ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਸ਼ੁਕਰਾਨਾ ਸਮਾਗਮ ਮੌਕੇ ਸੰਸਥਾ ਦਾ ਹਿਸਾਬ ਕੀਤਾ ਜਾਰੀ

 ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਸ਼ੁਕਰਾਨਾ ਸਮਾਗਮ ਮੌਕੇ ਸੰਸਥਾ ਦਾ ਹਿਸਾਬ ਕੀਤਾ ਜਾਰੀ


ਬੁਢਲਾਡਾ - ਦਵਿੰਦਰ ਸਿੰਘ ਕੋਹਲੀ   ‌‌       ‌‌ 
      ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ ਪੰਜਾਬ ਸਰਕਾਰ ਵੱਲੋਂ ਸਟੇਟ ਐਵਾਰਡ ਮਿਲਣ ਦੀ ਖੁਸ਼ੀ ਵਿਚ ਅਕਾਲ ਪੁਰਖ ਪਰਮਾਤਮਾ ਅਤੇ ਪੰਜਾਬ ਸਰਕਾਰ ਦਾ ਸ਼ੁਕਰਾਨਾ ਕਰਨ ਲਈ ਪਿਛਲੇ ਦਿਨੀਂ ਸੁਖਮਨੀ ਸਾਹਿਬ ਜੀ ਦੇ ਪਾਠ ਸਮਾਗਮ ਕਰਾਏ ਗਏ। ਸੰਸਥਾ ਆਗੂ ਮਾਸਟਰ ਕੁਲਵੰਤ ਸਿੰਘ ਅਤੇ ਕੁਲਦੀਪ ਸਿੰਘ ਅਨੇਜਾ ਨੇ ਦੱਸਿਆ ਕਿ ਇਸ ਸਮਾਗਮ ਮੌਕੇ ਸੰਸਥਾ ਮੈਂਬਰਾਂ ਅਤੇ ਬੁਲਾਰੇ ਗਿਆਨੀ ਰਾਮ ਸਿੰਘ,ਭਾਜਪਾ ਜ਼ਿਲ੍ਹਾ ਪ੍ਰਧਾਨ ਰਾਕੇਸ਼ ਜੈਨ, ਆਸਰਾ ਫਾਉਂਡੇਸ਼ਨ ਦੇ ਡਾਕਟਰ ਗਿਆਨ ਬਰੇਟਾ,ਸਮਾਜ ਸੇਵੀ ਟਿੰਕੂ ਪੰਜਾਬ, ਸੰਸਥਾ ਮੈਂਬਰ ਸੁਰਜੀਤ ਸਿੰਘ ਟੀਟਾ , ਸਟੇਟ ਐਵਾਰਡੀ ਰਜਿੰਦਰ ਵਰਮਾ ਅਤੇ ਮਾਸਟਰ ਕੁਲਵੰਤ ਸਿੰਘ ਆਦਿ ਵਲੋਂ ਮਾਤਾ ਗੁਜਰੀ ਜੀ ਭਲਾਈ ਕੇਂਦਰ ਨੂੰ ਸਟੇਟ ਐਵਾਰਡ ਮਿਲਣ ਤੇ ਪਰਮਾਤਮਾ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ। ਉਹਨਾਂ ਕਿਹਾ ਇਹ ਸਨਮਾਨ ਮਿਲਣਾ ਬੁਢਲਾਡਾ ਹਲਕੇ ਲਈ ਮਾਣ ਦੀ ਗੱਲ ਹੈ। ਬੁਢਲਾਡਾ ਦਾ ਨਾਮ ਰੌਸ਼ਨ ਹੋਇਆ ਹੈ। ਈ ਓ ਕੁਲਵਿੰਦਰ ਸਿੰਘ ਅਤੇ ਸੁਖਦਰਸ਼ਨ ਸਿੰਘ ਕੁਲਾਨਾ ਨੇ ਦੱਸਿਆ ਕਿ ਇਸ ਸਮਾਗਮ ਮੌਕੇ ਇਲਾਕੇ ਦੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ ਗਈ ਅਤੇ ਉਪਰੰਤ ਸੰਸਥਾ ਦਾ ਸਾਲਾਨਾ ਹਿਸਾਬ ਕਿਤਾਬ ਅਸਟ੍ਰੇਲੀਆ ਤੋਂ ਆਏ ਦਾਨੀ ਸੱਜਣ ਮਨਜੀਤ ਸਿੰਘ ਛਤਵਾਲ, ਬਲਬੀਰ ਕੌਰ ਅਤੇ ਇਲਾਕੇ ਪਤਵੰਤੇ ਆਗੂਆਂ ਅਤੇ ਸੰਸਥਾ ਮੈਂਬਰਾਂ ਵਲੋਂ ਜਾਰੀ ਕੀਤਾ ਗਿਆ।ਜਿਸ ਅਨੁਸਾਰ ਸਾਲ 2022-23 ਦੀ ਸਾਲਾਨਾ ਆਮਦਨ 32,78,000 ਰੁਪਏ ਅਤੇ ਖ਼ਰਚਾ 32,49,535 ਰੁਪਏ ਹੋਇਆ। ਸੰਸਥਾ ਦਾ ਇਹ ਖ਼ਰਚ ਸਮਾਜ ਭਲਾਈ ਕਾਰਜਾਂ ਲਈ ਹੋਇਆ ਜਿਸ ਵਿਚ 200 ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਾਸ਼ਨ, ਬੱਚਿਆਂ ਨੂੰ ਪੜ੍ਹਾਈ ਖ਼ਰਚ, ਫੀਸਾਂ, ਵਰਦੀਆਂ ਕੋਟੀਆਂ ਬੂਟ, ਮਕਾਨਾਂ ਦੀ ਮੁਰੰਮਤ, ਬੀਮਾਰਾਂ ਦੇ ਇਲਾਜ, ਲੋੜਵੰਦ ਬੱਚੀਆਂ ਦੇ ਵਿਆਹ, ਪਾਣੀ ਸੇਵਾ, ਬੇਰੁਜ਼ਗਾਰਾਂ ਦੀ ਮਦਦ, ਮੈਡੀਕਲ ਕੈਂਪ, ਖੇਡਾਂ ਅਤੇ ਪੜ੍ਹਾਈ ਵਾਲੇ ਬੱਚਿਆਂ ਦਾ ਸਨਮਾਨ,ਸ਼ਵ ਵੈਨ ਅਤੇ ਪਾਲਕੀ ਸਾਹਿਬ ਤੇ ਖ਼ਰਚ ਆਦਿ ਸ਼ਾਮਿਲ ਹੈ। ਸੰਸਥਾ ਵਲੋਂ ਐਨ ਆਰ ਆਈ ਮਨਜੀਤ ਸਿੰਘ ਛਤਵਾਲ ਅਤੇ ਬਲਬੀਰ ਕੌਰ ਜੀ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਉਪਰੋਕਤ ਤੋਂ ਇਲਾਵਾ ਚਰੰਜੀ ਲਾਲ ਜੈਨ,ਡਾਕਟਰ ਜੋਗਿੰਦਰ ਸਿੰਘ ਦਾਤੇਵਾਸ, ਦਵਿੰਦਰਪਾਲ ਸਿੰਘ, ਗੁਰਤੇਜ ਸਿੰਘ ਕੈਂਥ, ਨਰੇਸ਼ ਕੁਮਾਰ ਬੰਸੀ,ਸੋਹਨ ਸਿੰਘ, ਮਿਸਤਰੀ ਮਿੱਠੂ ਸਿੰਘ, ਡਾਕਟਰ ਪਰੇਮ ਸਾਗਰ, ਬਲਬੀਰ ਸਿੰਘ ਸਰਾਂ, ਜੱਸੀ ਪ੍ਰੀਤ ਪੈਲੇਸ, ਅਮ੍ਰਿਤਪਾਲ ਸਿੰਘ ਕਾਕੂ, ਇੰਦਰਜੀਤ ਸਿੰਘ ਟੋਨੀ, ਅਸ਼ੋਕ ਤਨੇਜਾ, ਡਾਕਟਰ ਕੀਟੂ, ਰਮੇਸ਼ ਸਲੂਜਾ,ਹਰਨਾਮ ਦਾਸ,ਹਰਦਿਆਲ ਸਿੰਘ ਕਾਮਰੇਡ,ਭੁਲਿੰਦਰ ਸਿੰਘ ਵਾਲੀਆ, ਪਰਮਜੀਤ ਸਿੰਘ ਅਨੇਜਾ, ਦਰਸ਼ਨ ਸਿੰਘ ਬਰ੍ਹੇ, ਜਗਮੋਹਨ ਸਿੰਘ, ਨੱਥਾ ਸਿੰਘ, ਮਹਿੰਦਰ ਪਾਲ ਅਨੰਦ,ਜਸਨ,ਜੀਤ ਸਿੰਘ,ਪੂਰਨ ਸਿੰਘ, ਭੁਪਿੰਦਰ ਸਿੰਘ ਅਨੇਜਾ, ਡਾਕਟਰ ਗੁਰਲਾਲ ਸਿੰਘ,ਦੀਪ ਸਟੂਡੀਓ,ਅਮਰਜੀਤ ਸਿੰਘ,ਆਸਰਾ ਫਾਉਂਡੇਸ਼ਨ ਬਰੇਟਾ, ਨੇਕੀ ਫਾਉਂਡੇਸ਼ਨ ਅਤੇ ਸੇਵਾ ਫਾਉਂਡੇਸ਼ਨ ਬੁਢਲਾਡਾ ਦੇ ਮੈਂਬਰ ਹਾਜ਼ਰ ਸਨ।

Post a Comment

0 Comments