ਭੰਮੇ ਕਲਾਂ ਦੀ ਸਰਪੰਚ ਦੀ ਚੋਣ ਚ ਜਸਵਿੰਦਰ ਕੌਰ 731ਵੋਟਾਂ ਨਾਲ ਜੇਤੂ

 ਭੰਮੇ ਕਲਾਂ ਦੀ ਸਰਪੰਚ ਦੀ ਚੋਣ ਚ ਜਸਵਿੰਦਰ ਕੌਰ 731ਵੋਟਾਂ ਨਾਲ ਜੇਤੂ

ਪਿੰਡ ਭੰਮੇ ਕਲਾਂ ਦੀਆਂ 2714 ਚੋ 2146 ਵੋਟਾਂ ਪੋਲ ਹੋਈਆਂ


ਗੁਰਜੀਤ ਸ਼ੀਂਹ         
                              ਸਰਦੂਲਗੜ੍ਹ 24 ਦਸੰਬਰ ਪੰਜਾਬ ਦੇ ਜਿਲ੍ਹਾਂ ਮਾਨਸਾ ਚ ਪੈਂਦੇ ਵਿਧਾਨ ਸਭਾ ਹਲਕਾ ਸਰਦੂਲਗੜ ਦੇ ਪਿੰਡ ਭੰਮੇ ਕਲਾਂ ਵਿਖੇ ਅੱਜ ਪੰਚਾਇਤੀ ਚੋਣਾਂ ਜਿਲਾ ਪ੍ਰਸ਼ਾਸ਼ਨ ਦੀ ਨਿਗਰਾਨੀ ਹੇਠ ਹੋਈਆਂ। ਜਿਕਰਯੋਗ ਹੈ ਕਿ ਸੰਨ 2018 ਚ  ਇੱਥੇ ਪੰਚਾਇਤੀ ਚੋਣਾਂ ਦੌਰਾਨ ਪਿੰਡ ਦੇ ਹੀ ਸਰਪੰਚੀ ਚੋਣ ਚ ਜਸਵਿੰਦਰ ਕੌਰ ਪਤਨੀ ਭੋਲਾ ਸਿੰਘ ਤੇ ਨਸੀਬ ਕੌਰ ਪਤਨੀ ਮੋਹਣ ਸਿੰਘ ਨੇ ਆਪਣੇ ਕਾਗਜ ਸਰਪੰਚੀ ਲਈ ਭਰੇ ਸਨ। ਜਿਨਾਂ ਵਿੱਚ ਜਸਵਿੰਦਰ ਕੌਰ ਦੇ ਕਿਸੇ ਕਾਰਨ ਕਾਗਜ ਕੈਂਸਲ ਹੋ ਗਏ ਸਨ! ਜਿਸ ਸਬੰਧੀ ਜਸਵਿੰਦਰ ਕੌਰ ਪਤਨੀ ਭੋਲਾ ਸਿੰਘ ਨੇ  ਮਾਣਯੋਗ ਅਦਾਲਤ ਵਿੱਚ ਇੱਕ ਪਟੀਸ਼ਨ ਪਾਈ ਗਈ ਸੀ ਕਿ ਉਨ੍ਹਾਂ ਦੇ ਕਾਗਜ ਬਿਨਾਂ ਵਜ੍ਹਾ ਰਜੇਕਟ ਕੀਤੇ ਸਨ।ਜਿਸ ਤੇ ਸੁਣਵਾਈ ਕਰਦਿਆਂ ਮਾਣਯੋਗ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਜਿਥੇ 24 ਦਸੰਬਰ ਨੂੰ ਚੋਣਾਂ ਕਰਾਉਣ ਲਈ ਹਦਾਇਤ ਕੀਤੀ ਉਥੇ ਚੋਣ ਕਮਿਸ਼ਨ ਨੂੰ ਵੀ 50 ਹਜਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ।ਅੱਜ ਇਥੇ ਭੰਮੇ ਕਲਾਂ ਵਿਖੇ ਪੰਚਾਇਤੀ ਚੋਣਾਂ ਚ ਦੋ ਉਮੀਦਵਾਰਾਂ ਨੇ ਆਪਣੇ ਕਾਗਜ ਦਾਖਲ ਕਰੇ ਸਨ ਜਿੰਨਾ ਦੀ ਅੱਜ ਚੋਣ ਹੋਈ ਹੈ।ਇੰਨਾ ਉਮੀਦਵਾਰਾਂ ਵਿੱਚ ਜਸਵਿੰਦਰ ਕੌਰ ਪਤਨੀ ਭੋਲਾ ਸਿੰਘ ਉਨ੍ਹਾਂ ਦੇ ਮੁਕਾਬਲੇ ਕਰਮਜੀਤ ਕੌਰ ਪਤਨੀ ਟੇਕ ਸਿੰਘ ਭੰਮੇ ਕਲਾਂ ਹਨ।ਹਾਸਲ ਵੇਰਵਿਆਂ ਅਨੁਸਾਰ ਪਿੰਡ ਦੇ 2700 ਤੋਂ ਵਧੇਰੇ ਵੋਟਰ ਹਨ ਜਿਨ੍ਹਾਂ ਨੇ ਸਵੇਰੇ 8 ਵਜੇ ਤੋਂ ਲੈਕੇ ਸ਼ਾਮ 4ਵਜੇ ਤੱਕ ਪੂਰੀ ਦਿਲਚਸਪੀ ਨਾਲ ਆਪਣੇ ਮਤ ਦਾ ਦਾਨ ਕੀਤਾ ਹੈ।  ਇਨਾ ਵੋਟਾਂ ਵਿੱਚੋਂ ਕੁੱਲ ਵੋਟਾਂ  2146 ਪੋਲ ਹੋਈਆਂ ਹਨ, ਜਿੰਨਾਂ ਚ ਜਸਵਿੰਦਰ ਕੌਰ ਪਤਨੀ ਭੋਲਾ ਸਿੰਘ ਨੂੰ1404

ਅਤੇ ਕਰਮਜੀਤ ਕੌਰ ਪਤਨੀ ਟੇਕ ਸਿੰਘ 673 , 7ਨੋਟਾਂ ਨੂੰ ਅਤੇ 62 ਕੈਂਸਲ ਹੋ ਗਈਆ।ਪਿੰਡ ਦੀ ਸਰਪੰਚੀ ਦੀ ਚੋਣ ਭਾਵੇਂ ਦੋਨੇ ਉਮੀਦਵਾਰਾਂ ਕਰਮਜੀਤ ਕੌਰ ਅਤੇ ਜਸਵਿੰਦਰ ਕੌਰ ਵਲੋਂ ਅਜ਼ਾਦ ਵਜੋਂ ਕਾਗਜ ਭਰੇ ਗਏ ਹਨ ਪਰ ਫਿਰ ਵੀ ਪਿੰਡ ਵਾਸੀ ਇਸ ਚੋਣ ਨੂੰ ਜਸਵਿੰਦਰ ਕੌਰ ਪਤਨੀ ਭੋਲਾ ਸਿੰਘ ਉਰਫ ਭੋਲੂ ਨੂੰ ਮੌਜੂਦਾ ਸਰਕਾਰ ਪੱਖੀ ਸਮਝ ਰਹੇ ਹਨ ਜਦਕਿ ਦੂਸਰੇ ਕਰਮਜੀਤ ਕੌਰ ਪਤਨੀ ਟੇਕ ਸਿੰਘ ਭੰਮੇ ਕਲਾਂ ਨੂੰ ਕਾਂਗਰਸ ,ਅਕਾਲੀ ਦਲ ਆਦਿ ਪਾਰਟੀਆਂ ਵਜੋਂ ਸਮਝ ਰਹੇ ਹਨ।ਇਸ ਪਿੰਡ ਦੇ ਵਿੱਚ ਪਹਿਲਾਂ ਹੀ ਨੌ ਪੰਚਾਇਤ ਮੈਂਬਰ ਹਨ ਜਿੰਨਾ ਚੋ ਕੁਝ ਵੋਟਾਂ ਨਾਲ ਅਤੇ ਕੁਝ ਸਰਬ ਸੰਮਤੀ ਨਾਲ ਚੁਣੇ ਗਏ ਹਨ।

Post a Comment

0 Comments