ਬੇਗਮਪੁਰਾ ਟਾਈਗਰ ਫੋਰਸ ਵਿੱਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ

ਬੇਗਮਪੁਰਾ ਟਾਈਗਰ ਫੋਰਸ ਵਿੱਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ 


ਹੁਸ਼ਿਆਰਪੁਰ - 4 ਦਸੰਬਰ ਹਰਪ੍ਰੀਤ ਬੇਗਮਪੁਰੀ 
ਬੇਗਮਪੁਰਾ ਟਾਈਗਰ ਫੋਰਸ ਵਿਚ ਨਵੀਂਆਂ ਨਿਜੁਕਤੀਆਂ ਕੀਤੀਆਂ ਗਈਆਂ , ਇਸ ਸਬੰਧੀ ਮੀਡੀਆ ਨੂੰ ਮਿਲੀ ਜਾਣਕਾਰੀ ਅਨੁਸਾਰ  ਕੌਮੀ ਚੇਅਰਮੈਨ ਬਿੱਲਾ ਦਿਓਵਾਲ , ਕੌਮੀ ਪ੍ਰਧਾਨ ਅਸ਼ੋਕ ਸੱਲਣ ,  ਕੌਮੀ ਜਨਰਲ ਸੈਕਟਰੀ ਅਵਤਾਰ ਬਸੀ ਖਵਾਜੂ ,  ਪੰਜਾਬ ਪ੍ਰਧਾਨ ਤਾਰਾ ਚੰਦ ਵੱਲੋਂ ਅੱਜ ਦੁਆਬੇ ਵਿੱਚ ਅਤੇ ਜ਼ਿਲਾ ਹੁਸ਼ਿਆਰਪੁਰ ਵਿੱਚ ਨਿਯੁਕਤੀਆਂ ਦੇ ਕੇ ਨਿਯੁਕਤੀ ਪੱਤਰ ਦਿੱਤੇ ਗਏ । ਇਸ ਮੌਕੇ ਉਕਾਂਰ ਬਜਰਾਵਰ ਨੂੰ ਦੁਆਬਾ ਜਨਰਲ ਸੈਕਟਰੀ ਨਿਯੁਕਤ ਕੀਤਾ ਗਿਆ। ਅਜੇ ਕੁਮਾਰ ਨਾਰਾ ਨੂੰ  ਜ਼ਿਲਾ  ਹੁਸ਼ਿਆਰਪੁਰ ਤੋਂ ਜਨਰਲ ਸੈਕਟਰੀ ਨਿਯੁਕਤ ਕੀਤਾ ਗਿਆ। ਅਤੇ ਗੱਗੀ ਮਹਿਲਪੁਰ ਨੂੰ ਮਾਹਿਲਪੁਰ ਤੋਂ ਪ੍ਰਧਾਨ ਨਿਯੁਕਤ ਕੀਤਾ ਗਿਆ। ਨਵ ਨਿਯੁਕਤ ਅਹੁਦੇਦਾਰਾਂ ਨੇ ਸਾਰੇ ਹੀ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਬੇਗਮਪੁਰਾ ਟਾਈਗਰ ਫੋਰਸ ਦੇ ਨਾਲ ਤਨ ਮਨ ਅਤੇ ਧਨ ਨਾਲ ਸੇਵਾ ਨਿਭਾਉਣਗੇ ਅਤੇ ਗਰੀਬਾਂ ਨਾਲ ਹੋ ਰਹੇ ਧੱਕੇ ਦੇ ਖਿਲਾਫ ਦਿਨ ਰਾਤ ਲੜਨ ਲਈ ਤਿਆਰ ਰਹਿਣਗੇ । ਉਹਨਾਂ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਬੇਗਮਪੁਰਾ ਟਾਈਗਰ ਫੋਰਸ ਨਾਲ ਜੁੜ ਕੇ ਸਮਾਜ ਦੀ ਸੇਵਾ ਕਰਨ ਅਤੇ ਬੱਚਿਆਂ ਨੂੰ ਪੜ੍ਹਾਈ ਲਈ ਪ੍ਰੇਰਿਤ ਕਰਨ ।  ਨਵਨਿਯੁਕਤ ਅਹੁਦੇਦਾਰਾ  ਨੇ ਬਾਬਾ ਸਾਹਿਬ  ਜੀ ਦੇ ਸੰਦੇਸ਼ ਪੜੋ ਜੁੜੋ ਅਤੇ ਸੰਘਰਸ਼ ਕਰੋ ਤੇ ਪਹਿਰਾ  ਦੇਣ ਲਈ ਵੀ ਆਪਣੇ ਆਪ ਨੂੰ ਵਚਨਵੰਦ ਕਰਦਿਆਂ ਆਖਿਆ ਕਿ ਉਹ ਬੇਗਮਪੁਰਾ ਟਾਈਗਰ  ਫੋਰਸ ਵੱਲੋਂ ਲਗਾਈਆਂ ਡਿਊਟੀਆਂ ਨੂੰ ਤਨਦੇਹੀ ਦੇ ਨਾਲ ਨਿਭਾਉਣਗੇ ਇਸ ਮੌਕੇ ਕੌਮੀ ਪ੍ਰਧਾਨ ਅਸ਼ੋਕ ਸੱਲਣ , ਕੌਮੀ ਚੇਅਰਮੈਨ ਬਿੱਲਾ ਦਿਓਵਾਲ , ਪੰਜਾਬ ਪ੍ਰਧਾਨ ਤਾਰਾ ਚੰਦ , ਪੰਜਾਬ ਸਕੱਤਰ ਬੱਬੂ ਸਿੰਗੜੀਵਾਲ ,  ਦੁਆਬਾ ਇੰਚਾਰਜ ਸੋਮਦੇਵ ਸੰਧੀ , ਦੁਆਬਾ ਪ੍ਰਧਾਨ ਅਮਰਜੀਤ ਸੰਧੀ ,  ਦੁਆਬਾ ਵਾਈਸ ਪ੍ਰਧਾਨ ਸੰਜੀਵ ਰਾਏ , ਜਿਲਾ ਇੰਚਾਰਜ ਰਣਜੀਤ ਬਬਲੂ , ਜਿਲਾ ਦਿਹਾਤੀ ਇੰਚਾਰਜ ਪ੍ਰਿੰਸ ਭੂੰਗਾ ,  ਜ਼ਿਲ੍ਹਾ  ਪ੍ਰਧਾਨ ਮੋਨੂ ਡਵਿੱਡਾ ,ਜਿਲਾ ਵਾਈਸ ਪ੍ਰਧਾਨ ਬਿੱਟਾ ਬੱਸੀ ,  ਸੀਨੀਅਰ ਜ਼ਿਲਾ ਵਾਈਸ ਪ੍ਰਧਾਨ ਰੋਸ਼ਨ ਰੋਸ਼ੀ ,  ਜਿਲਾ ਸਕੱਤਰ ਰਕੇਸ਼ ਸਿੰਗਰੀਵਾਲ , ਜਿਲਾ ਸਕੱਤਰ ਰਕੇਸ਼ ਕੁਮਾਰ ਭੱਟੋ  , ਬਲਾਕ 2 ਪ੍ਰਧਾਨ ਤਿਲਕਰਾਜ ਵਿਰਦੀ ,   ਸਕੱਤਰ ਪੰਮਾ ਬਜਵਾੜਾ , ਸਿਟੀ ਪ੍ਰਧਾਨ ਗੌਰਵ , ਜਿਲਾ ਸਕੱਤਰ ਲਲਿਤ  ਸੁਰਿੰਦਰ ਪੱਪੀ ਆਦਿ ਹਾਜ਼ਰ ਸਨ

Post a Comment

0 Comments