ਬਰਨਾਲਾ ਵਿਖੇ ਸਵਾਰੀਆਂ ਨਾਲ ਭਰੀ ਇਕ ਪਰਾਈਵੇਟ ਬੱਸ ਨੂੰ ਅਚਾਨਕ ਲੱਗੀ ਅੱਗ. ਕੁਝ ਸਵਾਰੀਆਂ ਜਖਮੀ

 ਬਰਨਾਲਾ ਵਿਖੇ ਸਵਾਰੀਆਂ ਨਾਲ ਭਰੀ ਇਕ ਪਰਾਈਵੇਟ ਬੱਸ ਨੂੰ ਅਚਾਨਕ ਲੱਗੀ ਅੱਗ. ਕੁਝ ਸਵਾਰੀਆਂ  ਜਖਮੀ 


ਬਰਨਾਲਾ,30,ਨਵੰਬਰ /ਕਰਨਪ੍ਰੀਤ ਕਰਨ -             
ਸਥਾਨਕ ਬੱਸ ਸਟੈਂਡ ਦੇ ਲਈ ਦੇਰ ਸ਼ਾਮ ਸਵਾਰੀਆਂ ਨਾਲ ਭਰੀ ਇੱਕ ਬੱਸ ਨੂੰ ਅਚਾਨਕ ਅੱਗ ਲੱਗ ਗਈ ਪ੍ਰੰਤੂ ਖੁਸ਼ਕਿਸਮਤੀ ਨਾਲ ਕੋਈ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਪ੍ਰਾਈਵੇਟ MHT ਕੰਪਨੀ ਦੀ ਬੱਸ‌ ਆਪਣੀ ਮੰਜ਼ਿਲ ਬੱਸ ਸਟੈਂਡ 'ਤੇ ਪੁੱਜਣ ਹੀ ਵਾਲੀ ਸੀ ਕਿ ਅਚਾਨਕ ਬੱਸ ਵਿੱਚੋਂ ਧੂੰਆਂ ਨਿਕਲਣ ਲੱਗਾ ਜਿਸ ਤੋਂ ਬਾਅਦ ਬੱਸ ਵਿਚਲੀਆਂ ਸਵਾਰੀਆਂ 'ਚ ਭਗਦੜ ਮੱਚ ਗਈ, ਬਸ ਅੰਦਰ ਅੱਗ ਲੱਗਣ ਦਾ ਸੰਕੇਤ ਮਿਲਦੇ ਹੀ ਸਵਾਰੀਆਂ ਨੇ ਇੱਕ ਦੂਜੇ ਦੇ ਉੱਪਰੋਂ- ਥੱਲੀਂ ਛਾਲਾਂ ਮਾਰੀਆਂ ਤੇ ਆਪਣਾ ਬਚਾਅ ਕੀਤਾ ਪਰ ਬੱਸ ਅੱਗ ਦੀਆਂ ਲਪਟਾਂ ਵਿੱਚ ਘਿਰ ਗਈ। ਇਸ ਦੌਰਾਨ ਕੁਝ ਸਵਾਰੀਆਂ ਜ਼ਖਮੀ ਵੀ ਹੋਈਆਂ ਜਿਨਾਂ ਨੂੰ ਸਥਾਨਕ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ‌ਅੱਗ ਲੱਗਣ ਵਾਲੀ‌ MHT ਬੱਸ ਬਰਨਾਲਾ ਦੇ ਇੱਕ ਵੱਡੇ ਟਰਾਂਸਪੋਰਟਰ ਦੀ ਕੰਪਨੀ ਦੀ ਹੈ। ਅਕਸਰ ਮੰਨਿਆ ਜਾਂਦਾ ਹੈ ਕਿ ਪ੍ਰਾਈਵੇਟ ਕੰਪਨੀਆਂ ਦੀਆਂ ਬੱਸਾਂ ਸਫ਼ਰ ਕਰਨ ਦੇ ਲਈ ਵੱਧ ਸੁਰੱਖਿਅਤ ਹੁੰਦੀਆਂ ਹਨ ਪ੍ਰੰਤੂ ਉਕਤ ਘਟਨਾ ਨੇ ਲੋਕਾਂ ਦਾ ਇਹ ਵਹਿਮ ਵੀ ਕੱਢ ਦਿੱਤਾ ਹੈ ਕਿ ਗੱਲ ਵੱਡੀਆਂ ਕੰਪਨੀਆਂ ਦੀ ਨਹੀਂ ਸਗੋਂ ਵਹੀਕਲਾਂ ਦੀ ਸਾਂਭ ਸੰਭਾਲ ਦੀ ਹੈ। ਚਰਚਾ ਹੋ ਰਹੀ ਹੈ ਕਿ ਵੱਡੀਆਂ ਟਰਾਂਸਪੋਰਟ ਕੰਪਨੀਆਂ ਦੀਆਂ ਬੱਸਾਂ ਵਿੱਚ ਵੀ ਸਫਰ ਕਰਨਾ ਸੁਰੱਖਿਤ ਨਹੀਂ ਰਿਹਾ, ਜਦ ਕਿ ਮੁਫ਼ਤ ਆਧਾਰ ਕਾਰਡ ਸਫ਼ਰ ਦੀ ਯੋਜਨਾ ਕਾਰਨ ਸਰਕਾਰੀ ਬੱਸਾਂ ਵਿੱਚ ਚੜਨਾ ਉੰਝ ਹੀ ਮੁਸ਼ਕਿਲ ਹੋ ਜਾਂਦਾ ਹੈ।

Post a Comment

0 Comments