ਕ੍ਰਿਸ਼ੀ ਵਿਗਿਆਨ ਕੇਂਦਰ, ਹੰਡਿਆਇਆ ਵੱਲੋਂ ਬੀਟਲ ਬੱਕਰੀ ਮੇਲਾ ਲਗਾਇਆ ਗਿਆ

 ਕ੍ਰਿਸ਼ੀ ਵਿਗਿਆਨ ਕੇਂਦਰ, ਹੰਡਿਆਇਆ ਵੱਲੋਂ ਬੀਟਲ ਬੱਕਰੀ ਮੇਲਾ ਲਗਾਇਆ ਗਿਆ


ਬਰਨਾਲਾ, 7 ,ਦਸੰਬਰ/ਕਰਨਪ੍ਰੀਤ ਕਰਨ/
-ਪੰਜਾਬ ਵਿੱਚ ਬੀਟਲ ਨਸਲ ਦੀਆਂ ਬੱਕਰੀਆਂ ਨੂੰ ਪ੍ਰਫੁੱਲਤ ਕਰਨ ਲਈ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਹੰਡਿਆਇਆ ਵੱਲੋਂ ਡਾ. ਪ੍ਰਹਿਲਾਦ ਸਿੰਘ ਤੰਵਰ, ਐਸੋਸੀਏਟ ਡਾਇਰੈਕਟਰ ਦੀ ਅਗਵਾਈ ਹੇਠ  ਬੀਟਲ ਬੱਕਰੀ ਮੇਲਾ ਲਗਾਇਆ ਗਿਆ। 

ਇਸ ਮੇਲੇ ਵਿੱਚ  ਡਾ. ਪ੍ਰਕਾਸ਼ ਸਿੰਘ ਬਰਾੜ, ਡਾਇਰੈਕਟਰ ਪਸਾਰ ਸਿੱਖਿਆ, ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ. ਪ੍ਰਹਿਲਾਦ ਤੰਵਰ ਨੇ ਮੁੱਖ ਮਹਿਮਾਨ ਅਤੇ ਬੱਕਰੀ ਪਾਲਕਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਜੇਕਰ ਬੱਕਰੀ ਪਾਲਣ ਵਿਗਿਆਨਕ ਢੰਗ ਨਾਲ ਕੀਤਾ ਜਾਵੇ ਤਾਂ ਚੰਗਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ | ਇਸ ਤੋਂ ਇਲਾਵਾ ਬੱਕਰੀ ਪਾਲਣ ਵਿੱਚ ਸਵੈ-ਰੁਜ਼ਗਾਰ ਦੀਆਂ ਬਹੁਤ ਸੰਭਾਵਨਾਵਾਂ ਹਨ ਅਤੇ ਉਹਨਾਂ ਨੂੰ ਦੱਸਿਆ ਕਿ ਕ੍ਰਿਸ਼ੀ ਵਿਗਿਆਨ ਕੇਂਦਰ, ਹੰਡਿਆਇਆ ਵੱਲੋਂ ਬੱਕਰੀ ਪਾਲਣ ਦੀ ਸਿੱਖਿਆ ਦਿੱਤੀ ਜਾਂਦੀ ਹੈ। 

ਡਾ: ਪ੍ਰਕਾਸ਼ ਬਰਾੜ, ਡਾਇਰੈਕਟਰ ਪ੍ਰਸਾਰ ਸਿੱਖਿਆ ਨੇ ਬੀਟਲ ਨਸਲ ਦੀਆਂ ਬੱਕਰੀਆਂ ਪਾਲਣ ਸਬੰਧੀ ਸਲਾਹ ਦਿੰਦੇ ਹੋਏ ਕਿਹਾ ਕਿ ਡੇਅਰੀ ਫਾਰਮਿੰਗ ਦੇ ਮੁਕਾਬਲੇ ਬੱਕਰੀ ਪਾਲਣ ਦਾ ਧੰਦਾ ਘੱਟ ਖਰਚੇ 'ਤੇ ਸ਼ੁਰੂ ਕੀਤਾ ਜਾ ਸਕਦਾ ਹੈ ਅਤੇ ਬਹੁਤ ਜ਼ਿਆਦਾ ਮੁਨਾਫਾ ਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬੱਕਰੀਆਂ ਮੀਟ, ਖਾਦ, ਬਾਲ ਅਤੇ ਦੁੱਧ ਦਿੰਦੀਆਂ ਹਨ।  

     ਬੱਕਰੀ ਦਾ ਦੁੱਧ ਬਹੁਤ ਸਾਰੀਆਂ ਬਿਮਾਰੀਆਂ ਵਿੱਚ ਵਰਤਿਆ ਜਾਂਦਾ ਹੈ ਅਤੇ ਬੱਕਰੀ ਦੀ ਖਾਦ ਖੇਤੀ ਲਈ ਬਹੁਤ ਵਧੀਆ ਹੈ।ਮੇਲੇ ਦੌਰਾਨ ਬੱਕਰੀ ਪਾਲਕਾਂ ਨੂੰ ਵਿਗਿਆਨੀਆਂ ਵੱਲੋਂ ਬੱਕਰੀ ਪਾਲਣ, ਸਾਂਭ-ਸੰਭਾਲ, ਸਿਹਤ ਪ੍ਰਬੰਧਨ ਆਦਿ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੇਲੇ ਵਿੱਚ  2 ਦੰਦਾਂ ਵਾਲੇ ਬੱਕਰੇ, 2 ਦੰਦਾਂ ਵਾਲੀਆਂ ਬੱਕਰੀਆਂ, 4-8 ਦੰਦਾਂ ਵਾਲੇ ਬੱਕਰੇ ਅਤੇ 4-8 ਦੰਦਾਂ ਵਾਲੀਆਂ ਬੱਕਰੀਆਂ ਦੇ ਮੁਕਾਬਲੇ ਕਰਵਾਏ ਗਏ। ਮੁਕਾਬਲੇ ਵਿੱਚ ਪਹਿਲੇ ਨੰਬਰ 'ਤੇ ਆਉਣ ਵਾਲੇ ਬੱਕਰੇ ਅਤੇ ਬੱਕਰੀਆਂ ਨੂੰ ਸਰਟੀਫਿਕੇਟ, ਟਰਾਫੀ, 2100 ਰੁਪਏ ਦਾ ਚੈਕ ਅਤੇ 25 ਕਿਲੋ ਫੀਡ, ਦੂਜੇ ਨੰਬਰ 'ਤੇ ਆਉਣ ਵਾਲੇ ਬੱਕਰੇ ਅਤੇ ਬਕਰਿਆਂ  ਨੂੰ 1100 ਰੁਪਏ, ਸਰਟੀਫਿਕੇਟ, ਟਰਾਫੀ ਅਤੇ 10 ਕਿਲੋ ਬੱਕਰੀਆਂ ਦੀ ਫੀਡ  ਅਤੇ ਤੀਜੇ ਸਥਾਨ 'ਤੇ ਆਉਣ ਵਾਲੇ ਬੱਕਰੇ ਅਤੇ ਬੱਕਰੀਆਂ ਨੂੰ 500 ਰੁਪਏ ਦਾ ਚੈੱਕ, ਸਰਟੀਫਿਕੇਟ, ਟਰਾਫੀ ਅਤੇ 10 ਕਿਲੋ ਬੱਕਰੀ ਫੀਡ ਦੇ ਕੇ ਸਨਮਾਨਿਤ ਕੀਤਾ ਗਿਆ।        ਇਸ ਮੇਲੇ ਵਿੱਚ ਪੰਜਾਬ ਭਰ ਵਿੱਚੋਂ ਕਰੀਬ 12 1 ਬੀਟਲ ਨਸਲ ਵਾਲੇ ਬੱਕਰੇ ਅਤੇ ਬਕਰਿਆਂ ਨੇ ਭਾਗ ਲਿਆ। ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਤਜਰਬੇਕਾਰ ਮਾਹਿਰਾਂ ਦੁਆਰਾ ਬੱਕਰੇ ਅਤੇ ਬੱਕਰੀਆਂ ਦਾ ਨਿਰੀਖਣ ਕੀਤਾ ਗਿਆ । ਨਿਰੀਖਣ ਕਮੇਟੀ ਦਾ ਗਠਨ ਡਾ: ਬਿਮਲ ਸ਼ਰਮਾ, ਡਾ: ਬਲਬੀਰ ਖੱਦਾ  (ਕੇ.ਵੀ.ਕੇ. ਮੁਹਾਲੀ), ਡਾ: ਮਨਦੀਪ ਸਿੰਗਲਾ, ਡਾ: ਸੰਦੀਪ ਕਸਵਾਨ, ਡਾ: ਰਾਜੇਸ਼ ਕੁਮਾਰ ਅਤੇ ਡਾ: ਅਰੁਣਬੀਰ ਸਿੰਘ ਨੇ ਕੀਤਾ | 2 ਦੰਦਾਂ ਵਾਲੇ ਬੱਕਰੇ ਵਿੱਚ ਪਿੰਡ ਲਸੋਈ (ਮਲੇਰਕੋਟਲਾ) ਦੇ ਪ੍ਰੇਮ ਸਿੰਘ ਨੂੰ ਪਹਿਲਾ, ਪਿੰਡ ਬੁਰਜ ਹਰੀ (ਮਾਨਸਾ) ਦੇ ਗੁਰਲਾਲ ਸਿੰਘ ਨੂੰ ਦੂਜਾ ਅਤੇ ਪਿੰਡ ਰੂੜੇ ਖੁਰਦ(ਬਰਨਾਲਾ) ਦੇ  ਟਹਿਣਾ ਖਾਨ  ਨੂੰ ਤੀਜਾ ਇਨਾਮ ਦਿੱਤਾ ਗਿਆ। ਏਦਾਂ ਹੀ  2 ਦੰਦਾਂ ਵਾਲੇ ਬਕਰਿਆਂ  ਵਿੱਚੋਂ ਸੋਨੂੰ ਖਾਨ ਪਿੰਡ ਭਸੌਦ (ਸੰਗਰੂਰ) ਨੇ ਪਹਿਲਾ, ਅਸਬਰ ਅਲੀ ਪਿੰਡ ਗੋਸਲ (ਲੁਧਿਆਣਾ) ਨੇ ਦੂਜਾ ਅਤੇ ਕੁਲਜਿੰਦਰ ਸਿੰਘ ਪਿੰਡ ਥਬਲਾ (ਸ਼੍ਰੀ ਫਤਹਿਗੜ੍ਹ ਸਾਹਿਬ) ਨੇ ਦੂਜਾ ਸਥਾਨ ਪ੍ਰਾਪਤ ਕੀਤਾ।

4-8 ਦੰਦ ਵਾਲੇ ਬੱਕਰੇ ਮੁਕਾਬਲੇ ਵਿੱਚ ਪਹਿਲਾ ਇਨਾਮ ਸੋਨੂੰ ਖਾਨ ਪਿੰਡ ਭਸੌਦ (ਸੰਗਰੂਰ), ਦੂਜਾ ਇਨਾਮ ਸੰਦੀਪ ਸਿੰਘ ਪਿੰਡ ਲਦਾਲ (ਸੰਗਰੂਰ) ਅਤੇ ਤੀਜਾ ਇਨਾਮ ਜ਼ੁਲਫਕਾਰ ਅਲੀ ਪਿੰਡ ਰੂੜੇ ਕਲਾਂ (ਬਰਨਾਲਾ) ਨੂੰ ਦਿੱਤਾ ਗਿਆ। 4-8 ਦੰਦਾਂ ਵਾਲੀਆਂ ਬਕਰਿਆਂ  ਵਿੱਚੋਂ ਤਾਜ ਮੁਹੰਮਦ, ਪਿੰਡ ਭੁੱਟਾ (ਫਤਿਹਗੜ੍ਹ ਸਾਹਿਬ) ਨੂੰ ਪਹਿਲਾ ਅਤੇ ਦੂਜਾ ਇਨਾਮ ਅਤੇ ਰਹਿਮਦੀਨ, ਪਿੰਡ ਭੁੱਟਾ (ਫਤਹਿਗੜ੍ਹ ਸਾਹਿਬ) ਨੂੰ ਤੀਜਾ ਇਨਾਮ ਦਿੱਤਾ ਗਿਆ। ਇਸ ਤੋਂ ਇਲਾਵਾ 20 ਬੱਕਰੀ ਪਾਲਕਾਂ ਨੂੰ ਪ੍ਰੋਤਸਾਹਨ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਮੇਲੇ ਵਿੱਚ ਪ੍ਰਾਈਵੇਟ ਕੰਪਨੀਆਂ ਵੱਲੋਂ ਵੀ ਸਟਾਲ ਲਗਾਏ ਗਏ ਸਨ।

ਇਸ ਬੱਕਰੀ ਮੇਲੇ ਵਿੱਚ 300 ਤੋਂ ਵੱਧ ਬੱਕਰੀ ਪਾਲਕਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਉਨ੍ਹਾਂ  ਅਜਿਹੇ ਮੁਕਾਬਲੇ ਸਮੇਂ-ਸਮੇਂ 'ਤੇ ਕਰਵਾਉਣ ਦੀ ਅਪੀਲ ਕੀਤੀ। ਇਸ ਮੇਲੇ ਦੇ ਵਿਸ਼ੇਸ਼ ਸੱਦਾ ਪੱਤਰ ਸ੍ਰੀ. ਬਲਵਿੰਦਰ ਸਿੰਘ ਤੁੰਗਵਾਲੀ (ਬਠਿੰਡਾ) ਅਤੇ  ਭੁਪਿੰਦਰ ਸਿੰਘ ਬਰਾੜ, ਸ੍ਰੀ ਗੰਗਾਨਗਰ (ਰਾਜ .) ਵੀ ਸ਼ਾਮਲ ਸਨ। ਮੁੱਖ ਮਹਿਮਾਨ ਨੇ ਕ੍ਰਿਸ਼ੀ  ਵਿਗਿਆਨ ਕੇਂਦਰ, ਬਰਨਾਲਾ ਵੱਲੋਂ ਲਗਾਏ ਗਏ ਬੀਟਲ ਬੱਕਰੀ ਮੇਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ  ਬੱਕਰੀ ਪਾਲਕਾਂ ਨੂੰ  ਕੇ ਵੀ ਕੇ  ਵੱਲੋਂ ਕੀਤੇ ਜਾ ਰਹੇ ਉਪਰਾਲਿਆਂ  ਦਾ ਲਾਭ ਉਠਾਉਣਾ ਚਾਹੀਦਾ ਹੈ।

ਐੱਸ.ਡੀ ਕਾਲਜ ਦੇ ਬੀ.ਵੌਕ ਜੇਐਮਟੀ ਚੌਥੇ ਸਮੈਸਟਰ ਚ  ਸੋਨੂੰ ਉਪਲ ਨੇ 8.20 ਸੀਜੀਪੀਏ ਅੰਕ ਲੈ ਕੇ ਯੂਨੀਵਰਸਿਟੀ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ, ਨਤੀਜਾ ਰਿਹਾ ਸ਼ਾਨਦਾਰ

ਬਰਨਾਲਾ, 7 ,ਦਸੰਬਰ/ਕਰਨਪ੍ਰੀਤ ਕਰਨ/ -ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਬੀ.ਵੌਕ ਜੇਐਮਟੀ (ਜਰਨਲਿਜ਼ਮ ਐਂਡ ਮਲਟੀਮੀਡੀਆ ਟੈਕਨਾਲੋਜ਼ੀ) ਦੇ ਚੌਥੇ ਸਮੈਸਟਰ ਦਾ ਨਤੀਜਾ ਐਲਾਨਿਆ ਗਿਆ ਹੈ। ਜਿਸ ਵਿੱਚ ਐੱਸ.ਡੀ ਕਾਲਜ ਬਰਨਾਲਾ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਭਾਗ ਦੇ ਮੁਖੀ ਪ੍ਰੋ. ਗਰਪ੍ਰਵੇਸ਼ ਸਿੰਘ ਨੇ ਦੱਸਿਆ ਕਿ ਇਹਨਾਂ ਨਤੀਜਿਆਂ ਵਿੱਚ ਸੋਨੂੰ ਉਪਲ ਨੇ 8.20 ਸੀਜੀਪੀਏ ਅੰਕ ਲੈ ਕੇ ਯੂਨੀਵਰਸਿਟੀ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਜਦਕਿ ਨੈਨਸੀ 8.0 ਅੰਕ ਲੈ ਕੇ ਦੂਜੇ ਅਤੇ ਬਲਕਰਨ ਸਿੰਘ 7.8 ਅੰਕ ਲੈ ਕੇ ਤੀਜੇ ਸਥਾਨ ’ਤੇ ਰਹੇ ਹਨ। ਉਹਨਾਂ ਦੱਸਿਆ ਕਿ ਬਾਕੀ ਵਿਦਿਆਰਥੀਆਂ ਦਾ ਨਤੀਜਾ ਵੀ ਸ਼ਾਨਦਾਰ ਰਿਹਾ ਹੈ।

ਬੀ.ਵੌਕ ਜੇਐਮਟੀ ਦੇ ਸ਼ਾਨਦਾਰ ਨਤੀਜੇ ਉਪਰ ਐੱਸ.ਡੀ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼, ਉਪ ਪ੍ਰਧਾਨ ਸ੍ਰੀ ਨਰੇਸ਼ ਸਿੰਗਲਾ, ਜਨਰਲ ਸਕੱਤਰ ਸ੍ਰੀ ਜਤਿੰਦਰ ਨਾਥ ਸ਼ਰਮਾ, ਡਾਇਰੈਕਟਰ ਸ੍ਰੀ ਹਰਦਿਆਲ ਸਿੰਘ ਅੱਤਰੀ, ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ ਅਤੇ ਪ੍ਰਿੰਸੀਪਲ ਡਾ. ਰਮਾ ਸ਼ਰਮਾ ਵਲੋਂ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਧਾਈ ਦਿੱਤੀ ਗਈ।

Post a Comment

0 Comments