ਕੇਵਲ ਵੀਨਸ ਅਤੇ ਨੀਟੂ ਵੀਨਸ ਦੇ ਘਰ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਆਪ ਟੀਮ ਸਮੇਤ ਪੁੱਜਣਾ ਦੇ ਰਿਹਾ ਕਈ ਸੁਆਲਾਂ ਨੂੰ ਜਨਮ

 ਕੇਵਲ ਵੀਨਸ ਅਤੇ ਨੀਟੂ ਵੀਨਸ ਦੇ ਘਰ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਆਪ ਟੀਮ ਸਮੇਤ ਪੁੱਜਣਾ  ਦੇ ਰਿਹਾ ਕਈ ਸੁਆਲਾਂ ਨੂੰ ਜਨਮ 


ਬਰਨਾਲਾ,3,ਦਸੰਬਰ /ਕਰਨਪ੍ਰੀਤ ਕਰਨ
/ -ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਤਾਜ਼ਾ ਆਪਣੇ ਵਿਆਹ ਕਾਰਜ ਤੋਂ ਬਾਅਦ ਤੁਰੰਤ ਪੰਜਾਬ ਸਰਕਾਰ ਅਤੇ ਜਨਤਾ ਦੇ ਦੇ ਕੰਮਾਂ ਕਰਨ ਚ ਰੁਝ ਗਏ ਹਨ  ਜਿੱਥੇ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਸਥਿਤ ਆਪਣੇ ਦਫਤਰ ਵਿਖੇ ਵੱਖ-ਵੱਖ ਕੰਮਾਂ ਲਈ ਆਏ ਲੋਕਾਂ ਨੂੰ ਮਿਲ ਰਹੇ ਹਨ ਅਤੇ ਉਨ੍ਹਾਂ ਦੇ ਹੱਲ ਲਈ ਮੌਕੇ ਉੱਤੇ ਹੀ  ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕੰਮ ਕਾਰ ਕਰਵਾਏ ਜਾ ਰਹੇ ਹਨ ਉੱਥੇ ਹੀ ਜੱਦੀ ਹਲਕੇ ਬਰਨਾਲਾ ਚ ਵੀ ਖੁਦ ਮੰਤਰੀ ਅਤੇ ਆਪ ਦੀ ਸਮੁੱਚੀ ਟੀਮ ਵਲੋਂ ਲੋਕ ਮਿਲਣੀ ਪ੍ਰੋਗਰਾਮਾਂ ਚ ਹਨੇਰੀ ਲਿਆ ਰਾਖੀ ਹੈ !ਪੰਜਾਬ ਦੇ ਨਕਸ਼ੇ ਤੇ ਲੰਬੇ ਸਮੇਂ ਤੋਂ ਬੀ ਸੀ ਵਿੰਗ ਦੇ ਵਜੋਂ ਸੇਵਾਵਾਂ ਦੇਣ ਵਾਲੇ ਬਰਨਾਲਾ ਚ ਪ੍ਰੋਪਰਟੀ ਵਪਾਰੀ ਵਜੋਂ ਜਾਣੇ ਜਾਂਦੇ ਅਤੇ ਬਰਨਾਲਾ ਸਮੇਤ ਪੰਜਾਬ ਦੀ ਰਾਜਨੀਤੀ ਚ ਇਕ ਦਰਵੇਸ਼ ਵਪਾਰੀ ਵਜੋਂ ਜਾਣੇ ਜਾਂਦੇ ਹਨ ਤੇ ਸਰਦਾਰ ਕੇਵਲ ਸਿੰਘ ਵੀਨਸ ਅਤੇ ਨੀਟੂ ਵੀਨਸ ਦੇ ਘਰ ਆਪ ਪਾਰਟੀ ਦੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ  ਦਾ ਆਪ ਟੀਮ ਸਮੇਤ ਪੁੱਜਣਾ ਕਈ ਸੁਆਲਾਂ ਨੂੰ ਜਨਮ ਦੇ ਰਿਹਾ 1ਭਾਵੇਂ ਕੇਵਲ ਸਿੰਘ ਵੀਨਸ ਵਲੋਂ ਇਸ ਮਿਲਣੀ ਨੂੰ ਇਕ ਸੁਭਾਵਿਕ ਤੇ ਪਰਿਵਾਰਿਕ ਅਪਣੱਤ ਦਾ ਹਿੱਸਾ ਦੱਸ ਰਹੇ ਹੈ ਪਰੰਤੂ ਬਰਨਾਲਾ ਚ ਰਾਜਨੀਤਿਕ ਪਾਰਟੀਆਂ ਚ ਚਲੀਆਂ ਚੁੰਝ  ਚਰਚਾਵਾਂ ਵਲੋਂ ਇਸ ਦੇ ਰਾਜਨੀਤਕ ਮਾਇਨੇ ਅਗਾਮੀ ਦੀਆਂ ਚੋਣਾਂ ਨਾਲ ਜੋੜ ਕੇ ਦੇਖ ਰਹੇ ਹਨ ! ਓਧਰ ਕੈਬਨਿਟ ਮੰਤਰੀ ਦੇ ਕਰੀਬੀਆਂ ਅਨੁਸਾਰ ਕਿ ਮੰਤਰੀ ਵਲੋਂ ਸਹਿਰੀਆਂ ਨਾਲ ਰੁਟੀਨ ਚ ਸ਼ੁਰੂ ਕੀਤੀਆਂ ਮਿਲਣੀਆਂ ਦਾ ਇਹ ਹਿੱਸਾ ਹੈ ਕਿਓਂ ਕਿ ਮੰਤਰੀ ਦਾ ਕੇਵਲ ਸਿੰਘ ਵੀਨਸ ਨਾਲ ਦਿਲੀ ਪਿਆਰ ਹੈ ! ਇਸ ਮੌਕੇ ਮੰਤਰੀ ਦੇ ਓ ਐੱਸ ਡੀ ਹਸਨ ਭਾਰਦਵਾਜ ,ਯੂਥ ਪ੍ਰਧਾਨ ਪਰਮਿੰਦਰ ਭੰਗੂ ਹਾਜਿਰ ਰਹੇ !

Post a Comment

0 Comments