ਫ਼ਖਰ-ਏ ਕੌਮ,ਪੰਥ ਰਤਨ ਸ ਪ੍ਰਕਾਸ ਸਿੰਘ ਬਾਦਲ ਦੇ ਜਨਮ ਦਿਨ ਮੌਕੇ ਹਲਕਾ ਬਰਨਾਲਾ ਵੱਲੋ ਲੱਗੇ ਖ਼ੂਨਦਾਨ ਕੈਂਪ ਵਿੱਚ 433 ਯੂਨਿਟ ਹੋਇਆ ਖੂਨ ਦਾਨ।

 ਫ਼ਖਰ-ਏ ਕੌਮ,ਪੰਥ ਰਤਨ ਸ ਪ੍ਰਕਾਸ ਸਿੰਘ ਬਾਦਲ ਦੇ ਜਨਮ ਦਿਨ ਮੌਕੇ ਹਲਕਾ ਬਰਨਾਲਾ ਵੱਲੋ ਲੱਗੇ ਖ਼ੂਨਦਾਨ ਕੈਂਪ ਵਿੱਚ 433 ਯੂਨਿਟ ਹੋਇਆ ਖੂਨ ਦਾਨ।


ਬਰਨਾਲਾ,8 ,ਦਸੰਬਰ /ਕਰਨਪ੍ਰੀਤ ਕਰਨ   
ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਜੀ ਬਰਨਾਲ਼ਾ ਵਿਖ਼ੇ ਹਲਕਾ ਬਰਨਾਲਾ ਦੀ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਵਲੋਂ ਹਲਕਾ ਇੰਚਾਰਜ ਸ ਕੁਲਵੰਤ ਸਿੰਘ ਕੀਤੂ ਦੀ ਅਗਵਾਈ ਵਿੱਚ ਸਾਬਕਾ ਮੁੱਖ ਮੰਤਰੀ ਪੰਜਾਬ ਫ਼ਖਰ ਏ ਕੌਮ ਪੰਥ ਰਤਨ ਸ ਪ੍ਰਕਾਸ ਸਿੰਘ ਬਾਦਲ ਜੀ ਦੇ ਜਨਮ ਦਿਨ ਨੂੰ ਸਮਰਪਿਤ ਸਦਭਾਵਨਾ ਦਿਵਸ ਵਜੋਂ ਮਨਾਉਦਿਆਂ ਹੋਇਆ ਸਵੇਰੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾ ਕੇ ਅਰਦਾਸ ਬੇਨਤੀ ਕੀਤੀ ਗਈ ਉਪਰੰਤ ਖ਼ੂਨਦਾਨ ਕੈਂਪ ਲਾਇਆ ਗਿਆ ਜਿਸ ਵਿੱਚ ਹਲਕਾ ਬਰਨਾਲਾ ਦੇ ਵਰਕਰ ਸਾਹਿਬਾਨਾ ਨੇ ਖ਼ੂਨਦਾਨ ਕੀਤਾ। ਇਸ ਸਮੇਂ ਖ਼ੂਨਦਾਨ ਪ੍ਰਾਪਤ ਕਰਨ ਵਾਲੀਆ 4 ਟੀਮਾਂ ਪੁੱਜੀਆ ਜਿਸ ਵਿਚ ਪੰਜਾਬ ਕੈਸਰ ਹਸਪਤਾਲ ਬਠਿੰਡਾ, ਗੁਪਤਾ ਹਸਪਤਾਲ ਬਠਿੰਡਾ, ਲਾਈਫਲਾਇਨ ਹਸਪਤਾਲ ਬਰਨਾਲ਼ਾ, ਸਿਵਲ ਹਸਪਤਾਲ ਬਰਨਾਲ਼ਾ ਦੀਆ ਟੀਮਾਂ ਨੇ ਕੁੱਲ 433 ਖ਼ੂਨ ਦੀਆਂ ਯੂਨਿਟਾਂ ਪ੍ਰਾਪਤ ਕੀਤੀਆ। ਇਸ ਸਮੇਂ ਸਮੁੱਚੀ ਲੀਡਰਸ਼ਿਪ ਵੱਲੋਂ ਡਾਕਟਰਾਂ ਦੀਆਂ ਟੀਮਾਂ ਦਾ ਸਨਮਾਨ ਕੀਤਾ ਗਿਆ ਅਤੇ ਵਿਸੇਸ ਕਰਕੇ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲ ਦਾ ਸਨਮਾਨ ਕੀਤਾ ਗਿਆ। ਜਿੰਨਾ ਨੇ ਇਸ ਕੈਪ ਲਈ ਵੱਡੀ ਗਿਣਤੀ ਵਿੱਚ ਖੂਨਦਾਨੀ ਲਿਆਂਦੇ।

                   ਇਸ ਸਮੇਂ ਗਏ ਸ੍ਰੋਮਣੀ ਅਕਾਲੀ ਦਲ ਦੇ ਆਗੂ ਜੱਥੇਦਾਰ ਪਰਮਜੀਤ ਸਿੰਘ ਖਾਲਸਾ ਅੰਤ੍ਰਿੰਗ ਮੈਂਬਰ SGPC ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਸੰਧੂ ਜ਼ਿਲ੍ਹਾ ਸ਼ਹਿਰੀ ਪ੍ਰਧਾਨਯਾਦਵਿੰਦਰ ਸਿੰਘ ਬਿੱਟੂ ਦੀਵਾਨਾ, ਨਗਰ ਕੌਂਸਲਰ ਦੇ ਸਾਬਕਾ ਪ੍ਰਧਾਨ ਸੰਜੀਵ ਸੋਰੀ, ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲਾ, ਤੇਜਿੰਦਰ ਸਿੰਘ ਸੋਨੀ ਜਾਗਲ, ਨਿਹਾਲ ਸਿੰਘ ਓਪਲੀ, ਗੁਰਤੇਜ ਸਿੰਘ ਫਰਵਾਹੀ, ਦਰਸ਼ਨ ਸਿੰਘ ਢਿੱਲੋਂ, ਬੀਰਾ ਐੱਮ ਸੀ ,ਜਸਪ੍ਰੀਤ ਸਿੰਘ ਜੱਸਾ, ਲਖਵੀਰ ਸਿੰਘ ਸੰਘੇੜਾ, ਟਿੰਕੂ ਖਾਂਨ, ਪੰਮੀ ਜਾਗਲ਼, ਗੁਰਸੇਵਕ ਸਿੰਘ ਰਾਏਸਰ, ਸੰਕਰ ਸ਼ਰਮਾ, ਸਰਬਜੀਤ ਸਿੰਘ ਭੁੱਲਰ,ਬੇਅੰਤ ਸਿੰਘ ਧਾਲੀਵਾਲ, ਗੁਰਜੰਟ ਸਿੰਘ ਸੋਨਾ, ਕੁਲਵੰਤ ਸਿੰਘ ਜਲੂਰ ਹਰਵਿੰਦਰ ਸਿੰਘ ਜਲੂਰ ਆਦਿ ਹਾਜਰ ਸਨ।

Post a Comment

0 Comments