ਐੱਸ.ਐੱਸ.ਇੰਟਰਨੈਸ਼ਨਲ ਸਕੂਲ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ,ਮਾਤਾ ਗੁਜਰ ਕੌਰ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਸ਼ਹੀਦੀ ਦਿਹਾੜਾ ਮਨਾਇਆ ਗਿਆ।

 ਐੱਸ.ਐੱਸ.ਇੰਟਰਨੈਸ਼ਨਲ ਸਕੂਲ ਵਿਖੇ  ਸ਼੍ਰੀ ਗੁਰੂ ਤੇਗ ਬਹਾਦਰ ਜੀ  ਸ੍ਰੀ ਗੁਰੂ ਗੋਬਿੰਦ ਸਿੰਘ ਜੀ ,ਮਾਤਾ ਗੁਜਰ ਕੌਰ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ  ਸ਼ਹਾਦਤ ਨੂੰ ਮੁੱਖ ਰੱਖਦਿਆਂ ਸ਼ਹੀਦੀ ਦਿਹਾੜਾ ਮਨਾਇਆ ਗਿਆ।


ਬਰਨਾਲਾ,25 ਦਸੰਬਰ/ ਕਰਨਪ੍ਰੀਤ ਕਰਨ/-
ਐੱਸ.ਐੱਸ.
ਇੰਟਰਨੈਸ਼ਨਲ ਸਕੂਲ ਵਿਖੇ  ਨੌਵੀਂ ਪਾਤਸ਼ਾਹੀ  ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰ ਕੌਰ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ  ਸ਼ਹਾਦਤ ਨੂੰ ਮੁੱਖ ਰੱਖਦਿਆਂ ਸ਼ਹੀਦੀ ਦਿਹਾੜਾ ਮਨਾਇਆ ਗਿਆ।ਵੱਖ ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਕਵਿਤਾ ਅਤੇ ਸ਼ਬਦ ਗਾਇਨ ਕੀਤੇ।ਅੱਠਵੀਂ ਜਮਾਤ ਦੇ ਵਿਦਿਆਰਥੀ ਸੁਖਦੀਪ ਸਿੰਘ ਅਤੇ ਅਭੀਜੋਤ ਸਿੰਘ ਨੇ ਹਰਮੋਨੀਅਮ(ਵਾਜਾ) ਵਜਾ ਕੇ ਬਹੁਤ ਸੋਹਣੀਆਂ ਧੁਨਾਂ ਅਤੇ ਬਹੁਤ ਹੀ ਸੁਰੀਲੇ ਆਵਾਜ਼ ਵਿੱਚ ਸ਼ਬਦ ਸਰਵਣ ਕਰਵਾਏ ਸਕੂਲ ਦੇ ਪ੍ਰਿੰਸੀਪਲ ਜਸਵਿੰਦਰ ਕੌਰ ਨੇ ਬੱਚਿਆਂ ਨੂੰ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ,ਮਾਤਾ ਗੁਜਰ ਕੌਰ ਜੀ ਦੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਇਤਿਹਾਸ ਨੂੰ ਵਿਸਥਾਰ ਨਾਲ ਦੱਸਿਆ ਕਿ ਕਿਸ ਤਰ੍ਹਾਂ ਸਰਸਾ ਨਦੀ ਤੇ ਪਰਿਵਾਰ ਵਿਛੋੜਾ ਹੋਇਆ ਕਿਵੇਂ ਗੰਗੂ ਬ੍ਰਾਹਮਣ ਧੋਖੇ ਨਾਲ ਉਹਨਾਂ ਨੂੰ ਆਪਣੇ ਨਾਲ ਲੈ ਗਿਆ ਅਤੇ ਬਾਅਦ ਵਿੱਚ ਵਜ਼ੀਰ ਖਾਨ ਨੂੰ ਖਬਰ ਕਰ ਦਿੱਤੀ ਮਾਤਾ ਗੁਜਰ ਕੌਰ ਜੀ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਨੂੰ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਗਏ ਠੰਡੇ ਬੁਰਜ ਵਿੱਚ ਰੱਖਿਆ ਗਿਆ। ਉਹਨਾਂ ਨੂੰ ਸਰਹਿੰਦ ਦੇ ਸੂਬੇ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ।ਜਿੱਥੇ ਉਹਨਾਂ ਨੂੰ ਜ਼ਬਰਨ ਆਪਣਾ ਧਰਮ ਬਦਲ ਕੇ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ ਪਰ ਉਹ ਅਡੋਲ ਰਹੇ ਉਹਨਾਂ ਦੇ ਈਨ ਨਾਂ ਮੰਨਣ ਤੇ ਨਿਮਾਣੀਆਂ ਜਿੰਦਾ ਨੂੰ ਜਿਉਂਦਿਆਂ ਜੀਅ ਨੀਹਾਂ ਵਿੱਚ ਚਿਣਨ ਦਾ ਆਦੇਸ਼ ਦਿੱਤਾ ਗਿਆ।ਮਾਤਾ ਗੁਜਰ ਕੌਰ ਜੀ ਵੀ ਠੰਡੇ ਬੁਰਜ਼ ਵਿੱਚ ਸ਼ਹੀਦ ਹੋ ਗਏ। ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਚਮਕੌਰ ਦੀ ਗੜੀ ਵਿੱਚ ਬਹਾਦਰੀ ਨਾਲ ਜੰਗ ਲੜਦਿਆਂ ਸ਼ਹੀਦ ਹੋ ਗਏ।ਇਸ ਦਿਹਾੜੇ ਨੂੰ ਮਨਾਉਣ ਲਈ ਸਕੂਲ ਦੇ ਅਧਿਆਪਕ ਅਮਨਦੀਪ ਕੌਰ,ਰੁਪਿੰਦਰ ਕੌਰ,ਹਰਪ੍ਰੀਤ ਕੌਰ,ਜਸਪ੍ਰੀਤ ਕੌਰ ਅਤੇ ਭੁਪਿੰਦਰ ਸਿੰਘ ਨੇ ਖਾਸ ਉਪਰਾਲੇ ਕੀਤੇ ਬੱਚਿਆਂ ਨੂੰ ਸ਼ਬਦ, ਕਵਿਤਾਵਾਂ ਤਿਆਰ ਕਰਵਾਈਆਂ।ਇਸ ਮੌਕੇ ਦੌਰਾਨ ਸਕੂਲ ਦੇ ਬਾਕੀ ਅਧਿਆਪਕ ਕਰਮਜੀਤ ਕੌਰ,ਮਨਜੀਤ ਕੌਰ,ਮਨਪ੍ਰੀਤ ਕੌਰ,ਮੋਹੀਤਾ ਸਿੰਘਲਾ,ਨਵਜੋਤ ਸਿੰਘ, ਰਣਦੀਪ ਕੌਰ,ਸੰਦੀਪ ਕੌਰ,ਸੋਨੀਆ, ਰਜਨੀ ਲਡਵਾਲ,ਗੁਰਪ੍ਰੀਤ ਕੌਰ,ਬਬੀਤਾ ਮੌਜੂਦ ਸਨ।ਅਧਿਆਪਕਾਂ ਅਤੇ ਬੱਚਿਆਂ ਨੇ ਮਿਲ ਕੇ ਜਪੁਜੀ ਸਾਹਿਬ ਦਾ ਪਾਠ ਕੀਤਾ, ਇਸ ਤੋਂ ਬਾਅਦ ਆਨੰਦ ਸਾਹਿਬ ਦਾ ਪਾਠ ਕੀਤਾ ਗਿਆ,ਅਰਦਾਸ ਕੀਤੀ ਗਈ ਅਤੇ ਮਰਿਆਦਾ ਅਨੁਸਾਰ ਕੜਾਹ ਪ੍ਰਸਾ਼ਦਿ ਦੀ ਦੇਗ ਵਿਤਰਿਤ ਕੀਤੀ ਗਈ।ਇਸ ਦਿਹਾੜੇ ਨੂੰ ਮਨਾਉਣ ਦਾ ਮੰਤਵ ਬੱਚਿਆਂ ਨੂੰ ਆਪਣੇ ਵਿਸ਼ਾਲ ਅਤੇ ਮਹਾਨ ਇਤਿਹਾਸ ਨੂੰ ਦੱਸਣਾ, ਇਸ ਸਭ ਤੋਂ ਬੱਚਿਆਂ ਨੂੰ ਦੇਸ਼,ਕੌਮ,ਧਰਮ ਦੀ ਖਾਤਰ ਅਡੋਲ ਰਹਿਣ ਅਤੇ ਦੂਜਿਆਂ ਦੀ ਮਦਦ ਕਰਨ ਲਈ ਤਤਪਰ ਰਹਿਣ ਦੀ ਸਿੱਖਿਆ ਮਿਲੀ। ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਕਵਿਤਾ ਅਤੇ ਸ਼ਬਦ ਗਾਇਨ ਕੀਤੇ।ਅੱਠਵੀਂ ਜਮਾਤ ਦੇ ਵਿਦਿਆਰਥੀ ਸੁਖਦੀਪ ਸਿੰਘ ਅਤੇ ਅਭੀਜੋਤ ਸਿੰਘ ਨੇ ਹਰਮੋਨੀਅਮ(ਵਾਜਾ) ਵਜਾ ਕੇ ਬਹੁਤ ਸੋਹਣੀਆਂ ਧੁਨਾਂ ਅਤੇ ਬਹੁਤ ਹੀ ਸੁਰੀਲੇ ਆਵਾਜ਼ ਵਿੱਚ ਸ਼ਬਦ ਸਰਵਣ ਕਰਵਾਏ ਸਕੂਲ ਦੇ ਪ੍ਰਿੰਸੀਪਲ ਜਸਵਿੰਦਰ ਕੌਰ ਨੇ ਬੱਚਿਆਂ ਨੂੰ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ,ਮਾਤਾ ਗੁਜਰ ਕੌਰ ਜੀ ਦੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਇਤਿਹਾਸ ਨੂੰ ਵਿਸਥਾਰ ਨਾਲ ਦੱਸਿਆ ਕਿ ਕਿਸ ਤਰ੍ਹਾਂ ਸਰਸਾ ਨਦੀ ਤੇ ਪਰਿਵਾਰ ਵਿਛੋੜਾ ਹੋਇਆ ਕਿਵੇਂ ਗੰਗੂ ਬ੍ਰਾਹਮਣ ਧੋਖੇ ਨਾਲ ਉਹਨਾਂ ਨੂੰ ਆਪਣੇ ਨਾਲ ਲੈ ਗਿਆ ਅਤੇ ਬਾਅਦ ਵਿੱਚ ਵਜ਼ੀਰ ਖਾਨ ਨੂੰ ਖਬਰ ਕਰ ਦਿੱਤੀ ਮਾਤਾ ਗੁਜਰ ਕੌਰ ਜੀ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਨੂੰ ਕਈ ਤਰ੍ਹਾਂ ਦੇ ਤਸੀਹੇ ਦਿੱਤੇ ਗਏ ਠੰਡੇ ਬੁਰਜ ਵਿੱਚ ਰੱਖਿਆ ਗਿਆ। ਉਹਨਾਂ ਨੂੰ ਸਰਹਿੰਦ ਦੇ ਸੂਬੇ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ।ਜਿੱਥੇ ਉਹਨਾਂ ਨੂੰ ਜ਼ਬਰਨ ਆਪਣਾ ਧਰਮ ਬਦਲ ਕੇ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ ਪਰ ਉਹ ਅਡੋਲ ਰਹੇ ਉਹਨਾਂ ਦੇ ਈਨ ਨਾਂ ਮੰਨਣ ਤੇ ਨਿਮਾਣੀਆਂ ਜਿੰਦਾ ਨੂੰ ਜਿਉਂਦਿਆਂ ਜੀਅ ਨੀਹਾਂ ਵਿੱਚ ਚਿਣਨ ਦਾ ਆਦੇਸ਼ ਦਿੱਤਾ ਗਿਆ।ਮਾਤਾ ਗੁਜਰ ਕੌਰ ਜੀ ਵੀ ਠੰਡੇ ਬੁਰਜ਼ ਵਿੱਚ ਸ਼ਹੀਦ ਹੋ ਗਏ। ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਚਮਕੌਰ ਦੀ ਗੜੀ ਵਿੱਚ ਬਹਾਦਰੀ ਨਾਲ ਜੰਗ ਲੜਦਿਆਂ ਸ਼ਹੀਦ ਹੋ ਗਏ।ਇਸ ਦਿਹਾੜੇ ਨੂੰ ਮਨਾਉਣ ਲਈ ਸਕੂਲ ਦੇ ਅਧਿਆਪਕ ਅਮਨਦੀਪ ਕੌਰ,ਰੁਪਿੰਦਰ ਕੌਰ,ਹਰਪ੍ਰੀਤ ਕੌਰ,ਜਸਪ੍ਰੀਤ ਕੌਰ ਅਤੇ ਭੁਪਿੰਦਰ ਸਿੰਘ ਨੇ ਖਾਸ ਉਪਰਾਲੇ ਕੀਤੇ ਬੱਚਿਆਂ ਨੂੰ ਸ਼ਬਦ, ਕਵਿਤਾਵਾਂ ਤਿਆਰ ਕਰਵਾਈਆਂ।ਇਸ ਮੌਕੇ ਦੌਰਾਨ ਸਕੂਲ ਦੇ ਬਾਕੀ ਅਧਿਆਪਕ ਕਰਮਜੀਤ ਕੌਰ,ਮਨਜੀਤ ਕੌਰ,ਮਨਪ੍ਰੀਤ ਕੌਰ,ਮੋਹੀਤਾ ਸਿੰਘਲਾ,ਨਵਜੋਤ ਸਿੰਘ, ਰਣਦੀਪ ਕੌਰ,ਸੰਦੀਪ ਕੌਰ,ਸੋਨੀਆ, ਰਜਨੀ ਲਡਵਾਲ,ਗੁਰਪ੍ਰੀਤ ਕੌਰ,ਬਬੀਤਾ ਮੌਜੂਦ ਸਨ।ਅਧਿਆਪਕਾਂ ਅਤੇ ਬੱਚਿਆਂ ਨੇ ਮਿਲ ਕੇ ਜਪੁਜੀ ਸਾਹਿਬ ਦਾ ਪਾਠ ਕੀਤਾ, ਇਸ ਤੋਂ ਬਾਅਦ ਆਨੰਦ ਸਾਹਿਬ ਦਾ ਪਾਠ ਕੀਤਾ ਗਿਆ,ਅਰਦਾਸ ਕੀਤੀ ਗਈ ਅਤੇ ਮਰਿਆਦਾ ਅਨੁਸਾਰ ਕੜਾਹ ਪ੍ਰਸਾ਼ਦਿ ਦੀ ਦੇਗ ਵਿਤਰਿਤ ਕੀਤੀ ਗਈ।ਇਸ ਦਿਹਾੜੇ ਨੂੰ ਮਨਾਉਣ ਦਾ ਮੰਤਵ ਬੱਚਿਆਂ ਨੂੰ ਆਪਣੇ ਵਿਸ਼ਾਲ ਅਤੇ ਮਹਾਨ ਇਤਿਹਾਸ ਨੂੰ ਦੱਸਣਾ, ਇਸ ਸਭ ਤੋਂ ਬੱਚਿਆਂ ਨੂੰ ਦੇਸ਼,ਕੌਮ,ਧਰਮ ਦੀ ਖਾਤਰ ਅਡੋਲ ਰਹਿਣ ਅਤੇ ਦੂਜਿਆਂ ਦੀ ਮਦਦ ਕਰਨ ਲਈ ਤਤਪਰ ਰਹਿਣ ਦੀ ਸਿੱਖਿਆ ਮਿਲੀ।

Post a Comment

0 Comments