ਡਿਪਟੀ ਕਮਿਸ਼ਨਰ ਵਲੋਂ 62 ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸਹਾਇਕ ਉਪਕਰਨ ਸਰਕਾਰੀ ਸ਼ਹੀਦ ਬੁੱਧੂ ਸ਼ਾਹ ਸ਼ੌਰਿਆ ਚੱਕਰਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਹਿਣਾ ਵਿਖੇ ਵੰਡੇ ਗਏ

 ਡਿਪਟੀ ਕਮਿਸ਼ਨਰ ਵਲੋਂ 62 ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸਹਾਇਕ ਉਪਕਰਨ ਸਰਕਾਰੀ ਸ਼ਹੀਦ ਬੁੱਧੂ ਸ਼ਾਹ ਸ਼ੌਰਿਆ ਚੱਕਰਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਹਿਣਾ ਵਿਖੇ ਵੰਡੇ ਗਏ


ਬਰਨਾਲਾ 26 ,ਦਸੰਬਰ/ਕਰਨਪ੍ਰੀਤ ਕਰਨ     ‌
      ਸਰਕਾਰੀ ਸ਼ਹੀਦ ਬੁੱਧੂ ਸ਼ਾਹ ਸ਼ੌਰਿਆ ਚੱਕਰਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਹਿਣਾ ਵਿਖੇ ਅੱਜ 62 ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸਹਾਇਕ ਉਪਕਰਨ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਵੱਲੋਂ ਤਕਸੀਮ ਕੀਤੇ ਗਏ। ਇਸ ਮੌਕੇ ਬੋਲਦਿਆਂ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਸੰਸਥਾ ਅਲਿਮਕੋ ਵੱਲੋਂ ਜਨਵਰੀ 2023 ਚ ਸਹਿਣਾ ਬਲਾਕ ਦੇ ਸਰਕਾਰੀ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਚ ਪੜ੍ਹ ਰਹੇ ਬੱਚਿਆਂ ਦਾ ਸ਼ਰੀਰਕ ਅਤੇ ਮਾਨਸਿਕ ਮੁਲਾਂਕਣ ਕੀਤਾ ਜਿਸ ਦੌਰਾਨ 65 ਦੇ ਕਰੀਬ ਬੱਚੇ ਵਿਸੇਸ਼ ਲੋੜਾਂ ਵਾਲੇ ਪਾਏ ਗਏ

ਇਨ੍ਹਾਂ ਵਿਚੋਂ 3 ਬੱਚਿਆਂ ਦੇ ਅਪਰੇਸ਼ਨ ਕਰਵਾਏ ਗਏ ਅਤੇ ਬਾਕੀ ਰਹਿੰਦੇ 62 ਬੱਚਿਆਂ ਨੂੰ ਅੱਜ ਸਹਾਇਕ ਉਪਕਰਨ ਵੰਡੇ ਗਏ। ਅੱਜ ਪ੍ਰਿੰਸੀਪਲ ਇਕਬਾਲ ਕੌਰ ਉਦਾਸੀ ਦੀ ਦੇਖ ਰੇਖ ਹੇਠ ਸਕੂਲ ਵਿਚ ਕਰਵਾਏ ਗਏ ਸਮਾਗਮ ਦੌਰਾਨ 26 ਐਮ ਆਰ ਕਿੱਟ, 5 ਬਣਾਉਟੀ ਅੰਗ, 9 ਸੁਨਣ ਵਾਲੀਆਂ ਮਸ਼ੀਨਾਂ, 17 ਵ੍ਹੀਲ ਚੇਅਰ, 3 ਸੀ. ਪੀ ਚੇਅਰ, 5 ਕਿੱਟਾਂ ਨੇਤਰਹੀਣਾਂ ਲਈ, ਇੱਕ ਐਲਬੋ, 4 ਸਮਾਰਟ ਕੈਨ, 9 ਰੋਲਾਰੇਟਰ ਅਤੇ 5 ਕੈਲੀਪਰ ਵੰਡੇ ਗਏ।

ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਸਦਾ ਹੀ ਵਿਸੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਲੋੜਾਂ ਪੂਰਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਅੱਜ ਵੰਡੇ ਜਾਣ ਵਾਲੇ ਸਹਾਇਕ ਉਪਕਰਨਾਂ ਨਾਲ ਜਿਥੇ ਬੱਚਿਆਂ ਦੀ ਜ਼ਿੰਦਗੀ ਸੁਖਾਲੀ ਹੋਵੇਗੀ ਉਥੇ ਨਾਲ ਹੀ ਉਨ੍ਹਾਂ ਦੇ ਮਾਤਾ ਪਿਤਾ ਨੂੰ ਵੀ ਮਦਦ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਲੋੜਾਂ ਨੂੰ ਵਾਲੇ ਬੱਚੇ ਕਿਸੇ ਤੋਂ ਘੱਟ ਨਹੀਂ, ਲੋੜ ਹੈ ਤਾਂ ਕੇਵਲ ਉਨ੍ਹਾਂ ਨੂੰ ਬਰਾਬਰ ਮੌਕੇ ਦੇਣ ਦੀ। 

    ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀ. ਪੀ. ਈ. ਓ ਸਹਿਣਾ ਹਰਿੰਦਰ ਸਿੰਘ ਬਰਾੜ, ਪ੍ਰਿੰਸੀਪਲ ਇਕਬਾਲ ਕੌਰ ਉਦਾਸੀ, ਕ੍ਰਿਸ਼ਨ ਗਰਗ, ਅਸ਼ੋਕ ਕੁਮਾਰ, ਮਨਪ੍ਰੀਤ ਕੌਰ, ਦਵਿੰਦਰ ਕੌਰ, ਭੁਪਿੰਦਰ ਸਿੰਘ, ਡਾ ਸੰਜੇ, ਪ੍ਰਿੰਸੀਪਲ ਅਨਿਲ ਮੋਦੀ, ਰਮਨਦੀਪ ਸਿੰਘ, ਕਿਰਨ ਬਾਲਾ, ਅਵਤਾਰ ਸਿੰਘ, ਕੁਲਦੀਪ ਸਿੰਘ, ਮਨਦੀਪ ਸਿੰਘ, ਰਣਜੀਤ ਸਿੰਘ, ਕਰਮਜੀਤ ਸਿੰਘ, ਸੰਦੀਪ ਕੌਰ, ਅਲਿਮਕੋ ਕਾਨਪੁਰ ਤੋਂ ਰਬੀਨਾ, ਅਮਨ, ਡਾ. ਅਰੋਮ ਆਦਿ, ਕਰਤਾਰ ਸਿੰਘ ਸੀ. ਐੱਚ. ਟੀ., ਕੁਲਦੀਪ ਸਿੰਘ, ਹਰਪ੍ਰੀਤ ਸਿੰਘ ਅਤੇ ਸਮੂਹ ਸ. ਸ. ਸ. ਸ.ਸਟਾਫ ਹਾਜ਼ਰ ਸੀ।

Post a Comment

0 Comments