ਮਲੋਟ 'ਚ ਵਿਜੀਲੈਂਸ ਬਿਊਰੋ ਨੇ ਪਟਵਾਰੀ ਨੂੰ 3000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

 ਮਲੋਟ 'ਚ ਵਿਜੀਲੈਂਸ ਬਿਊਰੋ ਨੇ ਪਟਵਾਰੀ ਨੂੰ 3000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ


ਚੀਫ ਬਿਊਰੋ ਪੰਜਾਬ ਇੰਡੀਆ ਨਿਊਜ਼           ਮਲੋਟ ਵਿੱਚ ਸੋਮਵਾਰ ਸ਼ਾਮ ਵਿਜੀਲੈਂਸ ਬਿਊਰੋ ਨੇ ਇੱਕ ਪਟਵਾਰੀ ਨੂੰ 3,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਪਟਵਾਰੀ ਜ਼ਮੀਨ ਦਾ ਤਬਾਦਲਾ ਕਰਵਾਉਣ ਦੇ ਬਦਲੇ ਪੈਸਿਆਂ ਦੀ ਮੰਗ ਕਰ ਰਿਹਾ ਸੀ। ਸੁਰਜੀਤ ਸਿੰਘ ਨੇ ਵਿਜੀਲੈਂਸ ਨੂੰ ਦੱਸਿਆ ਸੀ ਕਿ ਉਸ ਦੇ ਭਰਾ ਅਤੇ ਪਿਤਾ ਨੇ ਜ਼ਮੀਨ ਦੀ ਰਜਿਸਟਰੀ ਕਰਵਾਈ ਹੈ। ਇਤਕਾਲ ਦੀ ਪੇਸ਼ਕਸ਼ ਕਰਵਾਉਣ ਲਈ ਉਹ ਪਟਵਾਰੀ ਨਰਿੰਦਰ ਕੁਮਾਰ ਉਰਫ ਨੀਟਾ ਨੂੰ ਮਿਲਿਆ ਸੀ।

ਉਸ ਨੇ ਬਦਲੇ ਵਿੱਚ 10,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਇਸ ਦੌਰਾਨ ਜਦੋਂ ਉਸ ਨੇ ਪੈਸੇ ਘੱਟ ਕਰਨ ਲਈ ਕਿਹਾ ਤਾਂ ਉਸ ਨੇ 2 ਹਜ਼ਾਰ ਰੁਪਏ ਲੈ ਲਏ।

1 ਦਸੰਬਰ ਨੂੰ ਉਹ ਫਿਰ ਪਟਵਾਰੀ ਨੀਟਾ ਕੋਲ ਗਿਆ ਤਾਂ ਪਟਵਾਰੀ ਨੇ ਬਾਕੀ ਪੈਸਿਆਂ ਦੀ ਮੰਗ ਕੀਤੀ ਅਤੇ ਉਸ ਤੋਂ ਇਕ ਹਜ਼ਾਰ ਰੁਪਏ ਲੈ ਲਏ। ਸੁਰਜੀਤ ਨੇ ਕਿਹਾ ਕਿ ਉਹ ਉਸ ਨੂੰ ਬਾਕੀ ਪੈਸੇ 4 ਦਸੰਬਰ ਨੂੰ ਦੇ ਦੇਵੇਗਾ। ਉਸ ਨੇ ਪਟਵਾਰੀ ਦੀ ਕਾਲ ਰਿਕਾਰਡ ਕਰ ਲਈ। ਇਸ ਤੋਂ ਬਾਅਦ ਉਸ ਨੇ ਵਿਜੀਲੈਂਸ ਬਿਊਰੋ ਨਾਲ ਸੰਪਰਕ ਕੀਤਾ।

ਇਸ ਤੋਂ ਬਾਅਦ ਵਿਜੀਲੈਂਸ ਨੇ ਜਾਂਚ ਦੇ ਬਾਅਦ ਪਟਵਾਰੀ ਨਰਿੰਦਰ ਕੁਮਾਰ ਨੂੰ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ 3,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਮੁਲਜ਼ਮ ਪਟਵਾਰੀ ਖ਼ਿਲਾਫ਼ ਬਠਿੰਡਾ ਰੇਂਜ ਦਫ਼ਤਰ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।

Post a Comment

0 Comments