ਫਿਰਕੂ ਫਾਸੀਵਾਦੀ ਤਾਕਤਾ ਤੋ ਭਾਰਤੀ ਸੰਵਿਧਾਨ ਤੇ ਸੰਵਿਧਾਨਿਕ ਸੰਸਥਾਵਾਂ ਨੂੰ ਵੱਡਾ ਖੱਤਰਾ : ਕਾਮਰੇਡ ਅਰਸੀ

 ਫਿਰਕੂ ਫਾਸੀਵਾਦੀ ਤਾਕਤਾ ਤੋ ਭਾਰਤੀ ਸੰਵਿਧਾਨ ਤੇ ਸੰਵਿਧਾਨਿਕ ਸੰਸਥਾਵਾਂ ਨੂੰ ਵੱਡਾ ਖੱਤਰਾ : ਕਾਮਰੇਡ ਅਰਸੀ

ਪੰਜਾਬ ਸਰਕਾਰ ਨੇ ਬਾਵਾ ਸਾਹਿਬ ਦੀ ਫੋਟੋ ਦੀ ਵਰਤੋ ਸਿਰਫ ਵੋਟਾ ਲਈ ਕੀਤੀ : ਚੌਹਾਨ/ਉੱਡਤ 


ਗੁਰਜੰਟ ਸਿੰਘ ਬਾਜੇਵਾਲੀਆ   
               ‌           ਮਾਨਸਾ 6 ਦਸੰਬਰ ਪੰਜਾਬ ਖੇਤ ਮਜਦੂਰ ਸਭਾ ਜਿਲ੍ਹਾ ਮਾਨਸਾ ਵੱਲੋ   ਸਥਾਨਿਕ ਤੇਜਾ ਸਿੰਘ ਸੁਤੰਤਰ ਭਵਨ ਵਿੱਖੇ ਡਾਕਟਰ ਭੀਮ ਰਾਓ ਅੰਬੇਡਕਰ ਦੇ  67 ਵੇ ਪ੍ਰੀਨਿਰਵਾਣ ਦਿਵਸ ਨੂੰ ਸਮਰਪਿਤ  ਸੰਵਿਧਾਨ ਬਚਾਓ, ਦੇਸ ਬਚਾਓ ਕਨਵੈਨਸਨ  ਦਾ ਆਯੋਜਨ ਕੀਤਾ ਗਿਆ ,  ਕਨਵੈਨਸਨ ਨੂੰ ਸੰਬੋਧਨ ਕਰਦਿਆਂ ਸੀਪੀਆਈ ਦੇ ਕੌਮੀ ਕੌਸਲ ਮੈਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸੀ ਨੇ ਕਿਹਾ ਕਿ ਅਜੌਕੇ ਸਮੇ ਵਿੱਚ ਦੇਸ ਸੱਭ ਤੋ ਮਾੜੇ ਦੌਰ ਵਿੱਚੋ ਗੁਜਰ ਰਿਹਾ ਹੈ ਤੇ ਫਾਸੀਵਾਦੀ ਮੋਦੀ ਹਕੂਮਤ ਨੇ ਦੇਸ ਦੀ ਲੋਕਤੰਤਰੀ ਪ੍ਰਣਾਲੀ ਨੂੰ ਕਮਜੋਰ ਕਰਕੇ  ਸੰਵਿਧਾਨ ਤੇ ਸੰਵਿਧਾਨਿਕ ਸੰਸਥਾਵਾਂ ਨੂੰ ਤੋੜਨਾ ਸੁਰੂ ਕਰ ਦਿੱਤਾ ਹੈ ,  ਦੇਸ ਦੀ ਮੋਦੀ ਹਕੂਮਤ ਫਿਰਕੂ ਫਾਸੀਵਾਦੀ ਸੰਗਠਨ ਆਰ.ਐਸ.ਐਸ. ਦੇ ਘਾਤਕ ਫਿਰਕੂ ਏਜੰਡੇ ਨੂੰ ਦੇਸ ਵਿੱਚ ਧੜੱਲੇ ਨਾਲ ਲਾਗੂ ਕਰ ਰਹੀ ਹੈ । ਕਾਮਰੇਡ ਅਰਸੀ ਨੇ ਕਿਹਾ ਕਿ ਮੋਦੀ ਹਕੂਮਤ  ਨੂੰ ਸੱਤਾ ਤੋ ਲਾਭੇ ਕਰਨਾ ਹੀ  ਡਾਕਟਰ ਭੀਮ ਰਾਓ ਅੰਬੇਡਕਰ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ।

   ਇਸ ਮੌਕੇ ਤੇ ਸੰਬੋਧਨ ਕਰਦਿਆ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾਈ ਆਗੂ ਕ੍ਰਿਸਨ ਚੋਹਾਨ ਤੇ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ  ਆਮ ਆਦਮੀ ਪਾਰਟੀ  ਨੇ ਲੋਕਾ ਦੀਆ ਵੋਟਾ ਲੈਣ ਲਈ ਡਾਕਟਰ ਭੀਮ ਰਾਓ ਅੰਬੇਡਕਰ ਦੀ ਫੋਟੋ ਦੀ ਖੂਬ ਵਰਤੋ ਕੀਤੀ ਤੇ ਸੱਤਾ ਹਾਸਲ ਕਰਨ ਉਪਰੰਤ ਬਾਵਾ ਸਾਹਿਬ ਦੀ ਸੋਚ ਨੂੰ ਤਿਲਾਂਜਲੀ ਦਿੱਤੀ ।

     ਇਸ ਮੌਕੇ ਤੇ ਹੋਰਨਾਂ ਤੋ ਇਲਾਵਾ  ਸਾਥੀ ਰੂਪ ਸਿੰਘ ਢਿੱਲੋ , ਕਰਨੈਲ ਸਿੰਘ ਭੀਖੀ ,  ਕੇਵਲ ਸਿੰਘ ਸਮਾਉ  , ਗੁਰਪਿਆਰ ਸਿੰਘ ਫੱਤਾ , ਸੰਕਰ ਜਟਾਣਾਂ , ਦੇਸਰਾਜ ਕੋਟਧਰਮੂ , ਹਰਮੀਤ ਸਿੰਘ ਬੌੜਾਵਾਲ , ਕਪੂਰ ਸਿੰਘ ਲੱਲੂਆਣਾ,ਚਰਨਜੀਤ ਕੌਰ ਮਾਨਸਾ,ਅਵਿਨਾਸ ਕੌਰ ਮਾਨਸਾ , ਅਮਨਜੀਤ ਕੌਰ ਮਾਨਸਾ ,  ਨਰਿੰਦਰ ਕੌਰ ਮਾਨਸਾ , ਕੇਵਲ ਸਿੰਘ ਪੈਰਾਮੈਡੀਕਲ , ਆਤਮਾ ਸਿੰਘ ਪੁਮਾਰ , ਅਰਵਿੰਦਰ ਕੌਰ ਮਾਨਸਾ , ਕਿਰਨਾ ਰਾਣੀ , ਸੁਖਦੇਵ ਸਿੰਘ ਮਾਨਸਾ, ਗੁਰਦੇਵ ਸਿੰਘ ਦਲੇਲਸਿੰਘ ਵਾਲਾ  , ਪਤਲਾ ਸਿੰਘ ਦਲੇਲ ਵਾਲਾ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ ਤੇ ਸਟੇਜ ਸਕੱਤਰ ਦੀ ਭੂਮਿਕਾ ਸਾਥੀ ਸੀਤਾਰਾਮ ਗੋਬਿੰਦਪੁਰਾ ਨੇ ਬਾਖੂਬੀ ਨਿਭਾਈ ।

Post a Comment

0 Comments