*ਯਾਦਵਿੰਦਰ ਸਿੰਘ ਭੁੱਲਰ* ਦੀ ਛੇਵੀਂ ਕਿਤਾਬ ਨਾਵਲ ‘ਮਨਹੁ ਕੁਸੁਧਾ ਕਾਲੀਆ’ ਭਦੌੜ ਨਗਰ ਕੌਂਸਲ ਦੀ ਲਾਇਬ੍ਰੇਰੀ ’ਚ ਸਾਹਿਤਕ ਸਮਾਗਮ ਕਰਵਾਇਆ ਗਿਆ

 *ਯਾਦਵਿੰਦਰ ਸਿੰਘ ਭੁੱਲਰ* ਦੀ ਛੇਵੀਂ ਕਿਤਾਬ ਨਾਵਲ ‘ਮਨਹੁ ਕੁਸੁਧਾ ਕਾਲੀਆ’ ਭਦੌੜ ਨਗਰ ਕੌਂਸਲ ਦੀ ਲਾਇਬ੍ਰੇਰੀ ’ਚ ਸਾਹਿਤਕ ਸਮਾਗਮ ਕਰਵਾਇਆ ਗਿਆ 


ਬਰਨਾਲਾ 22 ਦਸੰਬਰ/ਕਰਨਪ੍ਰੀਤ ਕਰਨ )
-ਜਿਲਾ
ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੌੜ ਨਗਰ ਕੌਂਸਲ ਦੀ ਲਾਇਬ੍ਰੇਰੀ ’ਚ ਇਕ ਸਾਹਿਤਕ ਸਮਾਗਮ ਦੌਰਾਨ ਬਹੁਪੱਖੀ ਲੇਖਕ ਤੇ ਪੱਤਰਕਾਰ *ਯਾਦਵਿੰਦਰ ਸਿੰਘ ਭੁੱਲਰ* ਦੀ ਛੇਵੀਂ ਕਿਤਾਬ ਨਾਵਲ ‘ਮਨਹੁ ਕੁਸੁਧਾ ਕਾਲੀਆ’ ਨੂੰ ਜਿੱਥੇ ਲਾਇਬ੍ਰੇਰੀ ’ਚ ਢੁੱਕਵੀਂ ਥਾਂ ਦਿੱਤੀ ਗਈ, ਉੱਥੇ ਹੀ ਨਗਰ ਕੌਂਸਲ ਦੇ ਪ੍ਰਧਾਨ ਮਨੀਸ਼ ਗਰਗ ਤੇ ਸਮੂਹ ਕੌਂਸਲਰਾਂ ਤੇ ਵਪਾਰੀ ਵਰਗ ਵਲੋਂ ਲੇਖਕ ਯਾਦਵਿੰਦਰ ਸਿੰਘ ਭੁੱਲਰ ਦਾ 11 ਹਜ਼ਾਰ ਰੁਪਏ ਦੀ ਨਗਰ ਰਾਸ਼ੀ ਤੇ ਸਨਮਾਨ ਚਿੰਨ੍ਹ ਸਣੇ ਦੋਸ਼ਾਲੇ ਨਾਲ ਸਨਮਾਨ ਕੀਤਾ ਗਿਆ। ਇਸ ਸਮਾਗਮ ਮੌਕੇ ਪ੍ਰਧਾਨ ਮਨੀਸ਼ ਗਰਗ ਨੇ ਬੋਲਦਿਆਂ ਕਿਹਾ ਕਿ ਇਕ ਲੇਖਕ ਦੀ ਕਿਤਾਬ ਦੀ ਕੀਮਤ ਲੇਖਕ ਹੀ ਸਮਝ ਸਕਦਾ ਹੈ, ਕਿਉਂਕਿ ਲੇਖਕ ਨੂੰ ਉਸ ਦੀ ਮਿਹਨਤ ਤੇ ਕਿਤਾਬ ਦੇ ਅਰਥਾਂ ਦਾ ਪਤਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਵਲ ਨੂੰ ਪੰਜਾਬ ’ਚ ਹੀ ਨਹੀਂ ਬਲਕਿ ਦੇਸ਼ ਦੇ ਕਈ ਸੂਬਿਆਂ ’ਚ ਵੀ ਰਿਲੀਜ ਕੀਤਾ ਗਿਆ ਹੈ, ਜੋ ਕਿ ਅਜੋਕੇ ਸਮੇਂ ’ਚ ਇਕ ਸ਼ੁਭ ਸੰਕੇਤ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ’ਚ ਸਮਾਜ ਨੂੰ ਸੇਧ ਦੇਣ ਵਾਲੀਆਂ ਅਜਿਹੀਆਂ ਹੋਰ ਕਿਤਾਬਾਂ ਲੇਖਕ ਭੁੱਲਰ ਲਿਖਦਾ ਰਹੇ, ਇਹ ਸਾਡੀ ਦਿਲੋਂ ਦੁਆ ਹੈ

Post a Comment

0 Comments