ਸੀਪੀਐਮ ਦੇ ਸ਼ਹੀਦ ਹਰਜੀਤ ਸਿੰਘ ਭੱਠਲ ਦੇ ਨਾਂ ਤੇ ਬਣੇ ਦਫਤਰ ਦੇ ਬੋਰਡ ਤੇ ਗਲਤ ਅਨਸਰਾਂ ਵਲੋਂ ਬੋਰਡ ਉੱਪਰ ਰੰਗ ਫੇਰਨ ਦੀ ਕੀਤੀ ਨਿਖੇਧੀ

 ਸੀਪੀਐਮ ਦੇ ਸ਼ਹੀਦ ਹਰਜੀਤ ਸਿੰਘ ਭੱਠਲ ਦੇ ਨਾਂ ਤੇ ਬਣੇ ਦਫਤਰ ਦੇ ਬੋਰਡ ਤੇ ਗਲਤ ਅਨਸਰਾਂ ਵਲੋਂ ਬੋਰਡ ਉੱਪਰ ਰੰਗ ਫੇਰਨ ਦੀ ਕੀਤੀ ਨਿਖੇਧੀ 

ਸਬੂਤ ਸ੍ਹਾਮਣੇ ਆਉਣ ਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ -ਕਾਮਰੇਡ ਸੁਰਿੰਦਰ ਦਰਦੀ                               

 ਬਰਨਾਲ਼ਾ,18,ਦਸੰਬਰ /ਕਰਨਪ੍ਰੀਤ ਕਰਨ           ਸੀਪੀਐਮ ਦੇ ਜਿਲਾ ਇਕਾਈ ਵਲੋਂ ਕਾਮਰੇਡ ਸੁਰਿੰਦਰ ਸਿੰਘ ਦਰਦੀ ਵਲੋਂ ਮੀਡਿਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਨਾਲਾ ਦੇ ਗੁਰਦਵਾਰਾ ਨਾਨਕਸਰ ਰੋਡ ਤੇ ਸੀਪੀਐਮ ਦਾ ਦਫਤਰ ਜੋ ਸ਼ਹੀਦ ਬਾਬਾ ਹਰਜੀਤ ਸਿੰਘ ਭੱਠਲ ਦੇ ਨਾਂ ਤੇ ਭਵਨ ਬਣਿਆ ਹੋਇਆ ਹੈ ਉਸ ਭਵਨ ਦੇ ਉੱਪਰ ਜਿਹੜਾ ਦਫਤਰ ਦਾ ਬੋਰਡ ਲੱਗਿਆ ਹੋਇਆ ਸੀ ਕੁਝ ਗਲਤ ਅਨਸਰਾਂ ਨੇ ਉਸ ਬੋਰਡ ਉੱਪਰ ਰੰਗ ਮਾਰ ਦਿੱਤਾ ਹੈ! ਜੋ ਅਤਿ ਨਿੰਦਣਯੋਗ ਅਤੇ ਘਿਨੌਣੀ ਹਰਕਤ ਹੈ !ਜਿਸ ਦੀ ਪੁਲਿਸ ਰਿਪੋਟ ਦਿੱਤੀ ਗਈ ਹੈ  ਨੋਟਿਸ ਲਿਆ ਜਾ ਰਿਹਾ ਸਬੂਤ ਸ੍ਹਾਮਣੇ ਆਉਣ ਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ                                        

       ਉਹਨਾਂ ਕਿਹਾ ਕਿ  ਜਿੰਦਰਾ ਅੰਦਰ ਬਾਹਰ ਸਾਡੇ ਲੱਗੇ ਹੋਏ ਨੇ ਸਾਡੇ ਕਾਮਰੇਡ ਰੂਪ ਸੰਤ ਜੀ ਜੋ ਕਿ ਸਾਡੇ ਜਿਲੇ ਦੇ ਇੰਚਾਰਜ ਤਹਿਤ ਸਮੁੱਚੀ ਸੀਪੀਐਮ ਵਲੋਂ ਨਿਖੇਦੀ ਕਰਦਿਆਂ  ਇਸ ਘਿਨੌਣੀ ਹਰਕਤ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਸ਼ਹੀਦੀ ਗਦਰੀ ਬਾਬਿਆਂ ਦੀ ਇਹ ਜਗਾਹ  ਲੋਕਾਂ ਤੋਂ ਰੁਪਈਆ ਰੁਪਈਆ ਇਕੱਠਾ ਕਰਕੇ ਬਣਾਈ  ਹੈ ਜੋ ਸੀਪੀਐਮ ਦਾ ਮੇਨ ਦਫਤਰ ਬਰਨਾਲਾ ਸ਼ਹੀਦ ਭਗਤ ਸਿੰਘ ਨਗਰ ਚ ਸੁਰਿੰਦਰ ਦਰਦੀ ਕਾਮਰੇਡ,ਕਾਮਰੇਡ ਪਾਲਾ ਸਿੰਘ  ਕਾਮਰੇਡ ਹਰਜੋਤ ਤੇ ਕਾਮਰੇਡ ਸੁਦਾਗਰ ਜੀ ਕਾ ਮੁਕਤਸਰ ਬਰਨਾਲੇ ਵਾਲੀ ਬਰਾਂਚ ਨੀ ਇਸ ਦੀ ਭਰਪੂਰ ਨਿੰਦਿਆ ਕੀਤੀ ਹੈ ਕਿ ਲੋਕ ਗਲਤ ਅਨਸਰ ਸ਼ਹੀਦਾਂ ਦੀ ਜਗ੍ਹਾ ਨੂੰ ਵੀ ਛੇੜ ਛਾੜ ਕਰਦੇ ਹਨ ਸੋ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਕਿ ਇਸ ਦੀ ਘੋਖ ਪੜਤਾਲ ਕਰਕੇ ਦੋਸ਼ੀਆਂ ਦੇ ਚੇਹਰੇ ਨੰਗੇ ਕੀਤੇ ਜਾਣ!

Post a Comment

0 Comments