ਼ੈਡ - ਐਡਵੋਕੇਟ/ਮਨਪ੍ਰੀਤ ਧਾਲੀਵਾਲ

 ਼ਹਰੀ ਨੌ ਵਿਖੇ 30 ਲੱਖ ਦੀ ਲਾਗਤ ਨਾਲ ਉਸਾਰਿਆ ਜਾਵੇਗਾ ਸਟੀਲ ਸ਼ੈਡ - ਐਡਵੋਕੇਟ/ਮਨਪ੍ਰੀਤ ਧਾਲੀਵਾਲ


ਚੀਫ ਬਿਊਰੋ ਪੰਜਾਬ ਇੰਡੀਆ ਨਿਊਜ਼
               ਫਰੀਦਕੋਟ 12 ਦਸੰਬਰ ਕਿਸਾਨਾਂ ਦੀ ਸਹੂਲਤ ਲਈ ਪਿੰਡ ਹਰੀ ਨੌ ਵਿਖੇ 30 ਲੱਖ ਦੀ ਲਾਗਤ ਨਾਲ ਉਸਾਰਿਆ ਸਟੀਲ ਸ਼ੈਡ ਦੀ ਉਸਾਰਿਆ ਜਾਵੇਗਾ। ਇਹ ਜਾਣਕਾਰੀ ਐਡਵੋਕੇਟ ਬੀਰਇੰਦਰ ਸਿੰਘ ਨੇ ਅੱਜ ਦਾਣਾ ਮੰਡੀ ਹਰੀ ਨੌ ਵਿਖੇ ਪੁੱਜਣ ਉਪਰੰਤ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ 90 ਪ੍ਰਤੀਸ਼ਤ ਆਮਦਨ ਖੇਤੀ ਤੇ ਹੀ ਨਿਰਭਰ ਹੈ।  

ਸ.ਮਨਪ੍ਰੀਤ ਧਾਲੀਵਾਲ ਨੇ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ ਹੈ ਵਿਕਾਸ ਕਾਰਜਾਂ ਵੱਲ ਵਧੇਰੇ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਹਰੀ ਨੌ ਵਿਖੇ ਕਿਸਾਨਾਂ ਦੀ ਮੰਗ ਸੀ ਕਿ ਛਾਂ ਅਤੇ ਮੀਂਹ ਦੇ ਮੌਸਮ ਵਿੱਚ ਮੰਡੀ ਵਿੱਚ ਬੈਠਣ ਦਾ ਪ੍ਰਬੰਧ ਨਹੀਂ ਸੀ। ਲੋਕਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਅਤੇ ਮੁੱਖ ਮੰਤਰੀ ਪੰਜਾਬ ਸ.ਭਗਵੰਤ ਮਾਨ ਦੀ ਰਹਿਨੁਮਾਈ ਹੇਠ ਸ਼ੈਡ ਦੀ ਉਸਾਰੀ ਕੀਤੀ ਜਾਵੇਗੀ ਅਤੇ ਕਣਕ ਦਾ ਸੀਜਨ ਆਉਣ ਤੋਂ ਪਹਿਲਾਂ ਪਹਿਲਾਂ ਇਸ ਕੰਮ ਨੂੰ ਮੁਕੰਮਲ ਕਰ ਲਿਆ ਜਾਵੇਗਾ।                           ਇਸ ਮੌਕੇ ਜਗਤਾਰ ਖਾਰਾ, ਨਿਰਭੈ ਹਰੀ ਨੌ, ਸਵਰਨ ਸਿੰਘ ਗੋਗੀ ਬਰਾੜ, ਅਮਰੀਕ ਸਿੰਘ ਡੱਗੋਰਮਾਣਾ, ਅਰੁਣ ਸਿੰਗਲਾ, ਮਨਦੀਪ ਮੌਂਗਾ,ਦੀਪਕ ਮੌਂਗਾ,ਯਾਦੂ ਡਾਕਟਰ, ਗੁਰਜੀਤ ਸਿੰਘ ਹਰੀਏਵਾਲਾ, ਗੁਰਜੀਤ ਸਿੰਘ ਹਰੀ ਨੌ ਹਾਜ਼ਰ ਸਨ।


Post a Comment

0 Comments