ਟਰੈਫਿਕ ਇੰਚਾਰਜ ਜਸਵਿੰਦਰ ਢੀਂਡਸਾ ਨੇ ਐਲਕਾ ਮੀਟਰ ਰਾਹੀਂ ਦਾਰੂ ਪੀ ਕੇ ਗੱਡੀਆਂ,ਮੋਟਰਸਾਈਕਲ ਚਲਾਉਣ ਵਾਲਿਆਂ ਦੇ ਕੱਟੇ ਚਲਾਣ

 ਟਰੈਫਿਕ ਇੰਚਾਰਜ ਜਸਵਿੰਦਰ ਢੀਂਡਸਾ ਨੇ ਐਲਕਾ ਮੀਟਰ ਰਾਹੀਂ ਦਾਰੂ ਪੀ ਕੇ ਗੱਡੀਆਂ,ਮੋਟਰਸਾਈਕਲ ਚਲਾਉਣ ਵਾਲਿਆਂ ਦੇ ਕੱਟੇ ਚਲਾਣ 


ਬਰਨਾਲਾ 25 ਦਸੰਬਰ/ਕਰਨਪ੍ਰੀਤ ਕਰਨ    ‌ 
   ਬਰਨਾਲਾ ਪੁਲਿਸ ਦੇ ਟਰੈਫਿਕ ਇੰਚਾਰਜ ਜਸਵਿੰਦਰ ਸਿੰਘ ਢੀਂਡਸਾ ਨੇ ਮੀਡਿਆ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਜਿਲਾ ਬਰਨਾਲਾ ਦੇ ਪੁਲਿਸ ਮੁਖੀ ਸ਼੍ਰੀ ਸੰਦੀਪ ਮਲਿਕ ਸਮੇਤ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਟਰੈਫਿਕ ਵਿੰਗ ਵਲੋਂ ਜਿੱਥੇ ਪਹਿਲਾਂ ਐਕਸੀਡੈਂਟ ਰੋਕਣ ਸੰਬੰਧੀ ਸ਼ਹਿਰਾਂ ਦੇ ਚੋਂਕਾਂ ਚ ਬੋਰਡ ਲਗਵਾਏ ਉਸ ਉਪਰੰਤ ਇੱਕ ਨਵਾਂ ਕਦਮ ਚੁੱਕਿਆ ਸ਼ਹਿਰ ਦੀਆਂ ਸੜਕਾਂ ਤੇ ਘੁੰਮ ਰਹੇ ਅਵਾਰਾ ਪਸ਼ੂਆਂ ਦੇ ਸਿੰਗਾਂ ਤੇ ਰਿਫਲੈਕਟਰ ਟੇਪ ਲਾਉਣ ਦਾ ਬੀੜਾ ਚੁੱਕਿਆ ਤਾਂ ਜੋ  ਸੜਕਾਂ ਤੇ ਅਵਾਰਾ ਪਸ਼ੂਆਂ ਰਾਹੀਂ ਘੁੰਮਦੀ ਮੌਤ ਤੋਂ ਮਨੁੱਖੀ ਜਿੰਦਗੀਆਂ ਨੂੰ ਬਚਾਉਣ ਦੇ ਉਪਰਾਲੇ ਕੀਤੇ ਜਾਂ ਹੁਣ ਜਿਲਾ ਪੁਲਿਸ ਮੁਖੀ ਦੀਆਂ ਸਖਤ ਹਿਦਾਇਤਾਂ ਤਹਿਤ ਤਪਾ ਵਿਖੇ ਸਪੈਸ਼ਲ ਨਾਕਾ ਲਾਉਂਦੀਆਂ ਦਾਰੂ ਪੀ ਕੇ ਗੱਡੀਆਂ,ਮੋਟਰਸਾਈਕਲ ਚਲਾਉਣ ਵਾਲਿਆਂ ਤੇ ਸਿਕੰਜਾ ਕਸਦਿਆਂ ਐਲਕਾ ਮੀਟਰ ਰਾਹੀਂ ਦਾਰੂ ਪੀਤੀ ਹੋਣ ਦੀ ਚੈਕਿੰਗ ਕਰਦਿਆਂ ਕਈਆਂ ਦੇ ਚਲਾਣ ਕੱਟੇ ਗਏ  ਤਾਂ ਜੋ ਨਸ਼ੇ ਕਾਰਨ ਹੁੰਦੀਆਂ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ ! ਉਹਨਾਂ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਸਖਤ ਤਾੜਨਾ ਕਰਦਿਆਂ ਕਿਹਾ ਕਿ ਮੋਟਰਸਾਈਕਲਾਂ ਦੇ ਪਟਾਖੇ ਪਾਉਣ ਵਾਲੇ ਬਾਜ਼ ਆਉਣ ਨਹੀਂ ਤਾਂ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ ਨਾਲ ਹੀ ਹਾਈ ਸਕਿਓਰਿਟੀ ਨੰਬਰ ਪਲੇਟਾਂ ਦੀ ਉਲੰਘਣਾ ਦੇ ਵੀ ਚਲਾਣ ਕੱਟੇ ਗਏ !

Post a Comment

0 Comments