ਇੰਡੀਅਨ ਆਈਕਨ ਐਵਾਰਡ ਨਾਲ ਹੋਵੇਗਾ ਸਮਾਜ ਸੇਵਿਕਾ ਜੀਤ ਦਹੀਆ ਦਾ ਸਨਮਾਨ

 ਇੰਡੀਅਨ ਆਈਕਨ ਐਵਾਰਡ ਨਾਲ ਹੋਵੇਗਾ ਸਮਾਜ ਸੇਵਿਕਾ ਜੀਤ ਦਹੀਆ ਦਾ ਸਨਮਾਨ


ਬੁਢਲਾਡਾ :-(ਦਵਿੰਦਰ ਸਿੰਘ ਕੋਹਲੀ               ਮਾਨਸਾ ਜ਼ਿਲ੍ਹੇ ਦੇ ਸ਼ਹਿਰੀ ਸਲੱਮ ਅਤੇ ਪੇਂਡੂ ਖੇਤਰ'ਚ ਸਿਲਾਈ ਸੈਂਟਰ ਖੋਲਣ ਅਤੇ ਹੋਰਨਾਂ ਲੋਕਾਂ ਦਾ ਸਹਾਰਾ ਬਣਨ ਵਾਲੀ ਸਮਾਜ ਸੇਵਿਕਾ ਜੀਤ ਦਹੀਆ ਨੂੰ ਬੀਤੇ ਦਿਨ ਦਿਲੀ ਵਿਖੇ ਇੰਡੀਅਨ ਆਈਕਨ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਹ ਐਵਾਰਡ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੰਦੀਪ ਪਾਟਿਲ ਦੇਣਗੇ। ਕਹਿੰਦੇ ਨੇ ਕਿ ਲੋੜਵੰਦਾਂ ਦੀ ਮਦਦ ਕਰਨ ਲਈ  ਧਨ ਪੱਖੋਂ ਅਮੀਰ ਨਾਲੋਂ ਦਿਲ ਦਾ ਅਮੀਰ ਹੋਣਾ ਜ਼ਰੂਰੀ ਹੈ, ਇਸ ਗੱਲ ਨੂੰ ਸੱਚ ਸਾਬਿਤ ਕਰ ਦਿੱਤਾ। ਆਜ਼ਾਦੀ ਘੁਲਾਟੀਏ ਸ਼ਹੀਦ ਸਰਵਣ ਸਿੰਘ ਪਰਿਵਾਰ ਦੀ ਵਾਰਿਸ ਅਤੇ ਲੋਕ ਗਾਇਕ ਨਛੱਤਰ ਦਿਲਬਰ ਦੀ ਧੀ ਨੇ ਬੁਢਲਾਡਾ ਦੇ ਕਸਬੇ ਦੀ ਜੰਮਪਲ ਭਾਵੇਂ ਜਿਆਦਾ ਪੜ ਲਿਖ ਨਾ ਸਕੀ ਹੋਵੇ ਪਰ ਉਸਦੀ ਸੂਝ ਬੂਝ ਅਤੇ ਸਿਆਣਪ ਕਾਰਨ ਲੜਕੀਆਂ ਉਸ ਨੂੰ ਆਪਣਾ ਗੁਰੂ ਮੰਨਦੀਆਂ ਹਨ। ਜੀਤ ਦਹੀਆ ਨੇ ਪਰਿਵਾਰਿਕ ਮੁਸ਼ਕਿਲਾਂ ਤੇ ਰੁਕਾਵਟਾਂ ਨੂੰ ਆਪਣੇ ਸਮਾਜ ਸੇਵਾ ਦੇ ਖੇਤਰ ਨੂੰ ਪੂਰਾ ਕਰਨ ਲਈ ਨੇੜੇ ਨਹੀਂ ਆਉਣ ਦਿੱਤਾ।ਦਿਲ ਵਿੱਚ ਲੱਖਾਂ ਦੁੱਖ ਸਮੋਈ ਬੈਠੀ ਜੀਤ ਦਹੀਆ ਹਮੇਸ਼ਾ ਹੱਸ ਹੱਸ ਕੇ ਲੋੜਵੰਦਾਂ ਦੀ ਮਦਦ ਕਰਨ ਲਈ ਤਤਪਰ ਰਹਿੰਦੀ ਹੈ।ਉਸ ਵੱਲੋਂ ਸਲੱਮ ਏਰੀਆ ਵਿੱਚ ਚਲਾਏ ਜਾਂਦੇ ਸਿਲਾਈ ਸੈਂਟਰਾਂ, ਲੋੜਵੰਦ ਲੜਕੀਆਂ ਦੇ ਕੀਤੇ ਜਾ ਰਹੇ ਵਿਆਹ, ਲੋੜਵੰਦ ਖਿਡਾਰੀਆਂ ਨੂੰ ਸਹਿਯੋਗ ਦੇਣ ਕਾਰਨ ਅੰਤਰਰਾਸ਼ਟਰੀ ਸੰਸਥਾ ਟਾਈਮਜ਼ ਆਫ਼ ਇੰਡੀਆ ਵੱਲੋਂ ਦਿੱਲੀ ਵਿਖੇ ਆਈਕਨ ਐਵਾਰਡ ਸਲੱਮ ਖੇਤਰ ਵਿੱਚ ਲੜਕੀਆਂ ਨੂੰ ਸਿਖਲਾਈ ਦੇਣ ਅਤੇ ਸਮਾਜ ਸੇਵਾ ਦੇ ਲਈ ਦਿੱਤਾ ਜਾ ਰਿਹਾ ਹੈ।ਇਹ ਐਵਾਰਡ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੰਦੀਪ ਪਾਟਿਲ ਵੱਲੋਂ ਦਿੱਲੀ ਵਿਖੇ ਪੰਜਤਾਰਾ ਹੋਟਲ ਰੈਡੀਸ਼ਨ ਬਲਿਊ ਵਿਖੇ ਦਿੱਤਾ ਜਾ ਰਿਹਾ ਹੈ। ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੀਤ ਦਹੀਆ ਨੇ ਕਿਹਾ ਕਿ ਉਨ੍ਹਾਂ ਵੱਲੋਂ ਹੁਣ ਤੱਕ 300 ਸਲੱਮ ਏਰੀਆ ਵਿੱਚ ਰਹਿੰਦੀਆਂ ਲੜਕੀਆਂ ਨੂੰ ਸਿਲਾਈ ਕਢਾਈ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਜਿਸ ਵਿੱਚ ਭਾਦੜਾ, ਆਦਮਕੇ, ਫਫੜੇ ਭਾਈਕੇ, ਬੁਢਲਾਡਾ ਅਤੇ ਮਾਨਸਾ ਆਦਿ ਵਿਖੇ ਸਿਲਾਈ ਸੈਂਟਰ ਖੋਲ੍ਹੇ ਜਾ ਚੁੱਕੇ ਹਨ। ਜੀਤ ਦਹੀਆ ਨੇ ਕਿਹਾ ਕਿ ਲੋੜਵੰਦਾਂ ਦੀ ਸੇਵਾ ਕਰਨ ਨਾਲ ਆਤਮਕ ਖੁਸ਼ੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਧੀਆਂ ਦੀ ਲੋਹੜੀ ਮਨਾਉਣ ਦੀ ਸ਼ੁਰੂਆਤ ਉਨ੍ਹਾਂ ਵੱਲੋਂ ਪਿਛਲੇ ਸਾਲ ਤੋਂ ਕੀਤੀ ਗਈ ਹੈ ਅਤੇ ਨਵੇਂ ਸਾਲ ਵੀ ਇਸਨੂੰ ਜਾਰੀ ਰੱਖਿਆ ਜਾਵੇਗਾ। ਦੱਸਣਯੋਗ ਗੱਲ ਇਹ ਹੈ ਕਿ ਜੀਤ ਦਹੀਆ ਭ੍ਰਿਸ਼ਟਾਚਾਰ ਵਿਰੋਧੀ ਸੰਸਥਾ ਦੀ ਜ਼ਿਲ੍ਹਾ ਪ੍ਰਧਾਨ ਹੈ‌‌ ਅਤੇ ਆਪਣੇ ਦਾਦਾ ਸ਼ਹੀਦ ਸਰਵਣ ਸਿੰਘ ਦੇ ਨਾਮ ਉੱਤੇ ਸੰਸਥਾ ਦੀ ਸੇਵਾ ਕਰ ਰਹੀ ਹੈ। ਇਸ ਐਵਾਰਡ ਵਿੱਚ ਜੀਤ ਦਹੀਆ ਨੂੰ ਨਕਦ ਰਾਸ਼ੀ, ਆਈਕਨ ਟਰਾਫੀ ਅਤੇ ਸਨਮਾਨ ਪੱਤਰ ਵੀ ਭੇਂਟ ਕੀਤਾ ਜਾਵੇਗਾ।ਇਸ ਮੌਕੇ ਸਿੱਖਿਆ ਵਿਕਾਸ ਮੰਚ ਅਤੇ ਮਾਨਸਾ ਰੂਰਲ ਯੂਥ ਕਲੱਬ ਐਸੋਸੀਏਸ਼ਨ ਮਾਨਸਾ ਦੇ ਚੇਅਰਮੈਨ ਡਾਕਟਰ ਸੰਦੀਪ ਘੰਡ ਅਤੇ ਪ੍ਰਧਾਨ ਹਰਦੀਪ ਸਿੱਧੂ,ਬਲਜਿੰਦਰ ਸੰਗੀਲਾ, ਸਮਾਜ ਸੇਵੀ ਬੀਰਬਲ ਧਾਲੀਵਾਲ, ਜਸਵੀਰ ਕੌਰ ਬਖਸ਼ੀ ਵਾਲਾ,ਹਰਿੰਦਰ ਮਾਨਸ਼ਾਹੀਆ, ਬਿੱਕਰ ਸਿੰਘ ਮੰਘਾਣੀਆ, ਬਿੱਕਰ ਸਿੰਘ ਭਲੇਰੀਆ, ਦਰਸ਼ਨ ਸਿੰਘ ਹਾਕਮਵਾਲਾ,ਸੱਤਾਖਾਰਾ, ਟਿੰਕੂ ਪੰਜਾਬ, ਮਾਸਟਰ ਕੁਲਵੰਤ ਸਿੰਘ, ਰਜਿੰਦਰ ਕੌਰ ਫਫੜੇ ਭਾਈਕੇ, ਬਿਕਰਮ ਸਿੰਘ ਵਿੱਕੀ,ਨਵੀ ਪ੍ਰਧਾਨ, ਮਾਸਟਰ ਬਰਿੰਦਰ ਸੋਨੀ ਭੀਖੀ, ਬਲਵੰਤ ਸਿੰਘ ਭੀਖੀ, ਮਾਸਟਰ ਹਰਦੀਪ ਸਿੰਘ, ਕੁਲਦੀਪ ਸਿੰਘ ਧਾਲੀਵਾਲ,ਗੁਰਪ੍ਰੀਤ ਮਾਨ ਹੀਰਕੇ, ਹਰਪ੍ਰੀਤ ਬਹਿਣੀਵਾਲ, ਮੀਡੀਆ ਇੰਚਾਰਜ ਦਵਿੰਦਰ ਸਿੰਘ ਕੋਹਲੀ ਆਦਿ ਨੇ ਜੀਤ ਦਹੀਆ ਨੂੰ ਵਧਾਈ ਦਿੰਦਿਆਂ ਚੰਗੇ ਭਵਿੱਖ ਦੀ ਕਾਮਨਾ ਕੀਤੀ।

Post a Comment

0 Comments