ਸੈਕਰਡ ਹਾਰਟ ਕੋਨਵੈਟ ਸਕੂਲ ਦਾ ਵਾਰਸਿਕ ਸਮਾਗਮ ਰਿਹਾ ਸਾਨਦਾਰ,

 ਸੈਕਰਡ ਹਾਰਟ ਕੋਨਵੈਟ ਸਕੂਲ ਦਾ ਵਾਰਸਿਕ ਸਮਾਗਮ ਰਿਹਾ ਸਾਨਦਾਰ,

ਮੁੱਖ ਮਹਿਮਾਨ ਪਦਮ ਸ੍ਰੀ ਰਾਜਿੰਦਰ ਗੁਪਤਾ ਚੇਅਰਮੈਨ ਟਰਾਈਡੈਂਟ ਗਰੁੱਪ ਵੱਲੋਂ ਹਰ ਸੰਭਵ ਮਦਦ ਕਰਨ ਦਾ ਦਿੱਤਾ ਭਰੋਸਾ !


ਬਰਨਾਲਾ,5 ਦਸੰਬਰ/ ਕਰਨਪ੍ਰੀਤ ਕਰਨ

ਸੈਕਰਡ ਹਾਰਟ ਕੋਨਵੈਟ ਸਕੂਲ ਰਾਏਕਟ ਰੋਡ ਬਰਨਾਲਾ ਨੇ “ਦਾ ਲਾਈਟ ਹਾਊਸ” ਨਾਮ ਤੇ ਆਪਣਾ ਵਾਰਸਿਕ ਸਮਾਗਮ ਮਨਾਇਆ। ਜਿਸ ਦਾ ਵਿਸ਼ਾ ਪੜਾਈ ਨੂੰ ਆਪਣੀ ਰੌਸਨੀ ਬਣਾ ਲਵੋ ਸੀ।

ਇਸ ਸਮਾਗਮ ਵਿੱਚ ਮੁਖ ਮਹਿਮਾਨ ਵਜੋ ਪਦਮ ਸ੍ਰੀ ਰਾਜਿੰਦਰ ਗੁਪਤਾ ਚੇਅਰਮੈਨ ਟਰਾਈਡੈਂਟ ਗਰੁੱਪ ਅਤੇ  ਸਨਮਾਨਿਤ ਮਹਿਮਾਨ ਇੰਜ: ਹਰਬੀਰ ਸਿੰਘ (ਚੀਫ ਇੰਨਵਾਰੀਮੈਂਟਲ ਇੰਜਨੀਅਰ, ਪਟਿਆਲਾ) ਖਾਸ ਤੋਰ ਤੇ ਪੁੱਜੇ।

 ਸਮਾਗਮ ਦੀ ਸੁਰੂਆਤ ਮੁੱਖ ਮਹਿਮਾਨ ਪਦਮ ਸ੍ਰੀ ਰਾਜਿੰਦਰ ਗੁਪਤਾ ਚੇਅਰਮੈਨ ਟਰਾਈਡੈਂਟ ਗਰੁੱਪ, ਇੰਜ: ਹਰਬੀਰ ਸਿੰਘ, ਸਕੂਲ ਪ੍ਰਿੰਸੀਪਲ ਸਿਸਟਰ ਸਾਂਤੀ ਬੀ.ਐਸ, ਸਿਸਟਰ ਹੈਲੀਮਾ (ਸਕੂਲ ਮੈਨੇਜਰ) ਨੇ ਦੀਪ ਜੋਯਤੀ ਦੀ ਰਸ਼ਮ ਅਦਾ ਕਰਕੇ ਕੀਤੀ। 

ਸਮਾਗਮ ਵਿੱਚ ਬੱਚਿਆਂ ਵੱਲੋ ਵੱਖਰੇ-ਵੱਖਰੇ ਸਮਾਜਿਕ ਵਿਿਸ਼ਆ ਉੱਤੇ ਦਿੱਤੀ ਪ੍ਰਸ਼ਤੂਤੀ ਨੇ ਸਾਰਿਆਂ ਦਾ ਮਨ ਮੋਹ ਲਿਆ। ਇਸ ਤੋਂ ਬਾਅਦ ਬੱਚਿਆ ਨੇ ਡਾਂਸ, ਨਾਟਕ, ਗਾਇਨ, ਗਿੱਧਾ, ਭੰਗੜਾਂ, ਰੋਬੋਟ ਡਾਂਸ ਆਦਿ ਨੇ ਸਮਾਂ ਬੰਨ ਦਿੱਤਾ। 

ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਰਾਜਿੰਦਰ ਗੁਪਤਾ ਨੇ ਕਿਹਾ ਕਿ ਉਹ ਮੁੱਖ ਮਹਿਮਾਨ ਵਜੋਂ ਨਹੀਂ ਸਗੋਂ ਇਕ ਪਰਿਵਾਰਕ ਮੈਬਰ ਵਜੋਂ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਸਕੂਲ ਦੀ ਸਥਾਪਨਾ ਤੋਂ ਲੈ ਕੇ ਇਸ ਸੰਸਥਾ ਨਾਲ ਜੁੜੇ ਹੋਏ ਹਨ। ਪਦਮਸ੍ਰੀ ਗੁਪਤਾ ਨੇ ਸਕੂਲ ਦੀ ਕਾਰਗੁਜ਼ਾਰੀ ਸਬੰਧੀ ਸਟਾਫ਼ ਦੀ ਵੀ ਸ਼ਲਾਘਾ ਕੀਤੀ,ਉਹਨਾਂ ਨੇ ਭਵਿੱਖ ਵਿੱਚ ਵੀ ਸਕੂਲ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਹੈ। 

ਸਕੂਲ ਪ੍ਰਿੰਸੀਪਲ ਅਤੇ ਮੈਨੇਜਿੰਗ ਕਮੇਟੀ ਵੱਲੋਂ ਮੁੱਖ ਮਹਿਮਾਨਾਂ ਨੂੰ ਧੰਨਵਾਦ ਸਹਿਤ ਸਨਮਾਨ ਚਿੰਨ ਭੇਂਟ ਕੀਤਾ ਗਿਆ। ਪੋ੍ਰੋਗਰਾਮ ਵਿੱਚ ਸਹਿਰ ਦੀਆ ਵੱਖ-ਵੱਖ ਖੇਤਰ ਦੀਆਂ ਸਖਸੀਅਤਾਂ ਵਲੋਂ ਸਿਰਕਤ ਕੀਤੀ ਪ੍ਰੌਗਰਾਮ ਦੇ ਅਖੀਰ ਵਿੱਚ ਸਕੂਲ ਪਿੰ੍ਰਸੀਪਲ ਵੱਲੋਂ ਅਤੇ ਬੱਚਿਆਂ ਦੇ ਮਾਪੇ ਅਤੇ ਮਹਿਮਾਨਾ ਦਾ ਤਹਿ ਦਿਲੋ ਧੰਨਵਾਦ ਕੀਤਾ ਗਿਆ।

Post a Comment

0 Comments