ਬੀਵੰਸ਼ੂ ਗੋਇਲ ਐਡਵੋਕੇਟ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਮਾਨਯੋਗ ਅਦਾਲਤ ਵਲੋਂ 40 ਬੋਤਲਾਂ ਸ਼ਰਾਬ ਨਜਾਇਜ ਤੇ 350 ਲੀਟਰ ਲਾਹਣ ਦੇ ਕੇਸ ਚੋਂ ਬਾ ਇੱਜਤ ਬਰੀ

 ਬੀਵੰਸ਼ੂ ਗੋਇਲ ਐਡਵੋਕੇਟ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਮਾਨਯੋਗ ਅਦਾਲਤ ਵਲੋਂ 40 ਬੋਤਲਾਂ ਸ਼ਰਾਬ ਨਜਾਇਜ ਤੇ 350 ਲੀਟਰ ਲਾਹਣ ਦੇ ਕੇਸ ਚੋਂ ਬਾ ਇੱਜਤ ਬਰੀ


ਬਰਨਾਲਾ 19,ਦਸੰਬਰ ਕਰਨਪ੍ਰੀਤ ਕਰਨ   ‌‌   
‌ਮਾਨਯੋਗ ਜੁਡੀਸ਼ਅਲ ਮੈਜਿਸਟ੍ਰੇਟ ਦਰਜਾ ਪਹਿਲਾ ਬਰਨਾਲਾ ਸ੍ਰੀ ਅਜੇ ਕੁਮਾਰ ਮਿੱਤਲ ਜੱਜ ਸਾਹਿਬ ਵੱਲੋਂ ਜਸਵੰਤ ਸਿੰਘ ਉਰਫ ਸਤਵੰਤ ਪੁੱਤਰ ਜੱਗਰ ਸਿੰਘ ਵਾਸੀ ਮੰਡੀ ਪਾਸਾ,ਤਾਜੋਕੇ, ਜਿਲ•ਾ ਬਰਨਾਲਾ ਨੂੰ ਮੁਕੱਦਮਾ ਨੰ: 138 ਮਿਤੀ 23-10-2020 ਜੇਰ ਦਫਾ 61/1/14 ਐਕਸਾਈਜ ਐਕਟ ਥਾਣਾ ਤਪਾ ਜਿਲ•ਾ ਬਰਨਾਲਾ ਵਿਚੋਂ ਐਡਵੋਕੇਟ ਬੀਵੰਸ਼ੂ ਗੋਇਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਬਾ ਇੱਜਤ ਬਰੀ ਕਰਨ ਦਾ ਹੁਕਮ ਦਿੱਤਾ ਗਿਆ। ਇਸ ਕੇਸ ਦੀ ਜਾਣਕਾਰੀ ਦਿੰਦੇ ਹੋਏ ਜਸਵੰਤ ਸਿੰਘ ਉਰਫ ਸਤਵੰਤ ਪੁੱਤਰ ਜੱਗਰ ਸਿੰਘ ਵਾਸੀ ਮੰਡੀ ਪਾਸਾ, ਤਾਜੋਕੇ ਨੇ ਦੱਸਿਆ ਕਿ ਉਸ ਸਮੇਂ ਦੇ ਠੇਕੇਦਾਰਾਂ ਨੇ ਪੁਲਿਸ ਨੂੰ ਮੇਰੇ ਖਿਲਾਫ ਝੂਠੀ ਮੁਕਬਰੀ ਕਰਕੇ ਮੇਰੇ ਤੇ 40 ਬੋਤਲਾਂ ਨਜਾਇਜ ਸ਼ਰਾਬ ਤੇ 350 ਲੀਟਰ ਲਾਹਣ ਦਾ ਝੂਠਾ ਮੁਕੱਦਮਾ ਜੇਰ ਦਫਾ 61/1/14 ਐਕਸਾਈਜ ਐਕਟ ਤਹਿਤ ਥਾਣਾ ਤਪਾ ਵਿੱਚ ਦਰਜ ਕਰਵਾ ਦਿੱਤਾ। ਜਿਸ ਦੀ ਤਫਤੀਸ਼ ਮੁਕੰਬਲ ਹੋਣ ਤੋਂ ਬਆਦ ਚਲਾਨ ਪੇਸ਼ ਅਦਾਲਤ ਕੀਤਾ ਗਿਆ। ਇਸ ਕੇਸ ਵਿੱਚ ਗਵਾਹਾਂ ਨੇ ਕੇਸ ਮੁਤਾਬਿਕ ਆਪਣੀ ਗਵਾਹੀ ਦਿੱਤੀ। ਇਸ ਕੇਸ ਵਿੱਚ ਮੇਰੇ ਵਕੀਲ ਬੀਵੰਸ਼ੂ ਗੋਇਲ ਐਡਵੋਕੇਟ ਨੇ ਬਹਿਸ ਦੋਰਾਨ ਦੱਸਿਆ ਕਿ ਇਹ ਕੇਸ ਉਸ ਸਮੇਂ ਦੇ ਠੇਕੇਦਾਰਾਂ ਦੀ ਸਾਜਿਸ਼ ਤਹਿਤ ਮੇਰੇ ਸਾਇਲ ਖਿਲਾਫ ਝੂਠਾ ਮੁਕੱਦਮਾ ਦਰਜ ਕਵਾਇਆ ਹੈ। ਇਸ ਕਰਕੇ ਉਹ ਮੇਰੇ ਸਾਇਲ ਖਿਲਾਫ ਮਾਨਯੋਗ ਅਦਾਲਤ ਵਿੱਚ ਲਗਾਇਆ ਚਾਰਜ ਸਾਬਤ ਨਹੀਂ ਕਰ ਸਕੇ ਤੇ ਗਵਾਹਾਂ ਦੇ ਬਿਆਨ ਆਪਸ ਵਿੱਚ ਮੇਲ ਨਹੀਂ ਖਾਦੇ। ਜਿਸ ਤੇ ਮਾਨਯੋਗ ਜੱਜ ਸਾਹਿਬ ਸ੍ਰੀ ਅਜੇ ਕੁਮਾਰ ਮਿੱਤਲ ਜੁਡੀਸ਼ਅਲ ਮੈਜਿਸਟ੍ਰੇਟ ਦਰਜਾ ਪਹਿਲਾ ਬਰਨਾਲਾ ਨੇ ਮੇਰੇ ਵਕੀਲ ਬੀਵੰਸ਼ੂ ਗੋਇਲ ਐਡਵੋਕੇਟ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਮੈਨੂੰ ਬਾ ਇੱਜਤ ਬਰੀ ਕਰਨ ਦਾ ਹੁਕਮ ਦਿੱਤਾ।

Post a Comment

0 Comments