ਸਰਦੂਲਗੜ ਚ ਭਾਜਪਾ ਨੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ।

 ਸਰਦੂਲਗੜ ਚ ਭਾਜਪਾ ਨੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ। 


ਗੁਰਜੀਤ ਸ਼ੀਂਹ,     
                               ਸਰਦੂਲਗੜ੍ਹ  26 ਦਸੰਬਰ ਹਲਕਾ ਸਰਦੂਲਗੜ੍ਹ ਦੇ ਸਮੂਹ ਭਾਜਪਾ ਵਰਕਰਾਂ ਵੱਲੋ ਸਿਰਸਾ ਰੋਡ ਤੇ ਸਥਿਤ ਭਾਜਪਾ ਦੇ ਦਫ਼ਤਰ ਵਿਚ ਛੋਟੇ ਸਾਹਿਬਜਾਦੀਆਂ ਦੀ ਸ਼ਹਾਦਤ ਨੂੰ ਸਮਰਪਿਤ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਜਿਸ ਵਿਚ ਪਾਰਟੀ ਦੇ ਸੀਨੀਅਰ ਕੌਮੀ ਆਗੂ ਹਰਜੀਤ ਸਿੰਘ ਗਰੇਵਾਲ ਅਤੇ ਜਿੱਲਾ ਪ੍ਰਧਾਨ ਰਾਕੇਸ਼ ਜੈਨ ਵਿਸ਼ੇਸ਼ ਤੌਰ ਤੇ ਪੰਹੁਚੇ। ਇਸ ਮੌਕੇ ਉਹਨਾਂ ਨੇ ਪ੍ਰੈਸ ਦੇ ਰੁਬਰੂ ਹੁੰਦਿਆ ਦੱਸਿਆ ਕਿ ਅੱਜ ਹਲਕਾ ਸਰਦੂਲਗੜ੍ਹ ਦੇ ਭਾਜਪਾ ਸੰਗਠਨ ਵੱਲੋ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸ਼ਰਧਾਂਜ਼ਲੀ ਦੇਣ ਲਈ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ ਜਿਸ ਵਿੱਚ ਉਹ ਵੀ ਸ਼ਾਹਿਬਜਾਦਿਆਂ ਨੂੰ ਨਮਨ ਕਰਨ ਲਈ ਇੱਥੇ ਪੰਹੁਚੇ ਹਨ ਇਸ ਮੌਕੇ ਉਹ ਪੰਜਾਬ ਸਰਕਾਰ ਤੇ ਵਰਦੇ ਹੋਏ ਬੋਲੇ ਕਿ ਅੱਜ ਪੰਜਾਬ ਦੇ ਹਾਲਾਤ ਬਹੁਤ ਵਿਗੜ ਚੁੱਕੇ ਹਨ ਸੂਬੇ ਦੀ ਭਗਵੰਤ ਮਾਨ ਸਰਕਾਰ ਹਰ ਫਰੰਟ ਤੇ ਫੇਲ੍ਹ ਸਾਬਿਤ ਹੋ ਰਹੀ ਹੈ ਕਿਸੇ ਸਮੇ ਵੀ ਸੂਬੇ ਵਿੱਚ ਆਰਥਿਕ ਐਮਰਜੈਂਸੀ ਲਾਉਣੀ ਪੈ ਸਕਦੀ ਹੈ। ਪੰਜਾਬ ਦੇ ਵਿਗੜਦੇ ਹਾਲਾਤਾਂ ਨੂੰ ਦੇਖਦਿਆਂ ਕਰੋੜਾਂ ਰੁਪਏ ਦੀ ਇੰਡਸਟਰੀ ਉਤਰ ਪ੍ਰਦੇਸ਼ ਵਿੱਚ ਚਲੀ ਗਈ ਨਿਤ ਦਿਨ ਹੋ ਰਹੀ ਕਤਲੋਗਾਰਦ ਨੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਜਗਾਹ ਖੂਨੀ ਪੰਜਾਬ ਬਣਾ ਦਿੱਤਾ ਹੈ 2024 ਦੇ ਲੋਕ ਸਭਾ ਚੋਣਾਂ ਨੂੰ ਲੈ ਕੇ ਉਹਨਾਂ ਕਿਹਾ ਕਿ ਸਾਡੀ ਪਾਰਟੀ ਬਹੁਤ ਵਧੀਆ ਢੰਗ ਨਾਲ ਕੰਮ ਕਰ ਰਹੀ ਹੈ ਅਤੇ ਜਨਤਾ ਵੀ ਭਾਜਪਾ ਦੀਆਂ ਨੀਤੀਆਂ ਤੋਂ ਖੁਸ਼ ਹੈ ਜਿਸ ਕਾਰਨ ਇਸ ਵਾਰ ਫੇਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਹੋਣਗੇ ਅਕਾਲੀਦਲ ਬਾਦਲ ਦੇ ਨਾਲ ਗਠਜੋੜ ਨੂੰ ਲੈ ਕੇ ਪੁੱਛੇ ਸਵਾਲ ਤੇ ਉਨ੍ਹਾਂ ਕਿਹਾ ਕਿ ਸਾਡੀਆਂ ਨੀਤੀਆਂ ਉਹਨਾਂ ਨਾਲ ਮੇਲ ਨਹੀ ਖਾਂਦੀਆਂ ਇਸ ਲਈ ਇਹ ਗਠਜੋੜ ਸੰਭਵ ਨਹੀ ਹੈ। ਇਸ ਮੋਕੇ ਭਾਜਪਾ ਦੇ ਸੀਨੀਅਰ ਆਗੂ ਮਿਲਖਾ ਸਿੰਘ, ਜੀਵਨ ਦਾਸ ਬਾਵਾ, ਹਲਕਾ ਇੰਚਾਰਜ ਗੋਮਾ ਰਾਮ ਕਰੰਡੀ, ਮੰਡਲ ਪ੍ਰਧਾਨ ਜਸਵਿੰਦਰ ਸਿੰਘ ਸੰਘਾ , ਸੀਨੀਅਰ ਆਗੂ ਪਵਨ ਕੁਮਾਰ ਜੈਨ, ਪ੍ਰੇਮ ਕੁਮਾਰ ਗਰਗ, ਪ੍ਰਤਾਪ ਸਿੰਘ ਗੋਰਾਇਆਂ ,ਸਤਪਾਲ ਸਿੰਗਲਾ , ਜੈਪਾਲ ਖੈਰਾ ਮੰਡਲ ਪ੍ਰਧਾਨ ਕਰੰਡੀ, ਰਾਜੂ ਮੰਡਲ ਪ੍ਰਧਾਨ ਫੱਤਾ ਮਾਲੋਕਾ , ਮਲੂਕ ਸਿੰਘ ਮੰਡਲ ਪ੍ਰਧਾਨ ਝੁਨੀਰ,  ਤੇਜਾ ਸਿੰਘ ਮੰਡਲ ਪ੍ਰਧਾਨ ਰਾਏਪੁਰ, ਪ੍ਰੇਮ ਸਰਪੰਚ ਖਿਆਲੀ ਚਹਿਲਾਂਵਾਲੀ, ਗੇਜਾ ਸਿੰਘ ਮੰਡਲ ਪ੍ਰਧਾਨ ਮੂਸਾ ਅਤੇ ਸਮੂਹ ਵਰਕਰ ਹਾਜ਼ਰ ਸਨ ।

Post a Comment

0 Comments