ਅੰਤਰਰਾਸ਼ਟਰੀ ਦਿਵਿਆਂਗ ਦਿਵਸ ਮੌਕੇ ਸਨਮਾਨ ਸਮਾਰੋਹ

 ਅੰਤਰਰਾਸ਼ਟਰੀ ਦਿਵਿਆਂਗ ਦਿਵਸ ਮੌਕੇ ਸਨਮਾਨ ਸਮਾਰੋਹ


 ਗੁਰਜੰਟ ਸਿੰਘ ਬਾਜੇਵਾਲੀਆ                      ‌       ਮਾਨਸਾ 2 ਦਸੰਬਰ ਸਰਕਾਰੀ ਪ੍ਰਾਇਮਰੀ ਸਕੂਲ ਰਾਮਦਿੱਤੇਵਾਲਾ ਵਿਖੇ ਸਕੂਲ ਮੁਖੀ ਗਗਨਦੀਪ ਸ਼ਰਮਾ ਦੀ ਸਮੁੱਚੀ ਅਗਵਾਈ ਵਿੱਚ ਵਿਸ਼ਵ ਦਿਵਿਆਂਗ ਦਿਵਸ ਮਨਾਇਆ ਗਿਆ। ਇਸ ਮੌਕੇ ਕ੍ਰਿਸ਼ਨ ਸਿੰਘ ਉੱਭਾ ਈ.ਟੀ.ਟੀ. ਅਧਿਆਪਕ ਅਤੇ ਕਾਲਾ ਸਿੰਘ ਉੱਭਾ ਮਿਊਜਿਕ ਟੀਚਰ ਦਾ ਸਨਮਾਨ ਕੀਤਾ ਗਿਆ। ਇਹਨਾਂ ਅਧਿਆਪਕਾਂ ਨੇ ਅਪੰਗ ਹੋਣ ਦੇ ਬਾਵਜੂਦ ਵੀ ਸਖ਼ਤ ਮਿਹਨਤ ਨਾਲ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਉੱਪਰ ਉੱਠ ਕੇ ਮੰਜ਼ਿਲ ਪ੍ਰਾਪਤ ਕੀਤੀ। ਇਹਨਾਂ ਅਧਿਆਪਕਾਂ ਤੋਂ ਵਿਦਿਆਰਥੀ ਬਹੁਤ ਪ੍ਰਭਾਵਿਤ ਹੋਏ। ਇਸ ਸਬੰਧੀ ਬਾਲ ਸਾਹਿਤਕਾਰ ਇਕਬਾਲ ਸੰਧੂ ਉੱਭਾ ਨੇ ਅਪੰਗਤਾ ’ਤੇ ਬੋਲਦੇ ਹੋਏ ਕਿਹਾ ਕਿ ਅਪੰਗਤਾ ਕੋਈ ਸ਼ਰਾਪ ਨਹੀਂ, ਅਨੇਕ ਅਪੰਗ ਮਨੁੱਖਾਂ ਨੇ ਮਿਹਨਤ ਨਾਲ ਸੰਸਾਰ ਵਿੱਚ ਆਪਣਾ ਨਾਮ ਕਮਾਇਆ ਹੈ। ਲੋੜ ਸਖ਼ਤ ਮਿਹਨਤ, ਪੱਕੇ ਅਤੇ ਸੱਚੇ ਇਰਾਦੇ ਦੀ ਹੁੰਦੀ ਹੈ। ਇਸ ਮੌਕੇ ਵੀਰਪਾਲ ਕੌਰ, ਸ਼ਰਨਜੀਤ ਕੌਰ, ਸਿਮਰਜੀਤ ਕੌਰ, ਰਿੰਕੂ ਰਾਣੀ, ਜਗਦੀਪ ਸਿੰਘ ਅਤੇ ਵਿਦਿਆਰਥੀ ਹਾਜ਼ਰ ਸਨ।

Post a Comment

0 Comments