ਪੰਜਾਬ ਦੇ ਈਟੀਟੀ ਅਧਿਆਪਕਾਂ ਦੇ ਮਹਿਬੂਬ ਨੇਤਾ ਜਸਵਿੰਦਰ ਸਿੱਧੂ ਦੇ ਬੇਟੇ ਸਿਮਰਨਜੀਤ ਸਿੰਘ ਸਿੱਧੂ ਦੇ ਵਿਆਹ ਮੌਕੇ ਦੇਸ਼ ਵਿਦੇਸ਼ 'ਚੋ ਅਹਿਮ ਹਸਤੀਆਂ ਨੇ ਕੀਤੀ ਸ਼ਿਰਕਤ।

 ਪੰਜਾਬ ਦੇ ਈਟੀਟੀ ਅਧਿਆਪਕਾਂ ਦੇ ਮਹਿਬੂਬ ਨੇਤਾ ਜਸਵਿੰਦਰ ਸਿੱਧੂ ਦੇ ਬੇਟੇ ਸਿਮਰਨਜੀਤ ਸਿੰਘ ਸਿੱਧੂ ਦੇ ਵਿਆਹ ਮੌਕੇ ਦੇਸ਼ ਵਿਦੇਸ਼ 'ਚੋ ਅਹਿਮ ਹਸਤੀਆਂ ਨੇ ਕੀਤੀ ਸ਼ਿਰਕਤ।

ਐਮ ਪੀ ਸ਼ੁਸੀਲ ਰਿੰਕੂ ਸਮੇਤ ਪਾਰਟੀ ਪ੍ਰਧਾਨ ਪ੍ਰਿੰ: ਬੁੱਧ ਰਾਮ ਸਮੇਤ ਦਰਜ਼ਨਾਂ ਭਰ ਵਿਧਾਇਕਾ, ਚੇਅਰਮੈਨਾਂ ਨੇ ਲਵਾਈ ਭਰਵੀਂ ਹਾਜ਼ਰੀ

ਪੂਰੇ ਪੰਜਾਬ ਦੇ ਈਟੀਟੀ ਆਗੂਆਂ ਨੇ ਪਾਏ ਭੰਗੜੇ

 


ਚੀਫ ਬਿਊਰੋ ਪੰਜਾਬ ਇੰਡੀਆ ਨਿਊਜ਼           ਚੰਡੀਗੜ੍ਹ, 4 ਦਸੰਬਰ: ਲੰਬਾ ਸਮਾਂ ਆਪਣੀਆਂ ਹੱਕੀ ਅਵਾਜ਼ਾਂ ਨੂੰ ਬੁਲੰਦ ਕਰਦਿਆਂ ਪੰਜਾਬ ਦੇ ਈਟੀਟੀ ਅਧਿਆਪਕਾਂ 'ਚ ਏਨੀ ਗੂੜੀ ਪਰਿਵਾਰਕ ਨੇੜਤਾ ਹੋ ਗਈ ਹੈ, ਕਿ ਹੁਣ ਉਹ ਵਿਆਹ ਸ਼ਾਦੀਆਂ ਮੌਕੇ ਇੱਕਠੇ ਹੋ ਕੇ ਖੁਸ਼ੀ ਭਰੇ ਪਲਾਂ 'ਚ ਪੂਰੀ ਮਹਿਫ਼ਲ ਜਮਾਉਣ ਲੱਗ ਪਏ ਹਨ। ਆਪਣੇ ਹਾਣੀਆਂ ਦੇ ਵਿਆਹ ਅਟੈਂਡ ਕਰਨ ਤੋਂ ਬਾਅਦ ਹੁਣ ਉਹ ਆਪਣੇ ਸਾਥੀਆਂ ਦੇ ਧੀਆਂ-ਪੁੱਤਰਾਂ ਦੇ ਵਿਆਹਾਂ ਵਿੱਚ ਵੀ ਕਿਸੇ ਤੋਂ ਪਿੱਛੇ ਨਹੀਂ ਰਹੇ। ਰਾਜ ਭਰ ਦੇ ਈਟੀਟੀ ਅਧਿਆਪਕਾਂ 'ਚ ਸਭ ਤੋਂ ਵੱਡੀ ਖੁਸ਼ੀ ਉਸ ਸਮੇਂ ਵੇਖਣ ਨੂੰ ਮਿਲੀ ਜਦੋਂ ਉਨ੍ਹਾਂ ਆਪਣੇ ਮਹਿਬੂਬ ਨੇਤਾ ਜਸਵਿੰਦਰ ਸਿੰਘ ਸਿੱਧੂ ਦੇ ਪਿਆਰੇ ਬੇਟੇ ਸਿਮਰਨਜੀਤ ਸਿੰਘ ਸਿੱਧੂ ਦੇ ਵਿਆਹ ਮੌਕੇ ਇੱਕਠੇ ਹੋ ਕੇ ਖੂਬ ਭੰਗੜੇ ਪਾਏ। ਜ਼ਿਕਰਯੋਗ ਹੈ ਕਿ ਜਸਵਿੰਦਰ ਸਿੰਘ ਸਿੱਧੂ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਜਿੱਥੇ ਸੂਬਾ ਪ੍ਰਧਾਨ ਹਨ, ਉੱਥੇ ਉਹ ਪੰਜਾਬ ਭਰ ਦੇ ਮੁਲਾਜ਼ਮਾਂ ਦੀਆਂ ਜੰਥੇਬੰਦੀਆਂ ਵਿੱਚ ਆਪਣਾ ਅਹਿਮ ਰੁਤਬਾ ਰੱਖਦੇ ਹਨ। ਪਿਛਲੇ ਦਿਨੀਂ ਉਨ੍ਹਾਂ ਨੂੰ ਪੰਜਾਬ ਸਰਕਾਰ ਨੇ ਹਾਊਸਿੰਗ ਬੋਰਡ ਪੰਜਾਬ ਗਮਾਡਾ ਦੇ ਡਾਇਰੈਕਟਰ ਦੀ ਨਿਯੁਕਤੀ ਕਰਕੇ ਉਨ੍ਹਾਂ ਨੂੰ ਇੱਕ ਤੋਹਫ਼ਾ ਵੀ ਦਿੱਤਾ ਸੀ। ਇੱਥੇ ਇਹ ਵੀ ਵਰਣਨਯੋਗ ਹੈ ਕਿ ਸਿੱਧੂ ਦਾ ਬੇਟਾ ਸਿਮਰਨਜੀਤ ਜਿਸ ਕੋਲ ਪੱਕੇ ਤੌਰ ਤੇ ਕੈਨੇਡਾ ਦੀ ਸਿਟੀਜ਼ਨਸ਼ਿੱਪ ਵੀ ਹੈ, ਦੇ ਵਿਆਹ ਵਿੱਚ ਪੰਜਾਬ ਦੇ ਸਾਰੇ ਕੋਨਿਆਂ ਤੋਂ ਲੈ ਕੇ ਸਮੁੰਦਰੋਂ ਪਾਰ ਕੈਨੇਡਾ ਤੋਂ ਵੀ ਮੰਨੀਆਂ ਪ੍ਰਮੰਨੀਆਂ ਹਸਤੀਆਂ ਨੇ ਸ਼ਿਰਕਤ ਕੀਤੀ ਸੀ। ਮੈਂਬਰ ਪਾਰਲੀਮੈਂਟ ਸ਼ੁਸ਼ੀਲ ਰਿੰਕੂ, ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ, ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਦਵਿੰਦਰਜੀਤ ਸਿੰਘ ਲਾਡੀ ਢੋਂਸ, ਡਾ: ਅਮਨ ਅਰੋੜਾ ਵਿਧਾਇਕ ਮੋਗਾ, ਮਨਜੀਤ ਸਿੰਘ ਬਿਲਾਸਪੁਰ ਵਿਧਾਇਕ ਨਿਹਾਲ ਸਿੰਘ ਵਾਲਾ, ਨਰੇਸ਼ ਕਟਾਰੀਆ ਵਿਧਾਇਕ ਜੀਰਾ, ਗੁਰਦਿੱਤ ਸਿੰਘ ਸੇਖੋਂ ਵਿਧਾਇਕ ਫਰੀਦਕੋਟ, ਹਰਦੀਪ ਸਿੰਘ ਮੁੰਡੀਆ ਵਿਧਾਇਕ ਸਾਹਨੇਵਾਲ, ਕੁਲਵੀਰ ਸਿੰਘ ਜੀਰਾ ਸਾਬਕਾ ਵਿਧਾਇਕ, ਕਾਕਾ ਸਿੰਘ ਲੋਹਗੜ੍ਹ ਸਾਬਕਾ ਵਿਧਾਇਕ, ਅਰਵਿੰਦਰ ਆਵਲਾ ਸਾਬਕਾ ਵਿਧਾਇਕ ਜਲਾਲਾਬਾਦ,  ਗੁਰਤੇਜ ਸਿੰਘ ਖੋਸਾ ਚੇਅਰਮੈਨ ਫਰੀਦਕੋਟ, ਹਰਮਨ ਬਰਾੜ ਚੇਅਰਮੈਨ ਮੋਗਾ, ਦੀਪਕ ਅਰੋੜਾ ਚੇਅਰਮੈਨ ਮੋਗਾ, ਅਮਨ ਕਟੋਰੀਆ ਚੇਅਰਮੈਨ ਮੋਗਾ, ਸੁਖਜਿੰਦਰ ਕੋਣੀ ਚੇਅਰਮੈਨ ਮੁਕਤਸਰ ਸਾਹਿਬ ਸਮੇਤ ਦਰਜ਼ਨਾਂ ਭਰ ਵਿਧਾਇਕਾ ਅਤੇ ਹੋਰ ਮੰਨੀਆਂ ਪ੍ਰਮੰਨੀਆਂ ਹਸਤੀਆਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਵਿਆਹ ਦੀ ਮਹਿਫ਼ਲ ਨੂੰ ਮਸ਼ਹੂਰ ਗਾਇਕ ਰਣਜੀਤ ਬਾਵਾ ਨੇ ਹੋਰ ਰੰਗੀਨ ਬਣਾ ਦਿੱਤਾ। ਇੱਥੇ ਇਹ ਵੀ ਵਰਣਨਯੋਗ ਹੈ ਕਿ ਜਸਵਿੰਦਰ ਸਿੰਘ ਸਿੱਧੂ ਦੇ ਪਿਤਾ ਸ੍ਰ ਸੁਰਜੀਤ ਸਿੰਘ ਸਿੱਧੂ ਤੇ ਮਾਤਾ ਸ੍ਰੀਮਤੀ ਸੁਖਵੀਰ ਕੌਰ ਨੇ ਆਪਣੇ ਪੋਤੇ ਦੇ ਵਿਆਹ ਦੀ ਹਰ ਰਸਮ ਨੂੰ ਪ੍ਰੰਪਰਾਗਤ ਰਿਵਾਇਤ ਅਨੁਸਾਰ ਕਰਕੇ ਇੱਕ ਨਵੀਂ ਮਿਸਾਲ ਪੇਸ਼ ਕੀਤੀ ਹੈ। ਟਰੈਕਟਰ ਟਰਾਲੀਆਂ ਤੇ ਖੂਬਸੂਰਤ ਜਾਗੋ, ਮਹਿੰਦੀ ਦੀ ਦਿਲਕਸ਼ ਰਸਮ ਆਦਿ ਨੇ ਸਭ ਦੇ ਮਨ ਮੋਹ ਲਏ ਸਨ। ਜਸਵਿੰਦਰ ਸਿੰਘ ਸਿੱਧੂ ਅਤੇ ਇਨ੍ਹਾਂ ਦੀ ਧਰਮ ਪਤਨੀ ਮੈਡਮ ਜਸਵਿੰਦਰ ਕੌਰ ਸਿੱਧੂ ਨੇ ਲਾਡਲੇ ਬੇਟੇ ਸਿਮਰਨਜੀਤ ਸਿੰਘ ਸਿੱਧੂ ਅਤੇ ਆਪਣੀ ਨਵ ਵਿਆਹੀ ਬੇਟੀ ਨੂੰਹ ਜਪਨੀਤ ਕੌਰ ਸਿੱਧੂ ਦੇ ਵਿਆਹ ਦੀਆਂ ਰਸਮਾਂ ਤੇ ਪ੍ਰੋਗਰਾਮ ਪੂਰੇ ਹਫ਼ਤਾ ਭਰ ਚਲਾਏ ਸਨ। ਨੇੜੇ ਤੇ ਦੂਰ ਦੁਰਾਡੇ ਆਏ ਰਿਸ਼ਤੇਦਾਰਾਂ ਨੇ ਘਰ ਵਿੱਚ ਸਟੇਅ ਕਰਕੇ ਖੂਬ ਰੌਣਕਾਂ ਲਾਈ ਰੱਖੀਆਂ। ਵਿਆਹ ਦੇ ਪ੍ਰੋਗਰਾਮ ਦੀ ਸ਼ੁਰੂਆਤ ਸ਼੍ਰੀ ਆਖੰਡ ਪਾਠ ਸਾਹਿਬ ਦੇ ਆਰੰਭ ਤੋਂ ਹੋਈ ਸੀ। ਜੰਥੇਬੰਦੀ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਬੁਢਲਾਡਾ ਨੇ ਦੱਸਿਆ ਕਿ ਵਿਆਹ ਵਿੱਚ ਸੂਬੇ ਭਰ ਤੋਂ ਹਰ ਜ਼ਿਲ੍ਹੇ ਦੇ ਆਗੂ ਸ਼ਾਮਿਲ ਹੋਏ ਸਨ। ਜਿੰਨ੍ਹਾਂ ਵਿੱਚ ਰਛਪਾਲ ਸਿੰਘ ਵੜੈਚ ਕਪੂਰਥਲਾ, ਜਨਰਲ ਸਕੱਤਰ ਹਰਜੀਤ ਸਿੰਘ ਸੈਣੀ ਰੋਪੜ, ਸੀਨੀਅਰ ਮੀਤ ਪ੍ਰਧਾਨਾਂ ਸਵਰਨਜੀਤ ਸਿੰਘ ਭਗਤਾ ਬਠਿੰਡਾ, ਬਲਰਾਜ ਸਿੰਘ ਘਲੋਟੀ ਲੁਧਿਆਣਾ ਤੇ ਉਂਕਾਰ ਸਿੰਘ ਗੁਰਦਾਸਪੁਰ, ਖਜ਼ਾਨਚੀ ਕੁਲਵਿੰਦਰ ਸਿੰਘ ਜਹਾਂਗੀਰ ਤੇ ਜਸਵਿੰਦਰ ਬਰਗਾੜੀ ਫਰੀਦਕੋਟ, ਮਾਲਵਾ ਜੋਨ ਪ੍ਰਧਾਨ ਜਗਤਾਰ ਸਿੰਘ ਮਨੈਲਾ ਫਤਿਹਗੜ੍ਹ ਸਾਹਿਬ ਤੇ ਸੰਪੂਰਨ ਵਿਰਕ ਫਿਰੋਜ਼ਪੁਰ, ਮੀਤ ਪ੍ਰਧਾਨ ਅਨੂਪ ਸ਼ਰਮਾਂ ਪਟਿਆਲਾ, ਸ਼ਿਵਰਾਜ ਸਿੰਘ ਜਲੰਧਰ, ਸ਼ਿਵ ਰਾਣਾ ਮੁਹਾਲੀ, ਸਿਰੀ ਰਾਮ ਚੌਧਰੀ ਨਵਾਂਸ਼ਹਿਰ, ਸੋਮਨਾਥ ਹੁਸ਼ਿਆਰਪੁਰ, ਜ਼ਿਲ੍ਹਾ ਪ੍ਰਧਾਨਾਂ ਖੁਸ਼ਵਿੰਦਰ ਸਿੰਘ ਬਰਾੜ ਮਾਨਸਾ, ਗੁਰਜੀਤ ਸਿੰਘ ਘਨੌਰ ਸੰਗਰੂਰ, ਗੁਰਜੀਤ ਸਿੰਘ ਜੱਸੀ ਬਠਿੰਡਾ, ਗੁਰਪ੍ਰੀਤ ਸਿੰਘ ਬਰਾੜ ਮੁਕਤਸਰ, ਕਰਮਜੀਤ ਸਿੰਘ ਬੈਂਸ ਰੋਪੜ, ਕੁਲਦੀਪ ਸਿੰਘ ਸੱਭਰਵਾਲ ਫਾਜ਼ਿਲਕਾ, ਮਨਮੀਤ ਸਿੰਘ ਰਾਏ ਮੋਗਾ, ਕੇਵਲ ਸਿੰਘ ਹੁੰਦਲ ਜਲੰਧਰ, ਧਰਿੰਦਰ ਬੱਧਣ ਨਵਾਂਸ਼ਹਿਰ, ਗੁਰਜੀਤ ਸੋਢੀ ਫਿਰੋਜ਼ਪੁਰ, ਮੇਜਰ ਸਿੰਘ ਪਟਿਆਲਾ, ਨਵਰੂਪ ਸਿੰਘ ਤਰਨਤਾਰਨ, ਅਰਸ਼ਵੀਰ ਸਿੰਘ ਹੁਸ਼ਿਆਰਪੁਰ, ਸਤਨਾਮ ਸਿੰਘ ਗੁਰਦਾਸਪੁਰ, ਗੁਰਮੇਜ ਸਿੰਘ ਕਪੂਰਥਲਾ ਤੋਂ ਇਲਾਵਾ ਐਲੀਮੈਂਟਰੀ ਟੀਚਰ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੁੰਨੂੰ ਅਤੇ ਉਨ੍ਹਾਂ ਦੇ ਨਾਲ ਸੂਬਾ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਹਰਕ੍ਰਿਸ਼ਨ ਸਿੰਘ ਮੁਹਾਲੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਨ੍ਹਾਂ ਤੋਂ ਇਲਾਵਾ ਮਾਨਸਾ ਜ਼ਿਲ੍ਹੇ ਤੋਂ ਦਿਨੇਸ਼ ਰਿਸ਼ੀ, ਸਮਰਜੀਤ ਸਿੰਘ ਬੱਬੀ ਅਕਲੀਆ, ਇੰਦਰਜੀਤ ਸਿੰਘ ਮਾਨਸਾ, ਹਰਦੀਪ ਸਿੰਘ ਜੋਗਾ, ਲਖਵੀਰ ਸਿੰਘ ਬੋਹਾ, ਮੈਡਮ ਹਰਪਾਲ ਕੌਰ ਮਾਨਸਾ, ਸੁਖਚੈਨ ਸਿੰਘ ਗੁਰਨੇ ਕਲਾਂ, ਮੈਡਮ ਪ੍ਰਵੀਨ ਰਾਣੀ ਮੁਹਾਲੀ, ਮੈਡਮ ਹਰਭਜਨ ਕੌਰ ਮੁਹਾਲੀ, ਮੈਡਮ ਜਸਵੰਤ ਬਰਾੜ, ਮੈਡਮ ਨੀਲਮਾ ਅਰੋੜਾ, ਹਰਪ੍ਰੀਤ ਸੋਢੀ ਮੁਹਾਲੀ, ਅਮਰਜੀਤ ਰੱਲੀ, ਭੁਪਿੰਦਰ ਭਾਟੀਆ, ਸੁਖਬੀਰ ਸਿੰਘ ਸੰਗਰੂਰ, ਜਗਦੀਪ ਸ਼ਰਮਾਂ ਪਟਿਆਲਾ, ਬਲਜਿੰਦਰ ਵਿਰਕ ਆਦਿ ਆਗੂਆਂ ਨੇ ਖੂਬ ਰੌਣਕਾਂ ਲਾਈਆ।

Post a Comment

0 Comments