ਸ਼੍ਰੀ ਸ਼ਿਆਮ ਖਾਟੁ ਜੀ ਸੇਵਾ ਮੰਡਲ ਵਲੋਂ ਵਿਸ਼ਾਲ ਸੰਕੀਰਤਨ ਜਾਗਰਣ 30 ਦਸੰਬਰ ਨੂੰ ਸ਼ਾਂਤੀ ਹਾਲ ਰਾਮ ਬਾਗ਼ ਵਿਖੇ ਕਰਵਾਇਆ ਜਾਵੇਗਾ -ਜਤਿੰਦਰ ਜਿੰਮੀ ਸਿੰਗਲਾ,ਸੰਜੀਵ ਮਿੱਤਲ

 ਸ਼੍ਰੀ ਸ਼ਿਆਮ ਖਾਟੁ ਜੀ ਸੇਵਾ ਮੰਡਲ ਵਲੋਂ ਵਿਸ਼ਾਲ ਸੰਕੀਰਤਨ ਜਾਗਰਣ 30 ਦਸੰਬਰ ਨੂੰ ਸ਼ਾਂਤੀ ਹਾਲ ਰਾਮ ਬਾਗ਼ ਵਿਖੇ ਕਰਵਾਇਆ ਜਾਵੇਗਾ -ਜਤਿੰਦਰ ਜਿੰਮੀ ਸਿੰਗਲਾ,ਸੰਜੀਵ ਮਿੱਤਲ


ਬਰਨਾਲਾ 19,ਦਸੰਬਰ (ਕਰਨਪ੍ਰੀਤ ਕਰਨ ) :ਸ਼੍ਰੀ ਸ਼ਿਆਮ ਖਾਟੁ ਜੀ ਸੇਵਾ ਮੰਡਲ ਦੇ ਸੈਕਟਰੀ ਅਤੇ ਸਟਾਰ ਇਮੀਗ੍ਰੇਸਨ ਦੇ ਐੱਮ.ਡੀ ਜਤਿੰਦਰ ਜਿੰਮੀ ਸਿੰਗਲਾ ਅਤੇ ਕਲੱਬ ਦੇ ਵਾਈਸ ਪ੍ਰਧਾਨ ਸੰਜੀਵ ਮਿੱਤਲ ਨੇ ਮੀਡਿਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਸ਼ਾਲ ਸੰਕੀਰਤਨ ਜਾਗਰਣ 30 ਦਸੰਬਰ ਦਿਨ ਸ਼ਨੀਵਾਰ ਸ਼ਾਂਤੀ ਹਾਲ ਰਾਮ ਬਾਗ਼ ਵਿਖੇ ਕਰਵਾਇਆ ਜਾ ਰਿਹਾ ਹੈ ! ਜਿਸ ਦਾ ਨਿਮੰਤਰਣ ਪੱਤਰ ਕਾਂਗਰਸ ਦੇ ਹਲਕਾ ਇੰਚਾਰਜ ਮੁਨੀਸ਼ ਬਾਂਸਲ,ਕਾਂਗਰਸ ਦੇ ਜਿਲਾ ਪ੍ਰਧਾਨ ਕਾਲਾ ਢਿੱਲੋਂ,ਸਾਬਕਾ ਚੇਅਰਮੈਨ ਇਮਪ੍ਰੂਵਮੇੰਟ ਟਰੱਸਟ ਮੱਖਣ ਸ਼ਰਮਾ ,ਨਗਰ ਕੌਂਸਲ ਪ੍ਰਧਾਨ ਗੁਰਜੀਤ ਰਾਮਨਵਾਸੀਆ,ਮਹੇਸ਼ ਕੁਮਾਰ ਲੋਟਾ ,ਨੂੰ ਸਮੁੱਚੀ ਕਮੇਟੀ ਵਲੋਂ ਦਿੱਤਾ ਗਿਆ ! ਉਹਨਾਂ ਕਿਹਾ ਕਿ ਸ਼੍ਰੀ ਸ਼ਿਆਮ ਖਾਟੁ ਜੀ ਸੇਵਾ ਮੰਡਲ ਦੇ ਸਰਪ੍ਰਸਤ ਅਚਾਰੀਆ ਸ਼੍ਰੀ ਨਿਵਾਸ ,ਬਾਬਾ ਭਗਤ ਰਾਮ,ਪ੍ਰਧਾਨ ਨਵੀਨ ਗਰਗ,ਚੇਅਰਮੈਨ ਬਾਲ ਕ੍ਰਿਸ਼ਨ ਬਾਲੀ ,ਮੰਜੂ ਬਾਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹੋ ਰਹੇ ਸੰਕੀਰਤਨ ਚ ਬਰਨਾਲਾ ਨਿਵਾਸੀ ਵਧ ਚੜ੍ਹ ਕੇ ਸਿਰਕਤ ਕਰਨ ! ਜਿਸ ਦੇ ਮੁੱਖ ਮਹਿਮਾਨ ਧੁਰਿ ਤੋਂ ਸਾਬਕਾ ਵਿਧਾਇਕ ਦਲਬੀਰ ਸਿੰਘ ਗੋਲਡੀ ,ਅਤੇ ਆਸਥਾ ਇਨਕਲੇਵ ਦੇ ਐੱਮ ਡੀ ਦੀਪਕ ਸੋਨੀ ਮੁਨੀਸ਼ ਬਾਂਸਲ ,ਅਤੇ ਕਾਲਾ ਢਿੱਲੋਂ ਹੋਣਗੇ ,ਡਾਕਟਰ ਅੰਸ਼ੁਲ ਗਰਗ ਅਤੇ ਸੰਨੀ ਗੋਇਲ ਜੀ ਜਯੋਤੀ ਪ੍ਰਚੰਡ ਕਰਨਗੇ ! ਜਾਗਰਣ ਦੇ ਵਿਸ਼ੇਸ਼ ਆਕਰਸ਼ਣ ਤਹਿਤ ਅਲੌਕਿਕ ਸ਼ਿੰਗਾਰ, ਦਰਬਾਰ ,ਅਖੰਡ ਜੋਤਿ ,ਫੁੱਲਾਂ ਦੀ ਵਰਖਾ ,ਅੰਮ੍ਰਿਤ ਭੰਡਾਰਾ ਚੱਲੇਗਾ ! ਭਜਨ ਸੰਧਿਆ ਭਜਨ ਗਾਇਕਾ ਸਨੇਹਾ ਸੋਨੀ ਸਿਰਸਾ ਵਾਲੇ ਕਰਨਗੇ ! ਇਸ ਮੌਕੇ ਗੈਸ ਏਜੇਂਸੀ ਵਲੋਂ ਪੀ ਕੇ ਕਾਂਸਲ ਰਾਜੂ, ਮਨਜੀਤ ਸਿੰਘ ਹਾਜਿਰ ਸਨ !

Post a Comment

0 Comments